ਬਰਨਾਲਾ: ਯੂਪੀ ਦੇ ਲਖੀਮਪੁਰ ਖੀਰੀ ਘਟਨਾ (Lakhimpur Khiri incident in UP) ਦੇ ਰੋਸ ਵਜੋਂ ਸ਼ਹੀਦ ਹੋਏ ਕਿਸਾਨਾਂ ਦੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਬਰਨਾਲਾ ਆਮ ਆਦਮੀ ਪਾਰਟੀ (Aam Aadmi Party) ਵਲੋਂ ਕਚਹਰੀ ਚੌਂਕ ਵਿੱਚ ਬੀਜੇਪੀ ਦੀ ਯੂਪੀ ਅਤੇ ਕੇਂਦਰ ਸਰਕਾਰ (BJP's UP and Central government) ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ।
ਆਮ ਆਦਮੀ ਪਾਰਟੀ (Aam Aadmi Party) ਦੇ ਜਿਲਾ ਪ੍ਰਧਾਨ ਗੁਰਦੀਪ ਬਾਠ ਅਤੇ ਫੌਜੀ ਵਿੰਗ ਮਾਲਵਾ ਪ੍ਰਧਾਨ ਨੇ ਦੇਸ਼ ਦੀ ਕੇਂਦਰ ਸਰਕਾਰ (Central government) ਉੱਤੇ ਰੋਸ ਜ਼ਾਹਰ ਕਰਦੇ ਹੋਏ ਲਖੀਮਪੁਰ ਵਿੱਚ ਹੋਈ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਕਿਹਾ ਕਿ ਦੇਸ਼ ਦਾ ਕਿਸਾਨ ਖੇਤੀ ਕਨੂੰਨ ਬਿੱਲਾਂ ਦੇ ਵਿਰੋਧ ਵਿੱਚ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ।
ਲਖੀਮਪੁਰ ਵਿੱਚ ਵੀ ਕਿਸਾਨ ਸ਼ਾਂਤਮਈ ਤਰੀਕੇ ਨਾਲ ਰੋਸ਼ ਜ਼ਾਹਰ ਕਰ ਰਹੇ ਸਨ, ਜਿਸਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। ਉਸਦੇ ਬਾਵਜੂਦ ਵੀ ਬੀਜੇਪੀ ਦੇ ਕੇਂਦਰੀ ਨੇਤਾ ਦੇ ਲੜਕੇ ਵਲੋਂ ਸੱਤੇ ਦੇ ਗਰੂਰ ਵਿੱਚ ਅੰਨ੍ਹੀ ਹੋ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਆਪਣੀ ਗੱਡੀਆਂ ਦੇ ਹੇਠਾਂ ਕੁਚਲ ਦਿੱਤਾ ਗਿਆ ਅਤੇ ਫਾਇਰਿੰਗ ਕੀਤੀ ਗਈ।
ਇਹ ਵੀ ਪੜ੍ਹੋ: ਪ੍ਰਿਯੰਕਾ ਦੀ ਗ੍ਰਿਫਤਾਰੀ ਨੂੰ ਲੈ ਕੇ ਸਿੱਧੂ ਦੀ ਭਾਜਪਾ ਤੇ ਯੂਪੀ ਪੁਲਿਸ ਨੂੰ ਮੁੜ ਲਲਕਾਰ, ਕਿਹਾ...
ਇਹ ਸੱਚ ਵਿੱਚ ਇੱਕ ਨਿੰਦਾਯੋਗ ਗੱਲ ਹੈ। ਸ਼ਰੇਆਮ ਦੇਸ਼ ਵਿੱਚ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ। ਰਜਵਾੜਾ ਸ਼ਾਹੀ ਅਤੇ ਧੱਕੇ ਸ਼ਾਹੀ ਦਾ ਰਾਜ ਕੇਂਦਰ ਸਰਕਾਰ ਸ਼ਰੇਆਮ ਵਿਖਾ ਰਹੀ ਹੈ।