ETV Bharat / state

ਬਰਨਾਲਾ 'ਚ 66 ਫ਼ੀਸਦੀ ਝੋਨੇ ਦੀ ਲੁਆਈ ਮੁਕੰਮਲ, ਖੇਤੀਬਾੜੀ ਵਿਭਾਗ ਵੱਲੋਂ ਜੈਵਿਕ ਖਾਦਾਂ ਨੂੰ ਤਰਜੀਹ ਦੇਣ ਦੀ ਸਲਾਹ - Barnala news

ਬਰਨਾਲਾ ਵਿੱਚ 66 ਫੀਸਦੀ ਝੋਨੇ ਦੀ ਲਵਾਈ ਮੁਕੰਮਲ ਹੋ ਗਈ ਹੈ। ਉਥੇ ਹੀ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਰਸਾਇਣਕ ਦੀ ਥਾਂ ਜੈਵਿਕ ਖਾਦ ਦੀ ਵਰਤੋਂ ਲਈ ਸਲਾਹ ਦੇ ਰਿਹਾ ਹੈ। ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਸਹੀ ਤਰੀਕੇ ਨਾਲ ਖਾਦਾਂ ਦੀ ਵਰਤੋਂ ਕਰਕੇ ਅਸੀਂ ਧਰਤੀ ਦੀ ਸਿਹਤ ਨੂੰ ਸਿਹਤਮੰਦ ਅਤੇ ਉਪਜਾਊ ਬਣਾ ਸਕਦੇ ਹਾਂ ਅਤੇ ਖਾਦਾਂ ਦੇ ਖਰਚੇ ਘਟਾ ਸਕਦੇ ਹਾਂ।

ਬਰਨਾਲਾ 'ਚ 66 ਫ਼ੀਸਦੀ ਝੋਨੇ ਦੀ ਲੁਆਈ ਮੁਕੰਮਲ
ਬਰਨਾਲਾ 'ਚ 66 ਫ਼ੀਸਦੀ ਝੋਨੇ ਦੀ ਲੁਆਈ ਮੁਕੰਮਲ
author img

By

Published : Jul 4, 2023, 9:53 AM IST

ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਝੋਨੇ ਦੀ ਲਵਾਈ ਚੱਲ ਰਹੀ ਹੈ। ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ 66 ਫੀਸਦੀ ਝੋਨੇ ਦੀ ਲਵਾਈ ਮੁਕੰਮਲ ਹੋ ਗਈ ਹੈ। ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਰਸਾਇਣਕ ਦੀ ਥਾਂ ਜੈਵਿਕ ਖਾਦ ਦੀ ਵਰਤੋਂ ਲਈ ਸਲਾਹ ਦੇ ਰਿਹਾ ਹੈ।

ਖੇਤੀਬਾੜੀ ਵਿਭਾਗ ਵੱਲੋਂ ਜੈਵਿਕ ਖਾਦਾਂ ਨੂੰ ਤਰਜੀਹ ਦੇਣ ਦੀ ਸਲਾਹ : ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ 1.10 ਲੱਖ ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਹੇਠ ਹੈ ਜਿਸ ਵਿਚੋਂ 77000 ਹੈਕਟੇਅਰ ਰਕਬੇ (66 ਫ਼ੀਸਦੀ) 'ਚ ਝੋਨੇ ਦੀ ਲੁਆਈ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫਸਲ ਵਿੱਚ ਰਸਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਹੀ ਕੀਤੀ ਜਾਵੇ, ਜਿਹੜੇ ਖੇਤਾਂ ਦੀ ਮਿੱਟੀ ਪਰਖ ਨਹੀਂ ਕਰਵਾਈ ਗਈ ਤਾਂ ਉਹਨਾਂ ਖੇਤਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ 42 ਕਿਲੋ ਨਾਈਟ੍ਰੋਜਨ, 12 ਕਿਲੋ ਫਾਸਫੋਰਸ, 12 ਕਿਲੋ ਪੋਟਾਸ ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਗਈ ਹੈ।

