ETV Bharat / state

ਘਰੇਲੂ ਝਗੜੇ ਦੇ ਚਲਦਿਆਂ ਪਿਉ ਨੇ ਕੀਤਾ ਪੁੱਤ ਦਾ ਕਤਲ - father kill

ਪਰਿਵਾਰਿਕ ਝਗੜੇ ਨੇ ਅਜਿਹਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਗੁੱਸੇ ਚ ਆਏ ਪਿਤਾ ਨੇ ਆਪਣੇ ਹੀ ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਪਿਤਾ ਦਾ ਆਪਣੇ ਪੁੱਤਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਇਸ ਦੌਰਾਨ ਨੌਜਵਾਨ ਲਵਲੀ ਨੇ ਆਪਣੇ ਪਤਨੀ ਦਾ ਪੱਖ ਲਿਆ ਜਿਸ ਤੋਂ ਗੁੱਸਾ ਹੋ ਕੇ ਪਿਤਾ ਸੰਤੋਖ ਸਿੰਘ ਵੱਲੋਂ ਆਪਣੇ ਪੁੱਤਰ ਲਵਲੀ ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਨਾਲ ਲਵਲੀ ਦੀ ਮੌਤ (death) ਹੋ ਗਈ।

ਪਿਓ ਨੇ ਕਿਉਂ ਕੀਤਾ ਪੁੱਤ ਦਾ ਕਤਲ?
ਪਿਓ ਨੇ ਕਿਉਂ ਕੀਤਾ ਪੁੱਤ ਦਾ ਕਤਲ?
author img

By

Published : Oct 4, 2021, 1:39 PM IST

Updated : Oct 4, 2021, 2:12 PM IST

ਅੰਮ੍ਰਿਤਸਰ: ਰਾਜਾਸਾਂਸੀ (Rajasansi) ‘ਚ ਇੱਕ ਪਰਿਵਾਰਿਕ ਝਗੜੇ ਨੇ ਅਜਿਹਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਗੁੱਸੇ ਚ ਆਏ ਪਿਤਾ ਨੇ ਆਪਣੇ ਹੀ ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਪਿਤਾ ਦਾ ਆਪਣੇ ਪੁੱਤਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਇਸ ਦੌਰਾਨ ਨੌਜਵਾਨ ਲਵਲੀ ਨੇ ਆਪਣੇ ਪਤਨੀ ਦਾ ਪੱਖ ਲਿਆ ਜਿਸ ਤੋਂ ਗੁੱਸਾ ਹੋ ਕੇ ਪਿਤਾ ਸੰਤੋਖ ਸਿੰਘ ਵੱਲੋਂ ਆਪਣੇ ਪੁੱਤਰ ਲਵਲੀ ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਨਾਲ ਲਵਲੀ ਦੀ ਮੌਤ (death) ਹੋ ਗਈ।

ਪਿਓ ਨੇ ਕਿਉਂ ਕੀਤਾ ਪੁੱਤ ਦਾ ਕਤਲ?

ਘਰੇਲੂ ਝਗੜੇ ਨੇ ਧਰਿਆ ਭਿਆਨਕ ਰੂਪ

ਮਾਮਲੇ ਸਬੰਧੀ ਲਿਸ ਥਾਣਾ ਰਾਜਾਸਾਂਸੀ ਦੇ ਮੁੱਖੀ ਸਬ ਇੰਸਪੈਕਟਰ ਜਸਵਿੰਦਰ ਸਿੰਘ (Sub Inspector Jaswinder Singh) ਨੇ ਦੱਸਿਆ ਕਿ ਰਾਜਾਸਾਂਸੀ ਦੀ ਵਾਰਡ ਨੰਬਰ 6 ਦੇ ਵਸਨੀਕ ਸੇਵਾ ਮੁਕਤ ਬਿਜਲੀ ਕਰਮਚਾਰੀ ਸੰਤੋਖ ਸਿੰਘ ਪੁੱਤਰ ਹਰਨਾਮ ਸਿੰਘ ਦੀ ਅੰਗਹੀਣ ਭੈਣ ਜੋ ਕਿ ਬਿਜਲੀ ਵਿਭਾਗ ਵਿੱਚੋਂ ਹੀ ਸੇਵਾ ਮੁਕਤ ਹੋਈ ਸੀ। ਆਪਣੇ ਭਰਾ ਦੇ ਘਰ ਹੀ ਰਹਿੰਦੀ ਸੀ। ਉਸਦੇ ਬਿਮਾਰੀ ਹੋਣ ਤੇ ਸੰਤੋਖ ਸਿੰਘ ਦੇ ਪੁੱਤਲ ਲਵਲੀ ਦੀ ਪਤਨੀ ਨੇ ਬੀਮਾਰੀ ਦੌਰਾਨ ਆਪਣੀ ਭੂਆ ਦੀ ਸੇਵਾ ਕੀਤੀ ਜਿਸ ਤੋਂ ਬਾਅਦ ਬੀਮਾਰੀ ਤੋਂ ਠੀਕ ਹੋਣ ’ਤੇ ਭੂਆ ਵੱਲੋਂ ਆਪਣੇ ਲਵਲੀ ਭਤੀਜੇ ਨੂੰ ਕਾਰੋਬਾਰ ਚਲਾਉਣ ਲਈ ਨਵੀਂ ਇਨੋਵਾ ਗੱਡੀ ਲੈ ਦਿੱਤੀ ਜਿਸ ਤੋਂ ਲਵਲੀ ਦਾ ਪਿਤਾ ਸੰਤੋਖ ਸਿੰਘ ਖੁਸ਼ ਨਹੀਂ ਸੀ। ਇਸ ਕਾਰਣ ਘਰ ਵਿੱਚ ਹੋਏ ਝਗੜੇ ਦੌਰਾਨ ਲਵਲੀ ਨੇ ਆਪਣੀ ਪਤਨੀ ਦਾ ਪੱਖ ਲਿਆ ਤਾਂ ਪਿਤਾ ਸੰਤੋਖ ਸਿੰਘ ਵੱਲੋਂ ਆਪਣੇ ਪੁੱਤਰ ਲਵਲੀ ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਨਾਲ ਲਵਲੀ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਤਨੀ ਨੇ ਕੀਤੀ ਇਨਸਾਫ ਦੀ ਮੰਗ

ਦੂਜੇ ਪਾਸੇ ਮ੍ਰਿਤਕ ਲਵਲੀ ਦੀ ਪਤਨੀ ਨੇ ਦੱਸਿਆ ਕਿ ਕਿਸੇ ਘਰੇਲੂ ਗੱਲ ਤੇ ਉਸਦੇ ਪਤੀ ਅਤੇ ਉਸਦੇ ਪਿਤਾ ਨਾਲ ਝਗੜਾ ਹੋ ਗਿਆ ਇਸ ਦੌਰਾਨ ਦੋਹਾਂ ਵਿਚਾਲੇ ਹੱਥੋਪਾਈ ਹੋ ਗਈ ਜਿਸ ਤੋ ਬਾਅਦ ਉਸਦੇ ਸਹੁਰਾ ਨੇ ਉਸਦੇ ਪਤੀ ਲਵਲੀ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੇ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਤਨੀ ਨੇ ਦੋਸ਼ੀ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:LIVE UPDATES: ਕਿਸਾਨਾਂ ਤੇ ਪ੍ਰਸ਼ਾਸ਼ਨ ਵਿਚਕਾਰ ਬਣੀ ਸਹਿਮਤੀ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 45-45 ਲੱਖ ਦਾ ਮੁਆਵਜ਼ਾ

Last Updated : Oct 4, 2021, 2:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.