ਅੰਮ੍ਰਿਤਸਰ: ਦਲ ਖ਼ਾਲਸਾ ਵੱਲੋਂ ਹਰ ਸਾਲ ਆਜ਼ਾਦੀ ਦਾ ਦਿਹਾੜਾ ਕਾਲਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਰ ਇਸ ਵਾਰ ਵੀ ਦਲ ਖਾਲਸਾ ਵੱਲੋਂ ਆਜ਼ਾਦੀ ਦੇ ਦਿਹਾੜੇ ਨੂੰ ਕਾਲਾ ਦਿਵਸ ਦੇ ਰੂਪ ਵਿੱਚ ਤਾਂ ਮਨਾਇਆ ਹੀ ਜਾਵੇਗਾ। ਨਾਲ ਹੀ ਇਸ ਆਜ਼ਾਦੀ ਦੇ ਦਿਹਾੜੇ ‘ਤੇ ਦਲ ਖਾਲਸਾ ਵੱਲੋਂ ਖ਼ਾਲਸਾਈ ਝੰਡਾ ਵੀ ਲਹਿਰਾਇਆ ਜਾਏਗਾ। ਇਸ ਬਾਰੇ ਜਦੋਂ ਕੰਵਰਪਾਲ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ।
ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਦਲ ਖਾਲਸਾ ਦੇ ਇਸ ਪ੍ਰੋਗਰਾਮ ‘ਤੇ ਰੋਕ ਲਗਾ ਦਿੱਤੀ। ਇਸ ਮੌਕੇ ਪ੍ਰਧਾਨ ਚੀਮਾ ਨੂੰ ਹਿਰਾਸਤ ਹਾਊਸ ਅਰੈਸਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਦਲ ਖ਼ਾਲਸਾ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ, ਕਿ ਚਾਹੇ ਸਰਕਾਰ ਨੇ ਸਾਡੇ ਪ੍ਰੋਗਰਾਮ ‘ਤੇ ਪਾਬੰਦੀ ਲਗਾ ਦਿੱਤੀ ਹੈ, ਪਰ ਸਾਡੇ ਵੱਲੋਂ ਇਹ ਪ੍ਰੋਗਰਾਮ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ਕਿ 2005 ਦੇ ਵਿੱਚ ਵੀ ਉਨ੍ਹਾਂ ਵੱਲੋਂ ਖ਼ਾਲਸਾਈ ਝੰਡਾ ਲਹਿਰਾਇਆ ਗਿਆ ਸੀ, ਤਾਂ ਉਸ ਵੇਲੇ ਪੰਜ ਗੋਲੀਆਂ ਦੀ ਸਲਾਮੀ ਵੀ ਦਿੱਤੀ ਗਈ ਸੀ, ਅਤੇ ਜਿਸ ਦੀ ਉਨ੍ਹਾਂ ਨੇੇ ਹਾਈ ਕੋਰਟ ਤੋਂ ਮਨਜ਼ੂਰੀ ਲਈ ਸੀ।
ਇਸ ਮੌਕੇ ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ‘ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਵੀ ਲਾਏ। ਉਨ੍ਹਾਂ ਨੇ ਕਿਹਾ, ਕਿ ਸਾਡੇ ਦੇਸ਼ ਵਿੱਚ ਖਾਲਸਾਈ ਝੰਡਾ ਲਹਿਰਾਉਣਾ ਸਾਡੇ ਅਧਿਕਾਰੀ ਹੈ। ਉਨ੍ਹਾਂ ਨੇ ਕਿਹਾ, ਕਿ ਇਸ ਦਿਨ ਭਾਰਤ ਆਜ਼ਾਦ ਹੋਇਆ ਸੀ, ਨਾ ਕਿ ਸਿੱਖ ਆਜ਼ਾਦ ਹੋਏ ਸਨ।
ਇਹ ਵੀ ਪੜ੍ਹੋ:ਸੁਰੱਖਿਆ ਬਲਾਂ ਨੇ ਕੀਤਾ ਅੱਤਵਾਦੀਆਂ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