ਅੰਮ੍ਰਿਤਸਰ: ਪੰਜਾਬ ਵਿੱਚ ਲੁੱਟ ਖੋਹਾਂ ਦੀ ਵਾਰਦਾਤਾਂ ਦਿਨ ਪਰ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਰਿਆਲਟੋ ਚੌਂਕ ਵਿੱਚ 28 ਅਕਤੂਬਰ ਦੀ ਰਾਤ ਨੂੰ ਵੇਖਣ ਨੂੰ ਮਿਲਿਆ। ਇਸ ਵਾਰਦਾਤ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨਾਂ ਵੱਲੋਂ 2 ਐਕਟੀਵਾ ਸਵਾਰ ਭਜਨ ਮੰਡਲੀ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆ ਬੈਗ ਖੋਹਣ ਦੀ ਫਿਰਾਕ ਵਿੱਚ ਗੋਲੀ ਚਲਾ 1 ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਦੂਜੇ ਪਾਸੇ ਪੀੜਤ ਪਰਿਵਾਰ ਵੱਲੋਂ ਇਸ ਵਾਰਦਾਤ ਨੂੰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੱਸਿਆ ਹੈ।
ਜਗਰਾਤਾ ਕਰਨ ਜਾ ਰਹੇ ਨੌਜਵਾਨਾਂ 'ਤੇ ਹਮਲਾ: ਇਸ ਸਬੰਧੀ ਮ੍ਰਿਤਕ ਦੇ ਸਾਥੀ ਨੇ ਦੱਸਿਆ ਕਿ ਉਹ ਭਜਨ ਮੰਡਲੀ ਦਾ ਕੰਮ ਕਰਦੇ ਹਨ ਅਤੇ ਰਾਤ ਜਗਰਾਤਾ ਕਰਨ ਦਯਾਨੰਦ ਨਗਰ ਜਾ ਰਹੇ ਸਨ, ਪਰ ਅਚਾਨਕ ਅੰਮ੍ਰਿਤਸਰ ਦੇ ਰਿਆਲਟੋ ਚੌਂਕ ਵਿੱਚ ਪਹੁੰਚਣ ਉੱਤੇ ਪਿੱਛੋਂ ਆਏ ਤਿੰਨ ਅਣਪਛਾਤੇ ਨੌਜਵਾਨਾਂ ਵੱਲੋ ਸਾਡਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਅਸੀਂ ਬੈਗ ਨਹੀ ਛੱਡਿਆ ਤਾਂ ਮੋਟਰਸਾਈਕਲ ਸਵਾਰ ਲੁਟੇਰੇ ਵੱਲੋ ਮੇਰਾ ਸਾਥੀ ਜੋ ਕਿ ਐਕਟੀਵਾ ਚਲਾ ਰਿਹਾ ਸੀ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ ਉੱਤੇ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੀ ਪਤਨੀ ਨੇ ਦੱਸੇ ਘਰ ਦੇ ਹਾਲਾਤ: ਇਸ ਸੰਬਧੀ ਮ੍ਰਿਤਕ ਨੌਜਵਾਨ ਦੀ ਪਤਨੀ ਨੇ ਦੱਸਿਆ ਕਿ ਉਹ ਰਾਮ ਨਗਰ ਕਲੋਨੀ ਗੁਰੂ ਨਾਨਕ ਪੁਰਾ ਦੇ ਰਹਿਣ ਵਾਲੇ ਹਨ ਅਤੇ ਉਸ ਦਾ ਪਤੀ ਜਗਰਾਤੇ ਕਰਨ ਦਾ ਕੰਮ ਕਰਦਾ ਸੀ, ਉਹ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ, ਕਿਉਕਿ ਪਿਤਾ ਪਹਿਲਾ ਹੀ ਪੈਰਾਲਾਇਜ ਹੈ ਅਤੇ ਸਾਡੀ ਇਕ ਛੋਟੀ ਬੱਚੀ ਹੈ, ਜਿਸ ਨਾਲ ਹੁਣ ਮੇਰੇ ਪਤੀ ਦੀ ਮੌਤ ਹੋਣ ਨਾਲ ਸਾਡਾ ਪਰਿਵਾਰ ਉਜੜ ਗਿਆ ਹੈ। ਉਹਨਾਂ ਕਿਹਾ ਕਿ ਇਹ ਸਾਰੀ ਘਟਨਾ ਪੁਲਿਸ ਦੀ ਲਾਪ੍ਰਵਾਹੀ ਦਾ ਨਤੀਜਾ ਹੈ।
- Vigilance Arrested Fake Journalists: ਲੋਕਾਂ ਨੂੰ ਲੁੱਟਣ ਵਾਲੇ ਫਰਜ਼ੀ ਪੱਤਰਕਾਰ ਵਿਜੀਲੈਂਸ ਨੇ ਕੀਤੇ ਗ੍ਰਿਫ਼ਤਾਰ, ਡਰਾਵੇ ਦੇਕੇ ਪੈਸੇ ਠੱਗਣ ਦਾ ਇਲਜ਼ਾਮ
- Gangster Ansari Sentenced: ਮਾਫੀਆ ਮੁਖਤਾਰ ਅੰਸਾਰੀ ਨੂੰ ਇੱਕ ਹੋਰ ਮਾਮਲੇ 'ਚ 10 ਸਾਲ ਦੀ ਸਜ਼ਾ, ਇੱਕ ਸਾਲ ਵਿੱਚ ਚੌਥੀ ਵਾਰ ਮਿਲੀ ਸਜ਼ਾ
- Grant Scam In TarnTaran : ਲੱਖਾਂ ਰੁਪਏ ਦੀ ਪੰਚਾਇਤੀ ਗ੍ਰਾਂਟ ਖੁਰਦ-ਬੁਰਦ ਕਰਨ ਵਾਲਾ ਕਾਂਗਰਸੀ ਸਰਪੰਚ ਗ੍ਰਿਫ਼ਤਾਰ
ਪੁਲਿਸ ਵੱਲੋਂ ਜਾਂਚ ਜਾਰੀ: ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਰਿਆਲਟੋ ਚੌੰਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦਿਆ ਬੈਗ ਖੋਹਣ ਦੇ ਮਕਸਦ ਨਾਲ ਗੋਲੀ ਚਲਾਈ ਹੈ, ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋਈ ਹੈ, ਜੋ ਕੀ ਜਗਰਾਤਾ ਕਰਨ ਜਾ ਰਿਹਾ ਸੀ। ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ, ਜਲਦ ਆਰੋਪੀਆਂ ਨੂੰ ਫੜ੍ਹ ਲਿਆ ਜਾਵੇਗਾ।