ਅੰਮ੍ਰਿਤਸਰ: ਸੌਂਨਿਆ ਮਾਨ ਵੱਲੋਂ ਅਜਨਾਲੇ ਦੇ ਅਧਿਨ ਪੈਂਦੇ ਕੁਕੜਾਵਾਲੇ ਵਿਖੇ 19 ਅਪ੍ਰੈਲ ਨੂੰ ਕਿਸਾਨ ਮਹਾਂ ਸਭਾ ਕਰਵਾਈ ਜਾ ਰਹੀ ਹੈ ਤੇ ਪ੍ਰੈਸ ਕਾਨਫਰੰਸ ਕਰਕੇ ਸੰਬੋਧਨ ਕੀਤਾ ਗਿਆ। ਇਸ ਸਬੰਧੀ ਸੋਨਿਆ ਮਾਨ ਨੇ ਦੱਸਿਆ ਕਿ 19 ਅਪ੍ਰੈਲ ਨੂੰ ਅੰਮ੍ਰਿਤਸਰ ਨੇੜੇ ਕੁੱਕੜਾਂਵਾਲਾ ਵਿਖੇ ਇੱਕ ਕਿਸਾਨ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਪੰਜਾਬੀ ਗਾਇਕ ਕੰਵਰ ਗਰੇਵਾਲ, ਬੱਬੂ ਮਾਨ ਸਮੇਤ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਨਾ ਸਿਰਫ਼ ਕਿਸਾਨਾਂ ਨਾਲ ਹਰ ਵਰਗ ਨਾਲ ਬੇਇਨਸਾਫੀ ਕਰ ਰਹੀ ਹੈ, ਪਰ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ।
ਸੋਨੀਆ ਮਾਨ ਨੇ ਕਿਹਾ ਕਿ ਉਸ ਨੂੰ ਬਾਰ ਬਾਰ ਕਾਮਰੇਡ ਕਿਹਾ ਜਾਂਦਾ ਹੈ, ਪਰ ਉਹ ਇੱਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ। ਇਸ ਸਮੇਂ ਖਾਲਿਸਤਾਨ ਦਾ ਨਾਂਅ ਬਦਨਾਮ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਕਿਹਾ ਕਿ ਖਾਲਿਸਤਾਨ ਦਾ ਅਰਥ ਖਾਲਿਸ ਹੈ ਤੇ ਸਰਕਾਰ ਉਨ੍ਹਾਂ ਦਾ ਗਲਤ ਢੰਗ ਨਾਲ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨੀ ਝੰਡੇ ਦੀ ਲੜਾਈ ਹੈ ਨਾ ਕਿ ਹਿੰਦੂ ਸਿੱਖ ਦੀ ਲੜਾਈ ਹੈ।
ਇਸ ਸਬੰਧੀ ਕਿਸਾਨ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਖਾਲਿਸਤਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਇਹ ਧਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦੀ ਗੱਲ ਹੈ ਕਿ ਅੱਜ ਦੇ ਯੁੱਗ ਵਿੱਚ ਖਾਲਿਸਤਾਨ ਦੀ ਮੰਗ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇਕੱਠ ਦਾ ਮਤਲਬ ਹੈ ਕਿ ਮਾਝੇ ਦੇ ਲੋਕ ਇਕੱਠੇ ਹੋ ਕੇ ਆਉਣ। ਉਨ੍ਹਾਂ ਕਿਹਾ ਕਿ ਮੁੱਖ ਉਦੇਸ਼ ਖੇਤੀ ