ਬਰਨਾਲਾ: ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਪੰਜਾਬ ਵਿੱਚ ਸ਼ਰਾਬ ਸਬੰਧੀ ਕੋਈ ਨੀਤੀ ਨਾ ਬਣਾਏ ਜਾਣ ਕਾਰਨ ਸ਼ਰਾਬ ਦੇ ਠੇਕੇਦਾਰਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉੱਥੇ ਹੀ ਸ਼ਰਾਬ ਦੇ ਠੇਕਿਆਂ ਵਿੱਚ ਦਿਨੋ-ਦਿਨ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਦਾ ਸ਼ਰਾਬ ਦੇ ਠੇਕਿਆਂ ਨੂੰ ਹੋਰ ਨੁਕਸਾਨ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਬਰਨਾਲਾ ਦੇ ਕਸਬਾ ਭਦੌੜ ਵਿਖੇ ਸਾਹਮਣੇ ਆਇਆ ਹੈ ਜਿੱਥੇ ਬੰਦ ਪਏ ਸ਼ਰਾਬ ਦੇ ਠੇਕੇ ਵਿੱਚੋਂ 133 ਸ਼ਰਾਬ ਦੀਆਂ ਪੇਟੀਆਂ ਦੀ ਚੋਰੀ ਹੋ ਗਈ ਹੈ।
ਇਸ ਸਬੰਧੀ ਠੇਕੇਦਾਰ ਅੰਕਿਤ ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਭਦੌੜ ਵਿਖੇ ਤਲਵੰਡੀ ਰੋਡ 'ਤੇ ਸਥਿਤ ਠੇਕੇ ਵਿੱਚ 133 ਪੇਟੀਆਂ ਸ਼ਰਾਬ ਦੀ ਚੋਰੀ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਠੇਕਿਆਂ ਚੋਂ ਚੋਰੀ ਦੀਆਂ ਵਾਰਦਾਤਾਂ ਵਾਪਰਿਆ ਹਨ।
ਇਹ ਵੀ ਪੜ੍ਹੋ:ਦਸਵੀਂ ਜਮਾਤ ਦੇ ਵਿਦਿਆਰਥੀ ਨੇ ਕੋਰੋਨਾ ਦਾ ਭੂਤ ਬਣਾ ਕੇ ਲੋਕਾਂ ਨੂੰ 'ਘਰ ਰਹੋ ਸੁਰੱਖਿਅਤ ਰਹੋ' ਦਾ ਦਿੱਤਾ ਸੁਨੇਹਾ
ਉਨ੍ਹਾਂ ਕਿਹਾ ਕਿ 133 ਪੇਟੀਆਂ ਦੀ ਚੋਰੀ ਹੋਣ ਨਾਲ 4-5 ਲੱਖ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ ਹੈ। ਭਦੌੜ ਥਾਣੇ ਦੇ ਐਸਐਚਓ ਗੁਰਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹੁੰਚ ਕੇ ਇਸ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।