ਅੰਮ੍ਰਿਤਸਰ: ਛੇਹਰਟਾ ਥਾਣੇ ਅਧੀਨ ਆਉਂਦੇ ਇਲਾਕਾ ਖੰਡਵਾਲਾ ਤੋਂ ਇੱਕ ਅਪਰਾਧਿਕ (Criminal) ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੇ ਰਹਿਣ ਵਾਲੇ ਨਿਖਿਲ ਨਾਮ ਦੇ ਨੌਜਵਾਨ ਨੂੰ 2 ਮੋਟਰਸਾਈਕਲ ਸਵਾਰ ਲੋਕਾਂ ਵੱਲੋਂ ਪਿਸਤੌਲ (Pistol) ਦੀ ਨੋਕ ‘ਤੇ ਫਿਲਮੀ ਅੰਦਾਜ਼ ਵਿੱਚ ਅਗ਼ਵਾ ਕੀਤਾ ਜਾਦਾ ਹੈ। ਤੇ ਬਾਅਦ ਵਿੱਚ ਉਸ ਨੂੰ ਇਕ ਦੁਕਾਨ ‘ਤੇ ਲਿਜਾ ਕੇ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ। ਇਹ ਮੁਲਜ਼ਮ 2 ਤੋਂ 3 ਘੰਟਿਆ ਬਾਅਦ ਪੀੜਤ ਨਿਖਿਲ ਨੂੰ ਛੱਡ ਵੀ ਦਿੰਦੇ ਹਨ। ਦਿਨ-ਦਿਹਾੜੇ ਹੋਈ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਉਧਰ ਪੀੜਤ ਨੌਜਵਾਨ ਦਾ ਕਹਿਣਾ ਹੈ, ਕਿ ਮੈਂ ਖੰਡਵਾਲਾ ਵਿਖੇ ਪੀਰ ਬਾਬਾ ਜੰਡ ਪੀਰ ਦੇ ਦਰਬਾਰ ਵਿਖੇ ਮੋਟਰ ਤੇ ਨਹਾਉਣ ਲਈ ਗਿਆ ਸੀ। ਪਰ ਬਿਜਲੀ ਬੰਦ ਹੋਣ ਕਰਕੇ ਜਦੋਂ ਮੈਂ ਰੁੱਖ ਹੇਠਾ ਬੈਠਿਆ, ਤਾਂ ਮੋਟਰਸਾਈਕਲ ‘ਤੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ। ਤੇ ਬਾਅਦ ਵਿੱਚ ਉਸ ਨਾਲ ਕੁੱਟਮਾਰ ਕੀਤੀ।
ਪੀੜਤ ਮੁਤਾਬਿਕ ਮੁਲਜ਼ਮ ਉਸ ‘ਤੇ ਉਨ੍ਹਾਂ ਦੇ 2 ਲੱਖ ਰੁਪਏ ਮਾਰਨ ਦਾ ਇਲਜ਼ਾਮ ਲਗਾ ਰਹੇ ਹਨ। ਦੂਜੇ ਪਾਸੇ ਪੀੜਤ ਨੇ ਮੁਲਜ਼ਮਾਂ ਨੂੰ ਕਿਹਾ, ਕਿ ਮੈਂ ਤੁਹਾਨੂੰ ਜਾਣਦਾ ਤੱਕ ਨਹੀਂ ਹਾਂ, ਫਿਰ ਮੈਂ ਤੁਹਾਡੇ ਪੈਸੇ ਕਿੱਥੋਂ ਮਾਰ ਲਵੇ, ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਉਸ ਨੂੰ ਇੱਕ ਸ਼ਰਤ ‘ਤੇ ਛੱਡ ਦਿੱਤਾ, ਕਿ ਜੇਕਰ ਉਹ ਇਸ ਘਟਨਾ ਬਾਰੇ ਪੁਲਿਸ ਨੂੰ ਸ਼ਿਕਾਇਤ ਨਹੀਂ ਕਰੇਗਾ। ਨਾਲ ਹੀ ਮੁਲਜ਼ਮਾਂ ਨੇ ਪੀੜਤ ਨੂੰ ਧਮਕੀ ਦਿੱਤੀ, ਕਿ ਜੇਕਰ ਤੂੰ ਪੁਲਿਸ ਨੂੰ ਸ਼ਿਕਾਇਤ ਕੀਤੀ, ਤਾਂ ਇਸ ਦਾ ਹਿਸਾਬ ਬਾਅਦ ਵਿੱਚ ਫਿਰ ਹੋਵੇਗਾ।
ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ, ਕਿ ਸਾਨੂੰ ਇਤਲਾਹ ਮਿਲੀ ਸੀ, ਕਿ ਨਿਖਿਲ ਨਾਮ ਦੇ ਨੌਜਵਾਨ ਨਾਲ ਕਿਡਨੈਪ ਕਰ ਕੁੱਟਮਾਰ ਹੋਈ ਹੈ। ਅਸੀਂ ਮਾਮਲੇ ਦੀ ਤਫਤੀਸ਼ ਕਰ ਰਹੇ ਹਾ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਉੱਚ ਜਾਤੀ ਨੇ ਦਲਿਤ ਸਮਾਜ ਦਾ ਕੀਤਾ ਬਾਈਕਾਟ