ETV Bharat / state

ਰੂਸ ਦੇ ਨਾਲ ਮੱਥਾ ਲਾਉਣ ਲਈ ਪੰਜਾਬ ਦੇ ਨੌਜਵਾਨ ਹੋਏ ਤਿਆਰ, ਜਾਣੋ! ਪੂਰਾ ਮਾਜ਼ਰਾ

ਯੂਕਰੇਨ ਦੇ ਖ਼ਰਾਬ ਹਾਲਾਤਾਂ ਵਿੱਚ ਮਦਦ ਲਈ ਅੰਮ੍ਰਿਤਸਰ ਦੇ 17 ਜਵਾਨ ਆਏ ਹਨ, ਜਿਨ੍ਹਾਂ ਵਿੱਚ ਪੰਜਾਬ ਦੀਆਂ ਦੋ ਸ਼ੇਰਨੀਆਂ ਭਾਵ ਕਿ ਲੜਕੀਆਂ ਵੀ ਸ਼ਾਮਲ ਹਨ।

ਰੂਸ ਦੇ ਨਾਲ ਮੱਥਾ ਲਾਉਣ ਲਈ ਪੰਜਾਬ ਦੇ ਨੌਜਵਾਨ ਹੋਏ ਤਿਆਰ, ਜਾਣੋ! ਪੂਰਾ ਮਾਜ਼ਰਾ
ਰੂਸ ਦੇ ਨਾਲ ਮੱਥਾ ਲਾਉਣ ਲਈ ਪੰਜਾਬ ਦੇ ਨੌਜਵਾਨ ਹੋਏ ਤਿਆਰ, ਜਾਣੋ! ਪੂਰਾ ਮਾਜ਼ਰਾ
author img

By

Published : Mar 11, 2022, 1:41 PM IST

ਅੰਮ੍ਰਿਤਸਰ: ਅੰਮ੍ਰਿਤਸਰ ਯੂਕਰੇਨ ਉਪਰ ਰੂਸ ਵੱਲੋਂ ਕੀਤੇ ਜਾ ਰਹੇ ਹਮਲੇ ਦੇ ਚਲਦਿਆਂ ਯੂਕਰੇਨ ਵੱਲੋਂ ਦਿੱਤੇ ਖੁੱਲ੍ਹੇ ਸੱਦੇ ਨੂੰ ਲੈ ਕੇ ਅੰਮ੍ਰਿਤਸਰ ਦੇ 17 ਦੇ ਕਰੀਬ ਨੌਜਵਾਨਾਂ ਵੱਲੋਂ ਯੂਕ੍ਰੇਨ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਦੋ ਪੰਜਾਬ ਦੀਆਂ ਸ਼ੇਰਨੀਆਂ ਵੀ ਭਾਵ ਲੜਕੀਆਂ ਵੀ ਸ਼ਾਮਿਲ ਹਨ। ਜਿਸ ਦੇ ਚਲਦੇ ਹੁਣ ਯੂਕਰੇਨ ਅੰਬੈਸੀ ਨੂੰ ਈਮੇਲ ਕਰ ਆਨਲਾਈਨ ਅਪਲਾਈ ਕਰ ਦਿੱਤਾ ਹੈ।

ਹੁਣ ਉਨ੍ਹਾਂ ਯੂਕਰੇਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਸਾਨੂੰ ਉੱਥੇ ਬੁਲਾਉਣ ਤਾਂ ਜੋ ਅਸੀਂ ਉੱਥੋਂ ਦੇ ਹਾਲਾਤਾਂ ਨੂੰ ਸਮਝ ਬਣਦੀ ਮਦਦ ਕਰ ਸਕੀਏ। ਤਾਂ ਕਿ ਯੂਕ੍ਰੇਨ ਦਾ ਸਹਿਯੋਗ ਕਰ ਸਕੀਏ।

ਇਸ ਮੌਕੇ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ਤਰਨ ਸ਼ਰਮਾ ਅਤੇ ਤਰਨਤਾਰਨ ਦੀ ਕਿਰਨ ਕੌਰ ਨੇ ਦੱਸਿਆ ਕਿ ਅਸੀਂ ਯੂਕਰੇਨ ਦੇ ਮਾੜੇ ਹਾਲਾਤਾਂ ਵਿੱਚ ਸਹਿਯੋਗ ਕਰਨ ਲਈ ਅੰਬੈਸੀ ਅਤੇ ਸਰਕਾਰ ਵੱਲੋਂ ਜਾਰੀ ਕੀਤੀ ਈਮੇਲ ਉਪਰ ਅਪਲਾਈ ਕਰ ਦਿੱਤਾ ਹੈ, ਜਿਸ ਦੇ ਚੱਲਦੇ ਜਦੋਂ ਵੀ ਯੂਕਰੇਨ ਸਰਕਾਰ ਸਾਨੂੰ ਸੰਪਰਕ ਕਰੇਗੀ ਅਸੀਂ ਯੂਕਰੇਨ ਜਾਣ ਵਾਸਤੇ ਤਿਆਰ ਹਾਂ।

ਰੂਸ ਦੇ ਨਾਲ ਮੱਥਾ ਲਾਉਣ ਲਈ ਪੰਜਾਬ ਦੇ ਨੌਜਵਾਨ ਹੋਏ ਤਿਆਰ, ਜਾਣੋ! ਪੂਰਾ ਮਾਜ਼ਰਾ

ਚਾਹੇ ਉੱਥੇ ਜਾ ਕੇ ਸਾਨੂੰ ਗੋਲੀਆਂ ਚਲਾਉਣ ਦਾ ਮੌਕਾ ਨਾ ਵੀ ਮਿਲੇ ਪਰ ਅਸੀਂ ਉੱਥੋਂ ਦੇ ਫੌਜੀ ਜਵਾਨਾਂ ਜੋ ਕਿ ਜ਼ਖ਼ਮੀ ਹਾਲਾਤ ਵਿੱਚ ਹੋਣਗੇ, ਅਸੀਂ ਉਨ੍ਹਾਂ ਦੀ ਮਦਦ ਕਰਾਂਗੇ ਅਤੇ ਉਨ੍ਹਾਂ ਦੇ ਖਾਣ ਪੀਣ ਅਤੇ ਹੋਰ ਕੰਮਾਂ ਵਿੱਚ ਸਹਾਇਤਾ ਕਰਾਂਗੇ।

ਜਿਸ ਦੇ ਚੱਲਦੇ ਅਸੀਂ ਪੂਰਾ ਮਨ ਬਣਾ ਕੇ ਅੰਮ੍ਰਿਤਸਰ ਵਿੱਚ ਇੱਕਜੁੱਟ ਹੋ ਤਿਆਰੀ ਕਰ ਰਹੇ ਹਾਂ ਅਤੇ ਯੂਕਰੇਨ ਸਰਕਾਰ ਦੀ ਪਰਮਿਸ਼ਨ ਤੋਂ ਬਾਅਦ ਅਸੀਂ ਫੌਰਨ ਰਵਾਨਾ ਹੋਵਾਂਗੇ।

ਇਹ ਵੀ ਪੜ੍ਹੋ: ਅਮਰਨਾਥ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਅਪ੍ਰੈਲ ਤੋਂ ਹੋਵੇਗੀ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.