ਅੰਮ੍ਰਿਤਸਰ: ਦਸੰਬਰ ਮਹੀਨੇ ’ਚ ਸ਼ਹਿਰ ਪੂਰੀ ਤਰ੍ਹਾਂ ਸੰਘਣੀ ਧੁੰਦ ਦੀ ਚਾਦਰ ਵਿਚ ਲਿਪਟਿਆ ਨਜ਼ਰ ਆ ਰਿਹਾ ਹੈ, ਜਿਵੇਂ ਹੀ ਦੇ ਮੰਦਰਾਂ ਅਤੇ ਗੁਰੂਦੁਆਰਿਆਂ ਦੇ ਦਰਸ਼ਨ ਕਰਨ ਲਈ ਨਿਕਲਦੇ ਹਨ, ਉਨ੍ਹਾਂ ਨੂੰ ਸੰਘਣੀ ਧੁੰਦ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਕੰਮ 'ਤੇ ਜਾਣ ਵਾਲੇ ਲੋਕਾਂ ਨੂੰ ਵਾਹਨ ਚਲਾਉਣ' ਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ ਨਜ਼ਾਰਾ ਬਿਲਕੁਲ ਉਲਟ ਦਿਖਾਈ ਦਿੰਦਾ ਹੈ, ਇੱਥੇ ਆਏ ਸੈਲਾਨੀਆਂ ਨੂੰ ਗੂੜ੍ਹੀ ਧੁੰਦ ਵਿੱਚ ਡਲਹੌਜ਼ੀ ਅਤੇ ਸ਼ਿਮਲਾ ਵਰਗੇ ਮੌਸਮ ਖ਼ੂਬ ਰਾਸ ਆ ਰਿਹਾ ਹੈ। ਸੈਲਾਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਉਹ ਸ਼ਿਮਲੇ ’ਚ ਘੁੰਮ ਰਹੇ ਹੋਣ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ’ਚ ਹੀ ਸ਼ਿਮਲਾ ਬਣਿਆ ਪਿਆ ਹੈ ਅਜਿਹੇ ’ਚ ਜਿੱਥੇ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਨੇ ਉੱਥੇ ਹੀ ਮੌਸਮ ਦਾ ਵੀ ਭਰਪੂਰ ਆਨੰਦ ਮਾਣ ਰਹੇ ਹਨ।