ETV Bharat / state

ਠੱਗੀ ਦੇ ਸ਼ਿਕਾਰ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਕੀਤੀ ਆਤਮ ਹੱਤਿਆ - young victim of fraud committed suicide

ਮਜੀਠਾ ਦੇ ਪਿੰਡ ਨੰਗਲ ਪੰਨਵਾਂ ਵਿੱਚ ਇੱਕ ਨੌਜਵਾਨਾ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਘਵ ਚੌਹਾਨ ਵਜੋਂ ਹੋਈ ਹੈ ਜਿਸ ਨਾਲ ਧੋਖਾ ਹੋਇਆ ਸੀ। ਜਾਣੋ ਪੂਰਾ ਮਾਮਲਾ...

ਕਥਿਤ ਠੱਗੀ ਦੇ ਸ਼ਿਕਾਰ 22 ਸਾਲਾਂ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਕੀਤੀ ਆਤਮ ਹੱਤਿਆ

author img

By

Published : Jul 16, 2022, 12:16 PM IST

ਅੰਮ੍ਰਿਤਸਰ: ਹਲਕਾ ਮਜੀਠਾ ਦੇ ਪਿੰਡ ਨੰਗਲ ਪੰਨਵਾਂ (Village Nangal Pannav of Halka Majitha) ਦੇ ਵਸਨੀਕ ਇੱਕ 22 ਸਾਲਾਂ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ (A case of suicide) ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਘਵ ਚੌਹਾਨ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਦੇ ਇੱਕ ਜਾਣਕਾਰ ਵਿਅਕਤੀ ਵੱਲੋਂ ਉਨ੍ਹਾਂ ਨੂੰ ਨੌਕਰੀ ਦਿਵਾਉਣ ਦਾ ਕਥਿਤ ਝਾਂਸਾ ਦੇਣ ਤੋਂ ਬਾਅਦ ਅਤੇ ਕਥਿਤ ਤੌਰ ‘ਤੇ ਕਾਗਜਾਂ ਸਬੰਧੀ ਧੋਖਾਧੜੀ ਕੀਤੀ ਗਈ ਸੀ। ਜਿਸ ਨੂੰ ਲੈਕੇ ਰਾਘਵ ਚੌਹਾਨ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਪ੍ਰੇਸ਼ਾਨ ਤੋਂ ਪਿਛਾ ਛਡਵਾਉਣ ਲਈ ਉਸ ਨੇ ਜ਼ਹਿਰਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਿਤ ਕਰ ਲਈ।

ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਦੇ ਪਿਤਾ ਸੋਹਨ ਲਾਲ ਨੇ ਦੱਸਿਆ ਕਿ ਉਹ ਕਥਿਤ ਦੋਸ਼ੀ ਨੂੰ ਕਾਫ਼ੀ ਦੇਰ ਤੋਂ ਜਾਣਦਾ ਹੈ ਅਤੇ ਇਸੇ ਦੌਰਾਨ ਕਥਿਤ ਦੋਸ਼ੀ ਵੱਲੋਂ ਉਸ ਦੇ ਬੇਟੇ ਨੂੰ ਨੌਕਰੀ ਲਗਵਾਉਣ ਦਾ ਕਥਿਤ ਝਾਂਸਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਅਸੀਂ ਡੇਢ ਲੱਖ ਰੁਪਈਆ ਦੇ ਨਾਲ-ਨਾਲ ਉਸ ਨੂੰ ਰਾਘਵ ਦੇ ਸਾਰੇ ਅਸਲੀ ਦਸਤਾਵੇਜ (Original document) ਵੀ ਦੇ ਦਿੱਤੇ ਸਨ, ਜਿਨ੍ਹਾਂ ਵਿੱਚ ਆਧਾਰ ਕਾਰਡ, ਪੈੱਨ ਕਾਰਡ, ਬੈਂਕ ਡੇਟੇਲ ਤੇ ਕੁਝ ਹੋਰ ਦਸਤਾਵੇਜਾਂ ਦੀਆਂ ਫੋਟੋ ਕਾਪੀਆਂ ਸਨ।

ਕਥਿਤ ਠੱਗੀ ਦੇ ਸ਼ਿਕਾਰ 22 ਸਾਲਾਂ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਕੀਤੀ ਆਤਮ ਹੱਤਿਆ

