ETV Bharat / state

World Bird Day : ਪੰਛੀ ਪ੍ਰੇਮੀਆਂ ਨੇ ਲਗਾਏ ਤਿੰਨ ਹਜ਼ਾਰ ਆਲ੍ਹਣੇ, ਬਰਨਾਲਾ ਦੇ ਪਿੰਡ ਧੌਲਾ ਤੋਂ ਕੀਤਾ ਗਿਆ ਆਗਾਜ਼

ਬਰਨਾਲਾ ਵਿੱਚ ਵਿਸ਼ਵ ਚਿੜੀ ਦਿਹਾੜੇ ਨੂੰ ਮਨਾਉਂਦਿਆਂ ਪੰਛਾ ਪ੍ਰੇਮੀਆਂ ਨੇ ਪਿੰਡ ਧੌਲਾ ਤੋਂ ਪੰਛੀਆਂ ਨੂੰ ਰਹਿਣ ਬਸੇਰੇ ਦੇਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਆਲ੍ਹਣੇ ਲਗਾਏ। ਪੰਛੀ ਪ੍ਰੇਮੀਆਂ ਨੇ ਦਰੱਖਤਾਂ ਅਤੇ ਖੰਭਿਆਂ ਤੋਂ ਇਲਾਵਾ ਘਰਾਂ ਉੱਤੇ ਵੀ ਆਲ੍ਹਣੇ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ ਹੈ।

author img

By

Published : Mar 20, 2023, 6:50 PM IST

A special effort was made by bird lovers in Barnala
World Bird Day : ਪੰਛੀ ਪ੍ਰੇਮੀਆਂ ਨੇ ਲਗਾਏ 3500 ਆਲ੍ਹਣੇ, ਬਰਨਾਲਾ ਦੇ ਪਿੰਡ ਧੌਲਾ ਤੋਂ ਕੀਤਾ ਗਿਆ ਆਗਾਜ਼

ਬਰਨਾਲਾ: ਅੱਜ ਵਿਸ਼ਵ ਪੰਛੀ ਦਿਵਸ ਦੇ ਮੌਕੇ 'ਤੇ ਬਰਨਾਲਾ ਦੇ ਪਿੰਡ ਧੌਲਾ ਦੇ ਪੰਛੀਆਂ ਲਈ ਰਹਿਣ ਬਸੇਰੇ ਦੇਣ ਲਈ 3000 ਨਵੇਂ ਆਲ੍ਹਣੇ ਲਗਾਏ ਗਏ ਸਨ। ਜਿਸ ਦੇ ਚੱਲਦੇ ਪੁਰਾਣੇ ਲੱਕੜ ਦੇ ਮਿੱਟੀ ਦੇ ਬਰਤਨਾਂ ਦੇ ਬਣੇ ਆਲ੍ਹਣੇ ਤਿਆਰ ਕਰਕੇ ਛੱਤਾਂ 'ਤੇ ਰੱਖੇ ਗਏ ਸਨ। ਹਰ ਦਰੱਖਤ, ਘਰਾਂ ਅਤੇ ਖੰਭਿਆਂ ਉੱਤੇ ਆਲ੍ਹਣੇ ਬਣਾ ਕੇ ਲਗਾਏ ਗਏ ਹਨ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਪੰਛੀਆਂ ਦੀਆਂ ਕਿਸਮਾਂ ਜਿਨ੍ਹਾਂ ਬਾਰੇ ਸ਼ਾਇਦ ਅੱਜ ਦੀ ਪੀੜ੍ਹੀ ਨੂੰ ਪਤਾ ਵੀ ਨਹੀਂ ਹੈ, ਜਿਨ੍ਹਾਂ ਪੰਛੀਆਂ ਨਾਲ ਸਾਡਾ ਪਰਿਵਾਰਕ ਰਿਸ਼ਤਾ ਸੀ। ਪੁਰਾਣੇ ਸਮਿਆਂ ਵਿੱਚ ਉਨ੍ਹਾਂ ਪੰਛੀਆਂ ਦੀ ਚਹਿਲ-ਪਹਿਲ ਸਵੇਰ ਵੇਲੇ ਅਲਾਰਮ ਵੱਜਦੀ ਸੀ ਅਤੇ ਉਨ੍ਹਾਂ ਦੀ ਚਹਿਲ-ਪਹਿਲ ਮਨ ਨੂੰ ਆਜ਼ਾਦ ਕਰ ਦਿੰਦੀ ਸੀ। ਉਹੀ ਸੈਂਕੜੇ ਪ੍ਰਜਾਤੀਆਂ ਮੁੜ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਦੇ ਨੌਜਵਾਨ ਸੰਦੀਪ ਧੌਲਾ ਸਨ ਦੇ ਉਦਮ ਸਦਕਾ ਬਚਾਈਆਂ ਜਾ ਰਹੀਆਂ ਹਨ।

