ETV Bharat / state

ਤੂੰ ਹੁਣ ਸੋਹਣਾ ਨਹੀਂ ਰਿਹਾ, ਕਹਿ ਪੇਕੇ ਨੂੰ ਤੁਰ ਗਈ ਪਤਨੀ - amritsar latest news

ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ 'ਚ ਰਹਿੰਦੇ ਇੱਕ ਵਿਅਕਤੀ 'ਤੇ ਤੇਜਾਬ ਪੈਣ ਕਾਰਨ ਉਸ ਦੀ ਪਤਨੀ ਨੇ ਉਸ ਨੂੰ ਸੋਹਣਾ ਨਾ ਦੱਸਦਿਆਂ ਛੱਡਣ ਦਾ ਫ਼ੈਸਲਾ ਲਿਆ ਹੈ। ਅਸ਼ੋਕ ਅਤੇ ਉਸ ਦੇ ਪਰਿਵਾਰ ਦੀ ਮੰਗ ਹੈ ਕਿ ਉਸ ਦੀ ਪਤਨੀ ਵਾਪਸ ਆ ਕੇ ਆਪਣੇ ਬੱਚੇ ਅਤੇ ਘਰ ਨੂੰ ਸਾਂਭੇ।

ਫ਼ੋਟੋ
ਫ਼ੋਟੋ
author img

By

Published : Aug 12, 2020, 6:10 PM IST

Updated : Aug 12, 2020, 7:34 PM IST

ਅੰਮ੍ਰਿਤਸਰ: ਪਤੀ ਪਤਨੀ ਦਾ ਰਿਸ਼ਤਾ ਇੱਕ ਅਟੁੱਟ ਰਿਸ਼ਤਾ ਹੁੰਦਾ ਹੈ, ਪਰ ਅੰਮ੍ਰਿਤਸਰ ਦੇ ਸੁਲਤਾਨਵਿੰਡ 'ਚ ਇੱਕ ਵੱਖਰਾ ਹੀ ਮਾਮਲਾ ਸਾਹਣੇ ਆਇਆ ਹੈ, ਜੋ ਦਸ ਸਾਲਾਂ ਦੇ ਵਿਆਹ ਨੂੰ ਇੱਕ ਝਟਕੇ 'ਚ ਖਤਮ ਕਰਨ ਦੀ ਕਹਾਣੀ ਦੱਸਦਾ ਹੈ।

ਵੀਡੀਓ

ਅੰਮ੍ਰਿਤਸਰ 'ਚ ਰਹਿੰਦੇ ਅਸ਼ੋਕ ਕੁਮਾਰ ਦੇ ਵਿਆਹ ਨੂੰ 10 ਸਾਲ ਬੀਤ ਗਏ ਹਨ, ਪਰ ਅਸ਼ੋਕ ਦੇ ਮੂੰਹ 'ਤੇ ਤੇਜ਼ਾਬ ਪੈਣ ਨਾਲ ਉਸ ਦੀ ਪਤਨੀ ਨੇ ਉਸ ਨੂੰ ਸੋਹਣਾ ਨਾ ਦੱਸ ਛੱਡਣ ਦਾ ਫ਼ੈਸਲਾ ਕੀਤਾ ਹੈ। ਗੱਲਬਾਤ ਦੌਰਾਨ ਅਸ਼ੋਕ ਨੇ ਦੱਸਿਆ ਕਿ ਉਹ ਮਜਦੂਰੀ ਕਰਦਾ ਹੈ। ਉਸ ਨੇ ਕਿਹਾ ਕਿ ਕੰਮ ਦੌਰਾਨ ਉਸ ਦੀ ਅੱਖ ਕੋਲ ਤੇਜ਼ਾਬ ਪੈ ਗਿਆ ਸੀ ਜਿਸ ਕਾਰਨ ਉਸ ਦੀ ਪਤਨੀ ਉਸ ਨੂੰ ਛੱਡ ਮਾਪਿਆਂ ਘਰ ਚਲੀ ਗਈ। ਅਸ਼ੋਕ ਦੇ ਤਿੰਨ ਬੱਚੇ ਹਨ। ਅਤੇ ਪਤਨੀ ਦੇ ਛੱਡਣ ਦਾ ਇੱਕੋ ਇੱਕ ਕਾਰਨ ਉਸ ਦਾ ਸੋਹਣਾ ਨਾ ਰਹਿਣਾ ਹੈ।

ਦੂਜੇ ਪਾਸੇ ਅਸ਼ੋਕ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਸੁਖੀ ਵੱਸਦਾ ਸੀ ਪਰ 6-7 ਮਹੀਨਿਆਂ ਤੋਂ ਨੂੰਹ ਨੇ ਇੱਕ ਵੱਖਰੀ ਹੀ ਜਿੱਦ ਫੜੀ ਹੋਈ ਹੈ ਜਿਸ ਕਾਰਨ ਉਹ ਘਰ ਛੱਡ ਚਲੀ ਗਈ ਹੈ। ਅਸ਼ੋਕ ਦੀ ਬਜ਼ੁਰਗ ਮਾਂ ਪਿੰਡ ਜਾ ਕੇ ਬੱਚਿਆਂ ਨੂੰ ਵਾਪਸ ਲੈ ਆਈ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਬੱਚਿਆਂ ਦਾ ਧਿਆਨ ਰੱਖਣ 'ਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਾਮਲੇ ਦੀ ਪੜਤਾਲ ਕਰ ਰਹੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਪਰ ਅਸ਼ੋਕ ਦੀ ਪਤਨੀ ਰਿੰਪੀ ਵੱਲੋਂ ਸਮਾਂ ਮੰਗਿਆ ਗਿਆ ਹੈ ਅਤੇ ਉਸ ਨੇ 15 ਅਗਸਤ ਤੋਂ ਬਾਅਦ ਪੇਸ਼ ਹੋਣ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋ ਧਿਰਾਂ ਦੀ ਗੱਲਬਾਤ ਤੋਂ ਬਾਅਦ ਹੀ ਕੋਈ ਫੈਸਲਾ ਕੀਤਾ ਜਾਵੇਗਾ।

Last Updated : Aug 12, 2020, 7:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.