ਅੰਮ੍ਰਿਤਸਰ: ਇਥੋਂ ਦੇ ਛੇਹਰਟਾ ਵਿੱਚ ਆਪਸੀ ਰੰਜਿਸ਼ ਦੇ ਚੱਲਦਿਆਂ ਕੁੱਝ ਨੋਜਵਾਨਾਂ ਨੇ ਸ਼ਿਵ ਸੈਨਾ ਆਗੂ ਤੇ ਉੱਤਰ ਭਾਰਤ ਮੁੱਖੀ ਵਿਪਨ ਨਇਅਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਇਸ ਸਬੰਧੀ ਪੀੜਤ ਵਿਪਨ ਨਈਅਰ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਨੇ 6 ਜੂਨ ਨੂੰ ਹੋਏ ਘੱਲੂਘਾਰਾ ਸ਼ਰਧਾਂਜਲੀ ਸਮਾਰੋਹ ਸਬੰਧੀ ਇਕ ਬਿਆਨ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਕੁੱਝ ਲੋਕ ਉਸ ਨਾਲ ਰੰਜਿਸ਼ ਰੱਖਦੇ ਹੋਏ ਹਮਲਾ ਕਰਨ ਦੀ ਫ਼ਿਰਾਕ ਵਿੱਚ ਸਨ।
ਉਸ ਨੇ ਦੱਸਿਆ ਕਿ ਜਦੋਂ ਉਹ ਸ਼ਾਮ 4 ਵਜੇ ਆਪਣੇ ਇੰਡੀਆ ਗੇਟ ਸਥਿਤ ਆਰਐੱਸ ਧਰਮ ਕੰਡਾ 'ਤੇ ਮੋਜੂਦ ਸਨ, ਤਾਂ ਉਸ ਵੇਲੇ ਕੰਡੇ ਦੇ ਬਾਹਰ ਕੁੱਝ ਨੋਜਵਾਨ ਘੁੰਮ ਰਹੇ ਸਨ, ਜਿੰਨ੍ਹਾਂ ਨੂੰ ਉਸ ਨੇ ਟਰੱਕਾਂ ਦੀ ਸਪੈਸ਼ਲ ਲੱਗਣ ਕਾਰਨ ਥੋੜਾ ਸਾਈਡ 'ਤੇ ਹੋਣ ਲਈ ਕਿਹਾ ਸੀ।
ਉਸ ਦੇ ਕਹਿਣ ਦੇ ਬਾਵਜੂਦ ਨੌਜਵਾਨ ਉਥੋਂ ਨਹੀ ਹਟੇ ਤੇ 15-16 ਨੌਜਵਾਨਾਂ ਨੇ ਇੱਕਠਿਆਂ ਹੋ ਕੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਹਮਲਾ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਏ।ਇਸ ਤੋਂ ਇਲਾਵਾ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।