ETV Bharat / state

ਅੰਮ੍ਰਿਤਸਰ ਦੇ ਇਸ ਮੁਹੱਲੇ 'ਚ ਪਿਛਲੇ 7 ਮਹੀਨਿਆਂ ਤੋਂ ਨਹੀਂ ਆਇਆ ਪਾਣੀ

ਅੰਮ੍ਰਿਤਸਰ ਸ਼ਹਿਰ ਦੀ ਕਲੋਨੀ 'ਚ ਤਕਰੀਬਨ 15 ਤੋਂ 20 ਘਰਾਂ 'ਚ ਪਿਛਲੇ 7/8 ਮਹੀਨਿਆਂ ਤੋਂ ਪਾਣੀ ਨਹੀਂ ਹੈ ਜਿਸ ਕਰਕੇ ਲੋਕ ਓਪਰੇਸ਼ਨ ਹਨ ਲੋਕਾਂ ਦਾ ਕਹਿਣਾ ਹੈ ਕਿ ਉਹ ਦੂਰੋਂ ਕਿਸੇ ਕੋਲੋਂ ਮੰਗ ਕੇ ਪਾਣੀ ਦਾ ਗੁਜ਼ਾਰਾ ਕਰਦੇ ਹਨ ਪਰ ਉਹਨਾਂ ਦੇ ਪਾਣੀ ਦੀ ਦਿੱਕਤ ਹੈ। ਕਈ ਵਾਰ ਸ਼ਿਕਾਇਤ ਦੇ ਬਾਵਜੂਦ ਵੀ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ।

Water Problem in this neighborhood of Amritsar for the last 7 months
ਅੰਮ੍ਰਿਤਸਰ ਦੇ ਇਸ ਮੁਹੱਲੇ 'ਚ ਪਿਛਲੇ 7 ਮਹੀਨਿਆਂ ਤੋਂ ਨਹੀਂ ਆਇਆ ਪਾਣੀ
author img

By

Published : May 29, 2023, 8:39 PM IST

ਅੰਮ੍ਰਿਤਸਰ ਦੇ ਇਸ ਮੁਹੱਲੇ 'ਚ ਪਿਛਲੇ 7 ਮਹੀਨਿਆਂ ਤੋਂ ਨਹੀਂ ਆਇਆ ਪਾਣੀ

ਅੰਮ੍ਰਿਤਸਰ :ਅੰਮ੍ਰਿਤਸਰ ਸੰਧੂ ਕਲੋਨੀ ਬਟਾਲਾ ਰੋਡ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਲੋਕ ਪਾਣੀ ਦੀ ਕਿੱਲਤ ਕਰਕੇ 10 ਮਹੀਨਿਆਂ ਤੋਂ ਪ੍ਰੇਸ਼ਾਨ ਹੋ ਰਹੇ ਨੇ, ਪਰ ਹੁਣ ਗਰਮੀ ਕਰਕੇ ਜ਼ਿਆਦਾ ਦਿੱਕਤ ਪੇਸ਼ ਆ ਰਹੀ ਹੈ। ਜਿਸ ਕਰਕੇ ਲੋਕ ਖੱਜਲ ਖ਼ਵਾਰ ਹੋਣ ਨੂੰ ਮਜਬੂਰ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਨੂੰ ਮੰਗ ਕਰ ਚੁਕੇ ਹਨ ਪਰ ਬਾਵਜੂਦ ਇਸ ਦੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ। ਇਲਾਕੇ ਦੀਆਂ ਔਰਤਾਂ ਦੂਰ ਜਾ ਕੇ ਕਿਸੇ ਘਰੋਂ ਪਾਣੀ ਲੈਕੇ ਆਉਂਦੀਆਂ ਹਨ। ਗਰਮੀ ਕਰਕੇ ਇਹ ਵੀ ਦਿੱਕਤ ਹਜੋ ਰਹੀ ਹੈ,ਗਿਲਾਸ ਗਿਲਾਸ ਪਾਣੀ ਦਾ ਭਰ ਕੇ ਰੱਖਣਾ ਪੈਂਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ। ਇਲਾਕ਼ੇ ਦੇ ਲੋਕਾਂ ਨੇ ਦੱਸਿਆ ਕਿ ਉਹ ਇੰਨੇ ਜ਼ਿਆਦਾ ਪ੍ਰੇਸ਼ਾਨ ਨੇ ਕਿ ਪਾਣੀ ਦਾ ਟੈਂਕਰ ਖਰੀਦ ਕੇ 15 ਤੋਂ 20 ਘਰ ਗੁਜ਼ਾਰਾ ਕਰ ਰਹੇ ਹਨ। ਇਸ ਨਾਲ ਵੀ ਨਹੀਂ ਸਰਦਾ ਤਾਂ ਨਾਲ ਵਾਲੀ ਗਲੀਆਂ ਤੋਂ ਮੰਗਦੇ ਨੇ ਪਾਣੀ ਉਣਾ ਕਿਹਾ ਪਾਣੀ ਬਿਨਾਂ ਬਹੁਤ ਦਿਕਤਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਬੱਚਿਆ ਨੂੰ ਸਕੂਲ਼ ਭੇਜਣ ਸਮੇਂ ਸਵੇਰੇ ਬਿਨਾਂ ਨਹਾ ਕੇ ਜਾਣਾ ਪੈਂਦਾ ਕੰਮ ਕਾਜ 'ਤੇ ਜਾਉਣ ਵਾਲ਼ੇ ਲ਼ੋਕ ਵੀ ਦੁੱਖੀ ਹੋਏ ਪਏ ਹਨ।

