ਅੰਮ੍ਰਿਤਸਰ: ਜੰਡਿਆਲਾ ’ਚ ਇੱਕ ਨੌਜਵਾਨ ਦੁਆਰਾ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਗੈਂਗਸਟਰ ਰਾਹੁਲ ਉਰਫ਼ ਡਾਨਾ ਦੇ ਭਰਾ ਨੇ ਆਪਣੇ ਆਪ ਨੂੰ ਗੋਲੀ ਮਾਰ ਖੁਦਕੁਸ਼ੀ ਕਰ ਲਈ। ਜਿਸ ਵਕਤ ਇਹ ਘਟਨਾ ਵਪਾਰੀ ਉਸ ਸਮੇਂ ਬਬਲੂ ਨਸ਼ੇ ਦੀ ਹਾਲਤ ’ਚ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਸਾਜਨ ਉਰਫ਼ ਬਬਲੂ ਵਜੋਂ ਹੋਈ ਹੈ, ਜੋ ਪਿੰਡ ਦੇਵੀਦਾਸਪੁਰਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਰਤੀ ਗਈ ਰਾਇਫ਼ਲ ਨੂੰ ਕਬਜ਼ੇ ’ਚ ਲੈ ਲਿਆ।
ਪੁਲਿਸ ਨੇ ਦੱਸਿਆ ਪਰਿਵਾਰ ਅਨੁਸਾਰ ਨੌਜਵਾਨ ਦਾ ਘਰ ’ਚ ਕੋਈ ਝਗੜਾ ਜਾ ਵਿਵਾਦ ਨਹੀਂ ਹੋਇਆ ਸੀ, ਪਰ ਜਦੋਂ ਉਸਨੇ ਆਤਮ-ਹੱਤਿਆ ਕੀਤੀ ਉਸ ਸਮੇਂ ਉਸਨੇ ਬਹਤੁ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਨਸ਼ੇ ਦੀ ਹਾਲਤ ’ਚ ਨੌਜਵਾਨ ਨੇ ਆਪਣੇ ਆਪ ਨੂੰ 32 ਬੋਰ ਦੀ ਰਾਇਫ਼ਲ ਨਾਲ ਗੋਲੀ ਮਾਰ ਲਈ। ਅੱਜਕਲ੍ਹ ਉਹ ਆਟੋ ਰਿਕਸ਼ਾ ਚਾਲਕ ਦਾ ਕੰਮ ਕਰ ਰਿਹਾ ਸੀ, ਜੰਡਿਆਲਾ ਪੁਲਿਸ ਵੱਲੋਂ ਕਾਨੂੰਨ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਮ੍ਰਿਤਕ ਖ਼ਿਲਾਫ਼ ਦੋ ਕੇਸ ਪਹਿਲਾਂ ਦਰਜ ਸਨ। ਪੁਲਿਸ ਵੱਲੋਂ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।