ਨਵੇਂ ਆਲ੍ਹਣੇ ਲਗਾਏ ਗਏ: ਸੰਦੀਪ ਨੇ ਸੈਂਕੜੇ ਪ੍ਰਜਾਤੀਆਂ ਦੇ ਪੰਛੀਆਂ ਨੂੰ ਆਪਣੇ ਪਿੰਡ ਧੌਲਾ ਵਿਖੇ ਲਿਆ ਕੇ ਵੱਡੀ ਗਿਣਤੀ ਵਿੱਚ ਸ਼ੈਲਟਰਾਂ ਆਲ੍ਹਣਿਆਂ ਵਿੱਚ ਵਸਾਇਆ ਹੈ, ਜਿਸ ਕਾਰਨ ਅੱਜ ਇਸ ਮੌਕੇ ਵਿਸ਼ਵ ਪੰਛੀ ਦਿਵਸ ਮੌਕੇ ਆਪਣੇ ਪਿੰਡ ਦੇ ਨੌਜਵਾਨ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 3000 ਨਵੇਂ ਆਲ੍ਹਣੇ ਲਗਾਏ ਗਏ ਹਨ। ਸੰਦੀਪ ਅਤੇ ਉਸਦੇ ਸਾਥੀਆਂ ਦੀ ਮੁਹਿੰਮ ਤਹਿਤ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਸੰਭਾਲਣ ਦੇ ਉਪਰਾਲੇ ਲਗਾਤਾਰ ਜਾਰੀ ਹਨ। ਸੰਦੀਪ ਦੀ ਟੀਮ ਵੱਲੋਂ ਪਿੰਡ-ਪਿੰਡ ਜਾ ਕੇ ਵੀ ਲੋਕਾਂ ਨੂੰ ਪੰਛੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਦੇਸੀ ਘਰੇਲੂ, ਜੁਗਲ ਗਿਟਾਰ, ਡੱਬੀ ਤੋਤਾ, ਮੈਣਾ, ਉੱਲੂ, ਨੀਲਕੰਠ, ਭੂਰੀ ਗਾਲੜੀ, ਕਬੂਤਰ, ਕਾਂ, ਕੋਚਰ ਸ਼ਿਕਰਾ, ਲਾਲ ਟੋਟਰੂ ਆਦਿ ਸੈਂਕੜੇ ਪ੍ਰਜਾਤੀਆਂ ਇਨ੍ਹਾਂ ਪੰਛੀਆਂ ਦੀਆਂ ਸੈਂਕੜੇ ਦੀ ਗਿਣਤੀ ਵਿੱਚ ਪਾਈਆਂ ਜਾਂਦੀਆਂ ਹਨ। ਪੰਛੀਆਂ ਦੀਆਂ ਪ੍ਰਜਾਤੀਆਂ ਬਾਰੇ ਪੰਛੀ ਪ੍ਰੇਮੀ ਸੰਦੀਪ ਧੌਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਵੀ ਕੁਦਰਤ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਇਸ ਦੇ ਸਿੱਟੇ ਬਹੁਤ ਗੰਭੀਰ ਨਿਕਲਦੇ ਹਨ ਅਤੇ ਹੁਣ ਤੱਕ ਸੈਂਕੜੇ ਦਰੱਖਤ ਅਤੇ ਪੌਦੇ ਕੱਟੇ ਜਾ ਚੁੱਕੇ ਹਨ।