ਅਧਿਕਾਰੀ ਆਉਂਦੇ ਨੇ ਲਾਰੇ ਲਾਕੇ ਚੱਲੇ ਜਾਂਦੇ : ਇਲਾਕ਼ੇ ਦੇ ਲੋਕਾਂ ਨੇ ਦੱਸਿਆ ਕਿ ਪਹਿਲਾ ਸਰਦੀਆਂ ਸਨ ਤਾਂ ਇੰਨਾ ਮਹਿਸੂਸ ਨਹੀਂ ਹੋਇਆ। ਪਰ ਜਦੋਂ ਦੀਆਂ ਗਰਮੀਆਂ ਆਈਆਂ ਹਨ ਉਦੋਂ ਦਾ ਇਹ ਸਭ ਤੰਗ ਕਰ ਰਿਹਾ ਹੈ। ਲੋਕ ਪਾਣੀ ਦੀ ਬੁੰਦ ਬੁੰਦ ਨੂੰ ਤਰਸੇ ਹੋਏ ਹਨ। ਇਸ ਦੀ ਸ਼ਿਕਾਇਤ ਜਦੋਂ ਇਲਾਕ਼ੇ ਦੇ ਕੌਂਸਲਰ ਰਾਮ ਬਲੀ ਕੋਲਕੀਤੀ ਤਾਂ ਉਹਨਾਂ ਨੇ ਵਲੌ ਵੀ ਭਰੋਸਾ ਹੀ ਦਿੱਤਾ ਗਿਆ ਪਰ ਅੱਗੇ ਨਗਰ ਨਿਗਮ ਦੇ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਹੇ। ਉਥੇ ਹੀ ਇਲਾਕ਼ੇ ਦੇ ਲੋਕਾਂ ਦਾ ਕਹਿਣਾ ਅਧਿਕਾਰੀ ਆਉਂਦੇ ਨੇ ਲਾਰੇ ਲਾਕੇ ਚੱਲੇ ਜਾਂਦੇ ਨੇ ਪਰ ਸਾਨੂੰ ਹੁਣ ਗਰਮੀ ਚ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ ਸਾਡੀ ਪ੍ਰਸ਼ਾਸਨ ਅੱਗੇ ਇਕ ਹੀ ਅਪੀਲ ਹੈ ਕਿ ਗਲੀ ਵਾਲਿਆਂ ਦੀ ਸੁਣੀ ਜਾਵੇ ਅਤੇ ਪਾਣੀ ਦਾ ਕੋਈ ਹੱਲ ਕੀਤਾ ਜਾਵੇ। ਤਾਂ ਜੋ ਸਾਡੇ ਘਰਾਂ ਵਿਚ ਵੀ ਪਾਣੀ ਆ ਸਕੇ।

ਰੋਸ ਕਰਨ ਦੀ ਦਿੱਤੀ ਚਿਤਾਵਨੀ : ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵੋਟਾਂ ਵੇਲੇ ਮੰਤਰੀ ਅਤੇ ਕੌਂਸਲਰ ਆਉਂਦੇ ਹਨ ਵਿਕਾਸ ਦੇ ਲਾਰੇ ਲਾਉਂਦੇ ਹਨ ਅਤੇ ਚਲੇ ਜਾਂਦੇ ਹੈ ,ਪਰ ਲੋੜ ਪੈਣ ਉੱਤੇ ਕੋਈ ਨਹੀਂ ਆਉਂਦਾ। ਸਾਡੀਆਂ ਮੁਸ਼ਕਿਲਾਂ ਦਾ ਹਲ ਕੀਤਾ ਜਾਵੇ ਨਹੀਂ ਤਾਂ ਸੜਕਾਂ ਉੱਤੇ ਰੋਸ ਮੁਜਾਹਰਾ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.