ETV Bharat / state

ਜ਼ਹਿਰੀਲੀ ਚੀਜ਼ ਪੀਣ ਨਾਲ ਔਰਤ ਦੀ ਮੌਤ, ਸਹੁਰਾ ਪਰਿਵਾਰ 'ਤੇ ਲੱਗੇ ਇਲਜ਼ਾਮ, ਹਸਪਤਾਲ 'ਚ ਹੰਗਾਮਾ

ਅੰਮ੍ਰਿਤਸਰ ਵਿੱਚ ਇੱਕ ਔਰਤ ਦੀ ਜ਼ਹਿਰਿਲੀ ਚੀਜ਼ ਨਿਗਲਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦੀ ਮਾਂ ਨੇ ਸਹੁਰਾ ਪਰਿਵਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਮੇਰੀਆਂ ਦੋ ਧੀਆਂ ਇਕੋ ਘਰ ਵਿਆਹੀਆਂ ਹਨ, ਜੋ ਸਹੁਰਿਆਂ ਦੇ ਦਬਾਅ ਹੇਠ ਹਨ। ਮ੍ਰਿਤਕ ਦੀ ਮਾਂ ਨੇ ਛੋਟੀ ਧੀ ਨੂੰ ਵੀ ਆਪਣੀ ਭੈਣ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।

Women Committed Suicide in Amritsar
ਔਰਤ ਦੀ ਜ਼ਹਿਰੀਲੀ ਚੀਜ਼ ਪੀਣ ਨਾਲ ਮੌਤ, ਸਹੁਰੇ ਪਰਿਵਾਰ 'ਤੇ ਲੱਗੇ ਦੋਸ਼, ਹਸਪਤਾਲ 'ਚ ਹੰਗਾਮਾ
author img

By

Published : Apr 6, 2023, 8:14 AM IST

ਜ਼ਹਿਰੀਲੀ ਚੀਜ਼ ਪੀਣ ਨਾਲ ਔਰਤ ਦੀ ਮੌਤ

ਅੰਮ੍ਰਿਤਸਰ: ਦਿਹਾਤੀ ਇਲਾਕਾ ਥਾਣਾ ਘਰਿੰਡਾ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਔਰਤ ਵਲੋਂ ਪਿਛਲ਼ੇ ਦਿਨੀਂ ਜ਼ਹਿਰੀਲੀ ਚੀਜ਼ ਪੀਣ ਦੇ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਅਟਾਰੀ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਔਰਤ ਦੀ ਹਾਲਤ ਜਿਆਦਾ ਖਰਾਬ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਈਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਬੁੱਧਵਾਰ ਨੂੰ ਮੌਤ ਹੋ ਗਈ। ਦੂਜੇ ਪਾਸੇ, ਮ੍ਰਿਤਕ ਲੜਕੀ ਦੀ ਮਾਂ ਨੇ ਆਪਣੇ ਸਹੁਰੇ ਪਰਿਵਾਰ ਉੱਤੇ ਇਲਜ਼ਾਮ ਲਾਏ ਕਿ ਉਨ੍ਹਾਂ ਕਰਕੇ ਉਸ ਦੀ ਧੀ ਨੂੰ ਤੰਗ ਕੀਤਾ ਸੀ।

