ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਮੈਡੀਕਲ ਇਨਕਲੇਵ (Medical Enclave of Amritsar) ਇਲਾਕੇ ਦਾ ਹੈ। ਜਿੱਥੇ ਇੱਕ ਵਿਆਹੁਤਾ ਵੱਲੋਂ ਆਪਣੇ ਹੀ ਸੁਹਰੇ ਪਰਿਵਾਰ ਦੇ ਘਰ ਦੇ ਬਾਹਰ ਧਰਨਾ ਲਾ ਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਸੰਬਧੀ ਮੌਕੇ ‘ਤੇ ਪਹੁੰਚੀ ਪੁਲਿਸ (Police) ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬਧੀ ਪੀੜਤ ਮਹਿਲਾ ਸੋਨੀਆ ਭੰਡਾਰੀ ਨੇ ਦੱਸਿਆ ਕਿ ਮੇਰਾ ਇਹ ਪਰਿਵਾਰ ਦੇ ਲੜਕੇ ਨਾਲ 10 ਸਾਲ ਪਹਿਲਾ ਵਿਆਹ ਹੋਇਆ ਸੀ, ਪਰ ਬਾਅਦ ਵਿੱਚ ਇਨ੍ਹਾਂ ਮੈਨੂੰ ਬਹਾਣੇ ਨਾਲ ਇੱਥੋ ਪੇਕੇ ਭੇਜ ਦਿੱਤਾ ਅਤੇ ਫਿਰ ਮੈਨੂੰ ਦੁਬਾਰਾ ਘਰ ਨਹੀ ਵਾੜੀਆ ਦਿੱਤਾ।
ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਮੈਂ ਅਦਾਲਤ ਵਿੱਚ ਕੇਸ (Case in court) ਵੀ ਕੀਤਾ ਅਤੇ ਅਦਾਲਤ ਨੇ ਮੇਰੇ ਹੱਕ ਵਿੱਚ ਫੈਸਲਾ ਸੁਣਿਆ, ਪਰ ਫਿਰ ਵੀ ਮੇਰਾ ਸੁਹਰਾ ਪਰਿਵਾਰ ਮੈਨੂੰ ਘਰੇ ਨਹੀਂ ਵੜਨ ਦਿੰਦਾ। ਇਸ ਮੌਕੇ ਉਨ੍ਹਾਂ ਦੀ ਇੱਕ ਛੋਟੀ ਅਜਿਹੀ ਬੱਚੀ ਵੀ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਕਿਹਾ ਕਿ ਜੋ ਅਦਾਲਤ (court) ਨੇ ਮੇਰੇ ਸੁਹਰੇ ਪਰਿਵਾਰ ਨੂੰ ਮੇਨੂੰ ਪ੍ਰੀਤ ਮਹੀਨਾ ਖਰਚ ਦੇਣ ਲਈ ਕਿਹਾ ਸੀ, ਸੁਹਰਾ ਪਰਿਵਾਰ ਨਹੀਂ ਦੇ ਰਿਹਾ। ਜਿਸ ਕਰਕੇ ਮੈਂ ਬਹੁਤ ਹੀ ਪ੍ਰੇਸ਼ਾਨ ਹਾਂ।
ਇਸ ਮੌਕੇ ਪੀੜਤ ਔਰਤ ਨੇ ਆਪਣੇ ਸੁਹਰੇ ਪਰਿਵਾਰ ‘ਤੇ ਇਲਜ਼ਾਮ ਲਗਾਏ ਹਨ, ਕਿ ਉਨ੍ਹਾਂ ਨੇ ਪੈਸੇ ਦੇ ਕੇ ਨਕਲੀ ਸਟੀਫਿਕੇਟ ਬਣਿਆ ਹੈ, ਜਿਸ ਵਿੱਚ ਉਸ ਦਾ ਪਤੀ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰਾ ਪਤੀ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਮੈੈ ਪਿਛਲੇ 10 ਸਾਲਾਂ ਤੋਂ ਆਪਣੇ ਪੇਕੇ ਪਰਿਵਾਰ ਵਿੱਚ ਰਹੇ ਰਹੀ ਹਾਂ। ਇਸ ਮੌਕੇ ਉਨ੍ਹਾਂ ਨੇ ਪੁਲਿਸ ‘ਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।
ਉਧਰ ਦੂਜੇ ਪਾਸੇ ਪੀੜਤ ਦੇ ਸੁਹਰੇ ਨੇ ਕਿਹਾ ਕਿ ਅਦਾਲਤ ਨੇ ਜੋ ਪ੍ਰੀਤ ਮਹੀਨਾ 4 ਹਜ਼ਾਰ ਰੁਪਏ ਸਾਨੂੰ ਸੋਨੀਆ ਨੂੰ ਦੇਣ ਦਾ ਆਦੇਸ਼ ਦਿੱਤਾ ਹੈ, ਉਹ ਅਸੀਂ ਹਰ ਮਹੀਨੇ ਦੇ ਰਹੇ ਹਾਂ, ਪਰ ਫਿਰ ਵੀ ਇਹ ਜਾਣ-ਬੁੱਝ ਕੇ ਸਾਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡਾ ਮਾਮਲਾ ਅਦਾਲਤ (court) ਵਿੱਚ ਚੱਲ ਰਿਹਾ ਹੈ, ਤਾਂ ਫਿਰ ਇਸ ਦਾ ਸਾਡੇ ਘਰ ਬਾਹਰ ਆ ਕੇ ਬੈਠਣਾ ਦਾ ਕੋਈ ਮਤਲਬ ਨਹੀਂ ਹੈ।
ਇਸ ਮੌਕੇ ਪੀੜਤ ਮਹਿਲਾ ਦਾ ਸਾਥ ਦੇਣ ਪਹੁੰਚੇ 'ਆਪ' ਆਗੂ ਨੇ ਦੱਸਿਆ ਕਿ ਇਸ ਗਰੀਬ ਔਰਤ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਨੂੰ ਘਰ ਦੇ ਵਿੱਚ ਕੰਮ ਕਰਨ ਲਈ ਰੱਖਿਆ ਹੋਇਆ ਸੀ, ਫਿਰ ਇਸ ਨਾਲ ਇਨ੍ਹਾਂ ਦੇ ਮੁੰਡੇ ਦਾ ਵਿਆਹ ਕੀਤਾ ਅਤੇ ਫਿਰ ਘਰੋਂ ਕੱਢ ਦਿੱਤਾ। ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਪੀੜਤ ਨੂੰ ਜਰੂਰ ਇਨਸਾਫ਼ ਦਿਵਾਇਆ ਜਾਵੇਗਾ।
ਇਸ ਸੰਬਧੀ ਮੌਕੇ ‘ਤੇ ਪਹੁੰਚੇ ਪੁਲਿਸ ਅਫ਼ਸਰ ਪ੍ਰੇਮ ਸਿੰਘ ਨੇ ਕਿਹਾ ਕਿ ਫਿਲਹਾਲ ਦੋਵੇਂ ਪਾਰਟੀਆਂ ਦੀ ਗੱਲਬਾਤ ਸੁਣੀ ਹੈ ਅਤੇ ਔਰਤ ਨੂੰ ਥਾਣੇ ਜਾ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ।ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪਸ਼ੂ ਮੰਡੀ ’ਚ ਚੱਲੀਆਂ ਗੋਲੀਆਂ, ਜਾਣੋ ਮਾਮਲਾ