ਬਰਨਾਲਾ : ਬਰਨਾਲਾ ਦੇ ਪਿੰਡ ਜਗਜੀਤਪੁਰਾ ਦੇ ਨੌਜਵਾਨ ਦੀ ਜਗਤਾਰ ਸਿੰਘ ਦੀ ਇੰਗਲੈਂਡ ਵਿੱਚ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਸੀ। ਪਰਿਵਾਰ ਜਿੱਥੇ ਇਸ ਵੇਲੇ ਆਪਣੇ ਪੁੱਤ ਦੀ ਮੌਤ ਦੇ ਦੁੱਖ ਨਾਲ ਜੂਝ ਰਿਹਾ ਹੈ। ਉਥੇ ਪਰਿਵਾਰ ਉਪਰ ਦੋਹਰੀ ਮਾਰ ਪੈ ਰਹੀ ਹੈ। ਪੁੱਤ ਦੀ ਮੌਤ ਦੇ ਨਾਲ ਨਾਲ ਪਰਿਵਾਰ ਲੱਖਾਂ ਦੇ ਕਰਜ਼ੇ ਥੱਲੇ ਦੱਬ ਗਿਆ ਹੈ। ਇਸ ਕਰਕੇ ਪਰਿਵਾਰ ਆਪਣੇ ਪੁੱਤ ਦੀ ਲਾਸ਼ ਵੀ ਭਾਰਤ ਨਹੀਂ ਲਿਆ ਸਕਦਾ। ਪਰਿਵਾਰ ਨੇ ਮਾੜੇ ਆਰਥਿਕ ਹਾਲਾਤਾਂ ਦੇ ਮੱਦੇਨਜ਼ਰ ਪੁੱਤ ਦੀ ਲਾਸ਼ ਨਾ ਲਿਆਉਣ ਦਾ ਫ਼ੈਸਲਾ ਕੀਤਾ ਹੈ। ਜਿਸ ਕਰਕੇ ਜਗਤਾਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਕ ਸੰਸਕਾਰ ਉਥੇ ਹੀ ਕੀਤਾ ਜਾਵੇਗਾ।
28 ਲੱਖ ਕਰਜ਼ਾ ਲੈ ਕੇ ਗਿਆ ਸੀ: ਮ੍ਰਿਤਕ ਜਗਤਾਰ ਸਿੰਘ ਦੇ ਪਿਤਾ ਗੁਰਪਾਲ ਸਿੰਘ, ਉਸਦੇ ਚਾਚੇ ਦੇ ਲੜਕੇ ਮਨਜਿੰਦਰ ਸਿੰਘ ਅਤੇ ਸਾਬਕਾ ਫੌਜੀ ਸੁਖਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੇ ਮਾਪਿਆਂ ਦੇ ਸੁਪਨੇ ਸਾਕਾਰ ਕਰਨ ਲਈ 35 ਸਾਲ ਦਾ ਜਗਤਾਰ ਸਿੰਘ ਰੋਜੀ ਰੋਟੀ ਦੀ ਭਾਲ ਲਈ ਇੰਗਲੈਂਡ ਦੇ ਸ਼ਹਿਰ ਸਕਾਉਟਲੈਂਡ ਵਿਖੇ 11 ਮਹੀਨੇ ਪਹਿਲਾਂ ਹੀ 28 ਲੱਖ ਦੇ ਕਰੀਬ ਬੈਂਕਾਂ, ਆੜਤੀਆਂ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਸੀ। ਜਗਤਾਰ ਸਿੰਘ ਸਕਾਟਲੈਂਡ ਦੇ ਇੱਕ ਸਟੋਰ ਵਿਚ ਕੰਮ ਕਰਦਾ ਸੀ, ਪਿਛਲੇ ਦਿਨੀ ਸਟੋਰ ਵਿਚ ਕੰਮ ਕਰਦੇ ਦੌਰਾਨ ਹੀ ਉਸਨੂੰ ਬ੍ਰੇਨ ਅਟੈਕ ਆਉਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਿੱਥੇ ਪੁੱਤ ਦੀ ਮੌਤ ਹੋ ਗਈ ਹੈ, ਉਥੇ ਪਰਿਵਾਰ ਕਰਜ਼ੇ ਥੱਲੇ ਦੱਬਿਆ ਹੋਣ ਕਰਕੇ ਪੁੱਤ ਦੀ ਲਾਸ਼ ਵੀ ਭਾਰਤ ਨਹੀਂ ਮੰਗਵਾ ਸਕਦਾ। ਪਰਿਵਾਰ ਇੰਨਾ ਅਸਮਰੱਥ ਹੈ ਕਿ ਉਸਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਵੀ ਖਰਚਾ ਨਹੀਂ ਕਰ ਸਕਦਾ। ਜਿਸ ਲਈ ਇੰਗਲੈਂਡ ਦੀਆਂ ਐਨ.ਆਰ.ਆਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮ੍ਰਿਤਕ ਜਗਤਾਰ ਸਿੰਘ ਦਾ ਅੰਤਿਮ ਸੰਸਕਾਰ ਇੰਗਲੈਂਡ ਵਿੱਚ ਹੀ ਕੀਤਾ ਜਾਵੇਗਾ।
- ਲੁਧਿਆਣਾ ਵਿੱਚ ਸਿੱਖ ਨੌਜਵਾਨ ਦੀ ਝਗੜੇ ਦੌਰਾਨ ਲੱਥੀ ਪੱਗ, ਪੁਲਿਸ ਨੇ ਦੋ ਪਰਵਾਸੀ ਭਰਾ ਕੀਤੇ ਗ੍ਰਿਫਤਾਰ, ਝਗੜੇ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ
- ਲੁਧਿਆਣਾ ਦੇ ਸਕੂਲ ਦਾ ਲੈਂਟਰ ਡਿੱਗਣ ਕਾਰਨ ਜਾਨ ਗਵਾਉਣ ਵਾਲੀ ਅਧਿਆਪਕਾ ਦਾ ਅੰਤਿਮ ਸਸਕਾਰ, ਠੇਕੇਦਾਰ ਖਿਲਾਫ ਐੱਫਆਈਆਰ ਦਰਜ
- Hit And Run : ਬੁਲੇਟ ਸਵਾਰ ਨੌਜਵਾਨ ਨੂੰ ਟੱਕਰ ਮਾਰ ਫ਼ਰਾਰ ਹੋਇਆ ਵਾਹਨ, ਹਾਦਸੇ 'ਚ ਹਿਮਾਚਲ ਦੇ ਸੁਮਿਤ ਦੀ ਮੌਤ
ਇਸ ਮੌਕੇ ਪੀੜਤ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਅਤੇ ਬਜੁਰਗ ਮਾਪਿਆਂ ਸਿਰ ਚੜ੍ਹੇ 28 ਲੱਖ ਦੀ ਚੜ੍ਹੇ ਕਰਜ਼ੇ ਨੂੰ ਮਾਫ਼ ਕਰਨ ਦੇ ਲਈ ਗੁਹਾਰ ਲਾਉਂਦਿਆਂ ਕਿਹਾ ਕਿ ਪਰਿਵਾਰ ਨੇ 12 ਲੱਖ ਰੁਪਇਆ ਬੈਂਕ ਅਤੇ 16 ਲੱਖ ਰੁਪਏ ਆੜਤੀਆਂ, ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਤੋਂ ਕੁੱਲ 28 ਲੱਖ ਰੁਪਿਆ ਕਰਜਾ ਚੁੱਕ ਕੇ ਉਸਨੂੰ ਵਿਦੇਸ਼ ਭੇਜਿਆ ਸੀ। ਪਿੱਛੇ ਬਜ਼ੁਰਗ ਮਾਪਿਆਂ ਤੋਂ ਚੜਿਆ ਕਰਜਾ ਵਾਪਸ ਨਹੀਂ ਹੋਣਾ, ਜਿਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਤੋ ਚੜੇ ਕਰਜ਼ੇ ਮਾਫ ਕਰਨ ਦੀ ਮੰਗ ਕੀਤੀ ਹੈ।