ਅੰਮ੍ਰਿਤਸਰ: ਅਕਸਰ ਇਹ ਸੁਣਿਆ ਜਾਂਦਾ ਹੈ ਕਿ ਚਾਚੇ ਤੇ ਤਾਏ ਸ਼ਰੀਕ ਹੁੰਦੇ ਹਨ। ਇਹ ਕਹਾਵਤ ਸੱਚ ਹੋ ਗਈ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਤੋਂ। ਇੱਥੇ ਇੱਕ ਔਰਤ ਨੇ ਆਪਣੇ ਸ਼ਰੀਕਿਆ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਰਾਧਾ ਦੇ ਪਤੀ ਦਾ ਕਹਿਣਾ ਹੈ ਕਿ ਉਸ ਦਾ ਚਾਚਾ ਜੋ ਕਿ ਕਾਂਗਰਸ ਪਾਰਟੀ ਦਾ ਸਪੋਟਰ ਹੈ ਤੇ ਪਾਰਟੀਬਾਜੀ ਦੀ ਤੋਂਸ ਰਿਸ਼ਤੇਦਾਰਾਂ 'ਤੇ ਮਾਰਦਾ ਰਹਿੰਦਾ ਹੈ। ਬੀਤੀ ਰਾਤ ਚਾਚਾ ਨਰੇਸ਼ ਨੇ ਉਸ ਦੀ ਪਤਨੀ 'ਤੇ ਇਲਜਾਮ ਲਗਾਇਆ ਗਿਆ ਕਿ ਰਾਧਾ ਦਾ ਉਸ ਕੋਲ ਰਹਿਣ ਵਾਲੇ ਲੜਕੇ ਨਾਲ ਚੱਕਰ ਹੈ ਤੇ ਉਹ ਕਰੈਕਟਰ ਲੈਸ ਹੈ। ਇਸ ਗੱਲ ਨੂੰ ਰਾਧਾ ਬਰਦਾਸ਼ਤ ਨਹੀਂ ਕਰ ਸਕੀ ਤੇ ਉਸ ਨੇ ਫੰਦਾ ਲਗਾ ਕੇ ਖੁਦਖੁਸ਼ੀ ਕਰ ਲਈ। ਰਾਧਾ ਦੇ ਦੋ ਬੱਚੇ ਹਨ। ਉਸ ਦਾ ਸਾਰਾ ਪਰਿਵਾਰ ਸਦਮੇ ਵਿੱਚ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।
ਉਂਧਰ ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰ ਵਾਲਿਆ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।