ਦੋ ਭੈਣਾਂ ਇੱਕ ਘਰ ਵਿਆਹੀਆਂ: ਮ੍ਰਿਤਕ ਲੜਕੀ ਦੀ ਮਾਂ ਬਲਵਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀਆਂ ਦੋਨੋਂ ਧੀਆਂ ਇਕੋ ਘਰ ਵਿਆਹੀਆਂ ਹਨ। ਮ੍ਰਿਤਕ ਕੁਲਵਿੰਦਰ ਕੌਰ ਅਤੇ ਛੋਟੀ ਭੈਣ ਰਾਜਵਿੰਦਰ ਕੌਰ ਹੈ। ਮਾਂ ਨੇ ਸਹੁਰਾ ਪਰਿਵਾਰ ਉੱਤੇ ਦੋਸ਼ ਲਾਏ ਕਿ ਉਸ ਦੀ ਵੱਡੀ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਮ੍ਰਿਤਕ ਦੀ ਉਮਰ 36-37 ਸਾਲ ਹੈ, ਉਸ ਦੇ ਤਿੰਨ ਬੱਚੇ, ਇੱਕ 17 ਸਾਲਾਂ ਪੁੱਤਰ, 15 ਕੁ ਸਾਲ ਦੀ ਧੀ ਅਤੇ ਇਕ ਹੋਰ 12 ਸਾਲ ਦਾ ਪੁੱਤਰ ਹੈ। ਬਲਵਿੰਦਰ ਕੌਰ ਨੇ ਦੱਸਿਆ ਕਿ ਸਹੁਰੇ ਪਰਿਵਾਰ ਪਿੱਛੇ ਲੱਗ ਕੇ ਉਸ ਦੀ ਛੋਟੀ ਧੀ ਨੇ ਝੂਠੇ ਬਿਆਨ ਦਿੱਤੇ ਹਨ। ਮ੍ਰਿਤਕ ਦੀ ਮਾਂ ਨੇ ਮੰਗ ਕੀਤੀ ਕਿ ਸਹੁਰਾ ਪਰਿਵਾਰ ਸਣੇ ਉਸ ਦੀ ਛੋਟੀ ਧੀ ਉੱਤੇ ਵੀ ਕਾਨੂੰਨੀ ਕਾਰਵਾਈ ਹੋਵੇ ਤੇ ਸਭ ਨੂੰ ਸਜ਼ਾ ਮਿਲੇ। ਲੜਕੀ ਦੀ ਮਾਂ ਨੇ ਇਲਜ਼ਾਮ ਲਾਏ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਹੁਣ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਾਰਾ ਪਰਿਵਾਰ ਖੁਦਕੁਸ਼ੀ ਕਰ ਲਵਾਂਗੇ ਜਿਸ ਦਾ ਜਿੰਮੇਵਾਰ ਪੁਲਿਸ ਪ੍ਰਸ਼ਾਸ਼ਨ ਹੋਵੇਗਾ।

ਛੋਟੀ ਭੈਣ ਦੇ ਬਿਆਨ: ਥਾਣਾ ਘਰਿੰਡ ਦੇ ਐਸਐਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਦੀ ਛੋਟੀ ਭੈਣ ਨੇ ਬਿਆਨ ਦਿੰਦਿਆ ਦੱਸਿਆ ਕਿ ਪਰਿਵਾਰ ਸਾਰਾ ਬਾਹਰ ਸੀ ਅਤੇ ਉਸ ਨੂੰ ਉਸ ਦੀ ਵੱਡੀ ਭੈਣ ਨੇ ਦੱਸਿਆ ਸੀ ਕਿ ਗ਼ਲਤੀ ਨਾਲ ਉਸ ਕੋਲੋਂ ਕੋਈ ਜ਼ਹਿਰੀਲੀ ਚੀਜ਼ ਪੀਤੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਹਾਲਤ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਦੇ ਈਐਮਸੀ ਹਸਪਤਾਲ ਰੈਫਰ ਕੀਤਾ ਗਿਆ, ਪਰ ਬੁੱਧਵਾਰ ਨੂੰ ਮੌਤ ਹੋ ਗਈ। ਐਸਐਚਓ ਨੇ ਦੱਸਿਆ ਕਿ ਦੋਵੇਂ ਭੈਣਾਂ ਇਕੋ ਘਰ ਵਿਆਹੀਆਂ ਹਨ।

ਫਿਲਹਾਲ ਇਕ ਧਿਰ ਦੇ ਬਿਆਨ ਦਰਜ ਕਰ ਲਏ ਗਏ ਹਨ। ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਲੜਕੀ ਦੇ ਪੇਕੇ ਪਰਿਵਾਰ ਵੱਲੋਂ ਲੱਗਦੇ ਇਲਜ਼ਾਮਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ ਅਤੇ ਉਸ ਹਿਸਾਬ ਨਾਲ ਜਾਂਚ ਕਰਦੇ ਹੋਏ, ਜੋ ਵੀ ਤੱਥ ਸਾਹਮਣੇ ਆਉਣਗੇ, ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਮੁਤਾਬਕ ਕਾਰਵਾਈ ਕੀਤਾ ਜਾਵੇਗੀ।

ਇਹ ਵੀ ਪੜ੍ਹੋ: Garden made from waste material: ਕਚਰਾ ਮਟੀਰੀਅਲ ਤੋਂ ਬਣਾਇਆ ਕਲਾ ਦਾ ਬਾਗ, ਇਕੱਲੇ ਸਖ਼ਸ਼ ਨੇ ਕੀਤਾ ਸ਼ਲਾਘਾ ਯੋਗ ਉਪਾਰਾਲਾ, ਖ਼ਾਸ ਰਿਪੋਰਟ

etv play button

ETV Bharat Logo

Copyright © 2024 Ushodaya Enterprises Pvt. Ltd., All Rights Reserved.