ਬਰਨਾਲਾ: ਭਦੌੜ 'ਚ ਇੱਕ ਕਬਾੜ ਦੀ ਦੁਕਾਨ ਲੱਗਣ ਨਾਲ ਵੱਡਾ ਨੁਕਸਾਨ ਹੋ ਗਿਆ। ਅੱਗ ਲੱਗਣ ਨਾਲ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਘਟਨਾ ਭਦੌੜ ਦੇ ਬਾਜਾਖਾਨਾ ਰੋਡ 'ਤੇ ਚਮਕੌਰ ਸਕਰੈਪ ਸਟੋਰ ਵਿਖੇ ਲੱਗੀ ਹੈ।ਸਵੇਰੇ ਸਮੇਂ ਇੱਕ ਚੌਂਕੀਦਾਰ ਨੂੰ ਇਸ ਅੱਗ ਲੱਗਣ ਬਾਰੇ ਪਤਾ ਲੱਗਿਆ, ਜਿਸਨੇ ਤੁਰੰਤ ਇਸਦੀ ਸੂਚਨਾ ਦੁਕਾਨਦੇ ਮਾਲਕ ਨੂੰ ਦਿੱਤੀ। ਦੁਕਾਨਦਾਰ ਅਤੇ ਆਸ ਪਾਸ ਦੇ ਲੋਕਾਂ ਨੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ। ਜਿਹਨਾਂ ਦੀ ਮੱਦਦ ਨਾਲ ਅੱਗ ਉਪਰ ਕਾਬੂ ਪਾਇਆ ਗਿਆ।
20 ਲੱਖ ਰੁਪਏ ਦਾ ਨੁਕਸਾਨ ਹੋ ਗਿਆ: ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੋਰ ਦੇ ਮਾਲਕ ਚਮਕੌਰ ਸਿੰਘ ਨੇ ਦੱਸਿਆ ਕਿ ਅੱਗ ਨਾਲ ਉਸਦਾ ਮਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਚਮਕੌਰ ਸਕਰੈਪ ਸਟੋਰ ਦੇ ਨਾਮ 'ਤੇ ਕਬਾੜ ਦੀ ਦੁਕਾਨ ਚਲਾ ਰਿਹਾ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਕੱਲ ਰਾਤ ਵੀ ਆਪਣੀ ਦੁਕਾਨ ਨੂੰ ਜਿੰਦਰਾ ਲਗਾ ਕੇ ਚਲਾ ਗਿਆ ਅਤੇ ਸਵੇਰੇ ਉਸ ਨੂੰ ਤਕਰੀਬਨ 5 ਵੱਜ ਕੇ 50 ਮਿੰਟ 'ਤੇ ਚੌਕੀਦਾਰਾਂ ਨੇ ਫੋਨ 'ਤੇ ਦੱਸਿਆ ਕਿ ਤੇਰੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਅਤੇ ਉਹ ਜਲਦੀ ਨਾਲ ਦੁਕਾਨ 'ਤੇ ਆ ਗਿਆ ਅਤੇ ਪੁਲਿਸ ਨੂੰ ਵੀ ਤੁਰੰਤ ਸੂਚਿਤ ਕਰ ਦਿੱਤਾ। ਜਦੋਂ ਉਸ ਨੇ ਦੁਕਾਨ ਖੋਲੀ ਤਾਂ ਦੁਕਾਨ ਅੰਦਰੋਂ ਧੂਏਂ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਜਦੋਂ ਅਸੀਂ ਦੁਕਾਨ ਦੇ ਜਿੰਦੇ ਖੋਲ੍ਹ ਕੇ ਸ਼ਟਰ ਚੁੱਕਿਆ ਤਾਂ ਦੁਕਾਨ ਅੰਦਰ ਅੱਗ ਲੱਗੀ ਹੋਈ ਸੀ।
- ਕੇਦਾਰਨਾਥ 'ਚ ਜਾਨਵਰਾਂ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ, ਘੋੜੇ ਨੂੰ ਜਬਰਨ ਪਿਆਈ ਜਾ ਰਹੀ ਸਿਗਰਟ , ਨਸ਼ੇ ਕਰਵਾ ਕੇ ਚੁਕਾਇਆ ਜਾ ਰਿਹਾ ਭਾਰ
- ਰਿਸ਼ੀਕੇਸ਼ ਹਰਿਦੁਆਰ ਰੋਡ 'ਤੇ ਪੰਜਾਬ ਤੋਂ ਆਏ ਸ਼ਰਧਾਲੂਆਂ ਦੀ ਕਾਰ ਡਿਵਾਈਡਰ ਨਾਲ ਟਕਰਾਈ, ਦੋ ਔਰਤਾਂ ਜ਼ਖ਼ਮੀ
- Good News: PM ਮੋਦੀ ਨੇ ਕੀਤਾ ਐਲਾਨ, ਹੁਣ ਅਮਰੀਕਾ 'ਚ ਰਿਨਿਊ ਹੋਵੇਗਾ H1B ਵੀਜ਼ਾ, ਜਾਣੋ ਕਿਵੇਂ?
ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ: ਮਾਮਲੇ ਦੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਭਦੌੜ ਅਤੇ ਬਰਨਾਲਾ ਤੋਂ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਜਿਸ ਦੀ ਮਦਦ ਨਾਲ ਤਕਰੀਬਨ ਡੇਢ ਘੰਟੇ ਵਿਚ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਸਿਰਫ ਕਬਾੜ ਦੀ ਦੁਕਾਨ ਚਲਾ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਹੈ ਅਤੇ ਹੋਰ ਕੋਈ ਵੀ ਉਸ ਕੋਲ ਰੁਜ਼ਗਾਰ ਦਾ ਸਾਧਨ ਨਹੀਂ ਹੈ। ਉਸ ਨੂੰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਰਥਿਕ ਤੰਗੀ ਤੋਂ ਬਚ ਸਕੇ।
ਚੌਂਕੀਦਾਰ ਨੇ ਦਿੱਤੀ ਜਾਣਕਾਰੀ: ਇਸ ਮੌਕੇ 'ਤੇ ਮੌਜੂਦ ਚੌਂਕੀਦਾਰ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਾਜਾਖਾਨਾ ਰੋਡ ਤੇ ਰਾਤ ਨੂੰ ਚੌਂਕੀਦਾਰ ਦਾ ਕੰਮ ਕਰਦੇ ਹਨ ਅਤੇ ਅੱਜ ਸਵੇਰੇ ਤਕਰੀਬਨ ਪੌਣੇ ਛੇ ਵਜੇ ਕਬਾੜੀਏ ਦੀ ਦੁਕਾਨ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਤਾਂ ਤੁਰੰਤ ਇਸ ਨੂੰ ਫ਼ੋਨ ਕਰ ਦਿੱਤਾ। ਕੁਝ ਸਮੇਂ ਬਾਅਦ ਇਹ ਉਥੇ ਪਹੁੰਚ ਗਿਆ ਅਤੇ ਦੁਕਾਨ ਦਾ ਜਿੰਦਾ ਭੰਨ ਕੇ ਵੇਖਿਆ ਤਾਂ ਦੁਕਾਨ ਅੰਦਰ ਪਏ ਕੂਲਰ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਹੌਲੀ-ਹੌਲੀ ਅੱਗ ਨੇ ਸਾਰੀ ਦੁਕਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਾਫੀ ਜੱਦੋ ਜਹਿਦ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ,ਓਦੋਂ ਤੱਕ ਦੁਕਾਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।