ਇਸ ਦੀ ਪੂਰਤੀ ਲਈ ਖਾਦਾਂ ਵਿੱਚ 90 ਕਿਲੋ ਨਿੰਮ ਯੂਰੀਆ, 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾ ਸਕਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਫਾਸਫੋਰਸ ਅਤੇ ਪੋਟਾਸ਼ ਦੀ ਵਰਤੋਂ ਤਾਂ ਹੀ ਕੀਤੀ ਜਾਵੇ ਜੇਕਰ ਮਿੱਟੀ ਪਰਖ ਕਾਰਡ ਵਿੱਚ ਇਸ ਦੀ ਘਾਟ ਹੋਵੇ। ਇਸ ਤੋਂ ਇਲਾਵਾ ਜਿੱਥੇ ਕਣਕ ਨੂੰ ਸਿਫਾਰਸ਼ ਕੀਤੀ ਮਾਤਰਾ ਵਿੱਚ ਫਾਸਫੋਰਸ ਦੀ ਖਾਦ ਪਾਈ ਹੋਵੇ, ਉਨ੍ਹਾਂ ਖੇਤਾਂ ਵਿੱਚ ਫਾਸਫੋਰਸ ਖਾਦ ਪਾਉਣ ਦੀ ਜਰੂਰਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਾਰੀ ਫਾਸਫੋਰਸ ਅਤੇ ਸਾਰੀ ਪੋਟਾਸ਼ ਖਾਦ ਆਖ਼ਰੀ ਕੱਦੂ ਕਰਨ ਤੋਂ ਪਹਿਲਾਂ ਪਾਈ ਜਾਵੇ ਅਤੇ ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਪਾਈ ਜਾ ਸਕਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਫਾਸਫੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜਿੱਥੇ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਇਆ ਜਾਵੇ। ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਨਾਈਟ੍ਰੋਜਨ ਖਾਦ ਤਿੰਨ ਬਰਾਬਰ ਕਿਸਤਾਂ ਵਿੱਚ ਪਾਈ ਜਾਵੇ।

ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਤੱਕ ਅਤੇ ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਅਤੇ ਤੀਸਰੀ ਕਿਸ਼ਤ 42 ਦਿਨਾਂ ਤੱਕ ਪਾਈ ਜਾਵੇ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 126 ਅਤੇ ਪੀ ਆਰ 124 ਨੂੰ ਤੀਜੀ ਕਿਸ਼ਤ ਲੁਆਈ ਤੋਂ 35 ਦਿਨਾਂ 'ਤੇ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਵਿੱਚ ਲਘੂ ਤੱਤ ਖਾਸ ਤੌਰ 'ਤੇ ਜ਼ਿੰਕ ਦੀ ਘਾਟ ਆਉਂਦੀ ਹੈ, ਜ਼ਿੰਕ ਤੱਤ ਦੀ ਪੂਰਤੀ ਲਈ 25 ਕਿਲੋ ਜ਼ਿੰਕ ਸਲਫੇਟ 21% ਜਾਂ 16.5 ਕਿਲੋ ਪ੍ਰਤੀ ਏਕੜ ਜ਼ਿੰਕ ਸਲਫੇਟ 33 % ਰੇਤੇ ਵਿੱਚ ਮਿਲਾ ਕੇ ਕੱਦੂ ਕਰਨ ਸਮੇਂ ਜਾਂ ਪਨੀਰੀ ਲਗਾਉਣ ਤੋਂ ਬਾਅਦ ਵਿੱਚ ਛਿੱਟਾ ਦਿੱਤਾ ਜਾ ਸਕਦਾ ਹੈ।

ਨਾਈਟ੍ਰੋਜਨ ਖਾਦ ਦੀ ਦੂਸਰੀ ਅਤੇ ਤੀਜੀ ਕਿਸ਼ਤ ਉਸ ਵੇਲੇ ਖੇਤਾਂ ਵਿੱਚ ਪਾਈ ਜਾਵੇ ਜਦੋਂ ਖੇਤ ਵਿੱਚ ਪਾਣੀ ਨਾ ਖੜਾ ਹੋਵੇ। ਪਾਣੀ ਖਾਦ ਪਾਉਣ ਤੋਂ ਤੀਜੇ ਦਿਨ ਹੀ ਲਗਾਇਆ ਜਾਵੇ। ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਸਹੀ ਤਰੀਕੇ ਨਾਲ ਖਾਦਾਂ ਦੀ ਵਰਤੋਂ ਕਰਕੇ ਅਸੀਂ ਧਰਤੀ ਦੀ ਸਿਹਤ ਨੂੰ ਸਿਹਤਮੰਦ ਅਤੇ ਉਪਜਾਊ ਬਣਾ ਸਕਦੇ ਹਾਂ ਅਤੇ ਖਾਦਾਂ ਦੇ ਖਰਚੇ ਘਟਾ ਸਕਦੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.