ਪੰਛੀਆਂ ਦੀ ਬ੍ਰੀਡਿੰਗ: ਉਨ੍ਹਾਂ ਕਿਹਾ ਪੰਛੀਆਂ ਦੇ ਅਲੋਪ ਹੋਣ ਦਾ ਦੂਜਾ ਵੱਡਾ ਕਾਰਨ ਪੰਛੀਆਂ ਦੀ ਬ੍ਰੀਡਿੰਗ ਲਈ ਕੋਈ ਜਗ੍ਹਾ ਦਾ ਨਾ ਹੋਣਾ ਵੀ ਹੈ, ਪਰ ਰੁੱਖਾਂ ਅਤੇ ਪੌਦਿਆਂ ਦੀ ਸ਼ਰਨ ਵਿੱਚ ਰਹਿਣ ਵਾਲੇ ਪੰਛੀ, ਜੋ ਬੇਘਰ ਸਨ ਅਤੇ ਹੌਲੀ ਹੌਲੀ ਇਹ ਪੰਛੀ ਸਾਡੀ ਜ਼ਿੰਦਗੀ ਵਿੱਚ ਖਤਮ ਹੋ ਗਏ ਹਨ। ਜਿਸ ਕਰਕੇ ਅਸੀਂ ਪੰਛੀਆਂ ਨੂੰ ਬਚਾੳਣ ਲਈ ਮਾਹੌਲ ਦੇ ਰਹੇ ਹਨ। ਇਸ ਤਹਿਤ ਜਿੱਥੇ ਵੱਡੀ ਗਿਣਤੀ ਵਿੱਚ ਦਰੱਖਤ ਲਗਾਏ ਗਏ ਹਨ, ਉਥੇ ਆਲ੍ਹਣੇ ਬਣਾ ਕੇ ਲਗਾਏ ਜਾ ਰਹੇ ਹਾਂ। ਉਹਨਾਂ ਦੱਸਿਆ ਕਿ ਅੱਜ ਅਸੀਂ 3000 ਨਵੇਂ ਆਲ੍ਹਣੇ ਲਗਾ ਕੇ ਵਿਸ਼ਵ ਪੰਛੀ ਦਿਵਸ ਮਨਾਇਆ ਹੈ ਅਤੇ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਪੰਛੀ ਸਾਡੀ ਵਡਮੁੱਲੀ ਵਿਰਾਸਤ ਹਨ, ਇਨ੍ਹਾਂ ਦੀ ਰੱਖਿਆ ਕਰਨਾ ਸਾਡਾ ਸਭ ਦਾ ਫਰਜ਼ ਹੈ। ਇਸ ਕੰਮ ਵਿਚ ਸੰਦੀਪ ਧੌਲਾ ਦੇ ਸਾਥੀ ਵੀ ਉਨ੍ਹਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ, ਉਹ ਸਖ਼ਤ ਮਿਹਨਤ ਕਰਦੇ ਨਜ਼ਰ ਆ ਰਹੇ ਹਨ। ਪਿੰਡ ਦੇ ਹਰ ਦਰੱਖਤ ਅਤੇ ਥੰਮ੍ਹ 'ਤੇ ਪੰਛੀਆਂ ਲਈ ਘਰ ਬਣਾਏ ਜਾ ਰਹੇ ਹਨ ਅਤੇ ਇਸ ਵਿਚ ਪਿੰਡ ਦੇ ਸਾਰੇ ਲੋਕ ਵੀ ਆਪਣਾ ਪੂਰਾ ਸਹਿਯੋਗ ਦਿੰਦੇ ਨਜ਼ਰ ਆ ਰਹੇ ਹਨ। ਸੰਦੀਪ ਦੇ ਸਾਥੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਚੰਗੇ ਉਪਰਾਲੇ ਦਾ ਸਭ ਨੂੰ ਮਿਲ ਕੇ ਸਹਿਯੋਗ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Amritpal Father on police: ਅੰਮ੍ਰਿਤਪਾਲ ਸਿੰਘ ਦੇ ਪਿਤਾ ਪਹੁੰਚੇ ਬਾਬਾ ਬਕਾਲਾ ਕੋਰਟ, ਪੁਲਿਸ ਨੂੰ ਪੁੱਛਿਆ ਸਿੱਧਾ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.