ETV Bharat / state

Youth Died under Illicit Relationship: ਨਾਜਾਇਜ਼ ਸਬੰਧਾਂ ਨੇ ਲਈ ਨੌਜਵਾਨ ਦੀ ਜਾਨ, ਬਾਗ 'ਚ ਲਟਕਦੀ ਮਿਲੀ ਲਾਸ਼... - Amritsar Punjabi News

ਅੰਮ੍ਰਿਤਸਰ ਵਿਖੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੇ ਪਰਿਵਾਰ ਵੱਲੋਂ ਗੁਆਂਢ ਵਿਚ ਰਹਿੰਦੀ ਇਕ ਔਰਤ ਨਾਲ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਉਨ੍ਹਾਂ ਦੇ ਪੁੱਤਰ ਦਾ ਕਤਲ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ।

Youth Died under Illicit Relationship in Amritsar
ਨਾਜਾਇਜ਼ ਸਬੰਧਾਂ ਨੇ ਲਈ ਨੌਜਵਾਨ ਦੀ ਜਾਨ, ਬਾਗ 'ਚ ਲਟਕਦੀ ਮਿਲੀ ਲਾਸ਼...
author img

By

Published : Feb 15, 2023, 8:59 PM IST

ਨਾਜਾਇਜ਼ ਸਬੰਧਾਂ ਨੇ ਲਈ ਨੌਜਵਾਨ ਦੀ ਜਾਨ, ਬਾਗ 'ਚ ਲਟਕਦੀ ਮਿਲੀ ਲਾਸ਼...

ਅੰਮ੍ਰਿਤਸਰ : ਜ਼ਿਲ੍ਹੇ ਦੇ ਪਿੰਡ ਫਤਾਹਪੁਰ ਵਿਖੇ ਇਕ ਨੌਜਵਾਨ ਦੀ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਮੌਤ ਹੋਣ ਦੀ ਖਬਰ ਹੈ। ਨੌਜਵਾਨ ਦੀ ਲਾਸ਼ ਪਿੰਡ ਦੇ ਹੀ ਬਾਗ ਵਿਚ ਲਟਕਦੀ ਮਿਲੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਗੁਆਂਢੀਆਂ ਦੀ ਨੂੰਹ ਨਾਲ ਉਨ੍ਹਾਂ ਦੇ ਪੁੱਤਰ ਦੇ ਨਾਜਾਇਜ਼ ਸਬੰਧ ਸੀ, ਜਿਸ ਕਾਰਨ ਗੁਆਂਢੀਆਂ ਵੱਲੋਂ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ।

ਗੁਆਂਢੀਆਂ ਉਤੇ ਨੌਜਵਾਨ ਦੇ ਕਤਲ ਦਾ ਇਲਜ਼ਾਮ : ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਚੌਕੀ ਫਤਾਹਪੁਰ ਅਧੀਨ ਆਉਂਦੇ ਇਲਾਕਾ ਪਿੰਡ ਫਤਾਹਪੁਰ ਵਿਖੇ ਵਿਸ਼ਾਲ ਨਾਮ ਦੇ ਨੌਜਵਾਨ ਦੀ ਨਾਜਾਇਜ਼ ਸੰਬਧਾਂ ਕਾਰਨ ਮੌਤ ਹੋ ਗਈ। ਇਸ ਸੰਬਧੀ ਪਰਿਵਾਰਕ ਮੈਂਬਰਾਂ ਵੱਲੋਂ ਗੁਆਂਢ ਵਿਚ ਰਹਿੰਦੀ ਗੁਆਂਢੀ ਪਰਿਵਾਰ ਦੀ ਨੂੰਹ ਨਾਲ ਪ੍ਰੇਮ ਸਬੰਧਾਂ ਨੂੰ ਮੌਤ ਦਾ ਕਾਰਨ ਦੱਸਿਆ ਗਿਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਗੁਆਂਢੀਆਂ ਦੀ ਨੂੰਹ ਅਤੇ ਉਸਦੇ ਸਹੁਰੇ ਪਰਿਵਾਰ ਨੇ ਵਿਸ਼ਾਲ ਦਾ ਕਤਲ ਕੀਤਾ ਹੈ। ਪਰਿਵਾਰ ਨੇ ਕਿਹਾ ਕਿ ਅੱਜ ਦੁਪਹਿਰ ਵਿਸ਼ਾਲ ਦੀ ਲਾਸ਼ ਪਿੰਡ ਦੇ ਬਾਗ ਵਿਚ ਲਟਕਦੀ ਮਿਲੀ ਹੈ ਅਤੇ ਪੁਲਿਸ ਵੱਲੋਂ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Cyber Fraud in Ludhiana: ਜੇਕਰ ਤੁਹਾਡੇ ਨਾਲ ਵੀ ਹੋ ਜਾਵੇ ਸਾਇਬਰ ਠੱਗੀ ਤਾਂ ਪੜ੍ਹੋ ਇਸ ਤਰ੍ਹਾਂ ਵਾਪਿਸ ਆਉਣਗੇ ਤੁਹਾਡੇ ਪੈਸੇ

ਇਸ ਸੰਬਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਫਤਾਹਪੁਰ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਫਤਾਹਪੁਰ ਦੇ ਵਿਸ਼ਾਲ ਨਾਮਕ ਨੌਜਵਾਨ ਦੀ ਲਾਸ਼ ਇਥੇ ਬਾਗ ਵਿਚ ਲਟਕਦੀ ਮਿਲੀ ਹੈ, ਜਿਸਦਾ ਗੁਆਂਢ ਦੀ ਨੂੰਹ ਮੋਨਿਕਾ ਨਾਲ ਨਾਜਾਇਜ਼ ਸੰਬਧਾਂ ਬਾਰੇ ਜਾਣਕਾਰੀ ਮਿਲੀ ਹੈ, ਜਲਦ ਹੀ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਪੁਲਿਸ ਵੱਲੋਂ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.