ਉਨ੍ਹਾਂ ਕਿਹਾ ਕਿ ਜਦੋਂ ਕਾਫ਼ੀ ਸਮਾਂ ਬੀਤ ਗਿਆ ਤਾਂ ਕਥਿਤ ਦੋਸ਼ੀਆ ਨੇ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸ ਨੂੰ ਨੌਕਰੀ ‘ਤੇ ਲਗਵਾਇਆ। ਉਨ੍ਹਾਂ ਕਿਹਾ ਕਿ ਜਦੋਂ ਮੁਲਜ਼ਮ ਨੂੰ ਇਸ ਬਾਰੇ ਪੁੱਛਿਆ ਜਾਂਦਾ ਸੀ ਤਾਂ ਉਹ ਅੱਜ-ਕੱਲ੍ਹ ਕਹਿ ਕੇ ਟਾਲ ਮਟੋਲ ਕਰ ਦਿੰਦਾ ਸੀ, ਪਰ ਹੈਰਾਨੀ ਓਦੋਂ ਹੋਈ ਜਦੋਂ ਸਾਨੂੰ ਪੱਟੀ ਦੇ ਮਾਣਯੋਗ ਉਪਮੰਡਲ ਮੈਜਿਸਟਰੇਟ ਵੱਲੋਂ ਡਾਕ ਰਹੀ ਸਮਨ ਆਏ ਕਿ ਰਾਘਵ ਚੱਢਾ ਨੇ ਇੱਕ ਕਾਰ ਖਰੀਦੀ ਹੈ ਅਤੇ ਉਸ ਦੀਆਂ ਕਿਸ਼ਤਾਂ ਨਹੀਂ ਭਰੀਆਂ, ਜਦ ਕਿ ਸਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਸਾਡੇ ਲੜਕੇ ਨੇ ਕੋਈ ਕਾਰ ਖਰੀਦੀ ਸੀ।

ਜਦੋਂ ਇਸ ਬਾਰੇ ਅਸੀ ਦੋਬਾਰਾ ਕਥਿਤ ਮੁਲਜ਼ਮ ਨਾਲ ਗੱਲਬਾਤ ਕੀਤੀ ਤਾਂ ਉਹ ਇਸ ਬਾਰੇ ਕੋਈ ਤਸੱਲੀ ਬਖ਼ਸ਼ ਜਵਾਬ ਨਾ ਦੇ ਸਕਿਆ, ਜਿਸ ਦੇ ਕਾਰਣ ਮੇਰਾ ਬੇਟਾ ਰਾਘਵ ਪਰੇਸ਼ਾਨ ਰਹਿਣ ਲਗਾ। ਉਨ੍ਹਾਂ ਕਿਹਾ ਕਿ ਸਾਡੇ ਨਾਲ ਹੋਏ ਇਸ ਧੋਖੇ ਦਾ ਸਾਨੂੰ ਮਿਲੇ ਸਰਕਾਰੀ ਪੱਤਰ ਰਾਹੀਂ ਹੀ ਪਤਾ ਚਲਿਆ ਸੀ, ਇਸ ਸਬੰਧੀ ਜਦ ਅਸੀਂ ਦਰਖਾਸਤ ਦੇਣ ਥਾਣਾ ਮਜੀਠਾ ‘ਚ ਪਹੁੰਚੇ, ਤਾਂ ਉੱਥੇ ਵੀ ਸਾਨੂੰ ਨਿਰਾਸ਼ਾ ਹੀ ਹੱਥ ਲੱਗੀ, ਕਿਉਂਕਿ ਉੱਥੇ ਵੀ ਸਾਡੀ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਸਾਡੀ ਦਰਖਾਸਤ ਲਈ ਗਈ, ਜਿਸ ਤੋਂ ਮੇਰੇ ਬੇਟਾ ਹੋਰ ਮਾਨਸਿਕ ਪਰੇਸ਼ਾਨ ਹੋ ਗਿਆ ਅਤੇ ਬੀਤੇ ਦਿਨੀਂ ਰਾਘਵ ਘਰੋ ਸ਼ਾਮ ਵੇਲੇ ਮੰਦਿਰ ਮੱਥਾ ਟੇਕਣ ਦਾ ਕਹਿਕੇ ਗਿਆ, ਪਰ ਮੰਦਿਰ ਜਾ ਕੇ ਉਸ ਨੇ ਕੋਈ ਜ਼ਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਓਧਰ ਥਾਣਾ ਮਜੀਠਾ ਦੇ ਐੱਸ.ਐੱਚ.ਓ. ਹਿਮਾਂਸ਼ੂ ਭਗਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਕਥਿਤ ਮੁਲਜ਼ਮ ਮਨਦੀਪ ਸਿੰਘ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਥਾਣਾ ਮਜੀਠਾ ਦੇ ਮੁੱਖ ਮੁਨਸ਼ੀ ਖ਼ਿਲਾਫ਼ ਵਿਭਾਗੀ ਕਾਰਵਾਈ ਕਰਦਿਆਂ ਉਸ ਨੂੰ ਸਸਪੇਂਡ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਟਿਆਲਾ ਜੇਲ੍ਹ ’ਚ ਇੱਕਠੇ ਹੋਏ ਸਿੱਧੂ ਅਤੇ ਦਲੇਰ ਮਹਿੰਦੀ, ਪੁਰਾਣੇ ਹਨ ਦੋਸਤ

ETV Bharat Logo

Copyright © 2025 Ushodaya Enterprises Pvt. Ltd., All Rights Reserved.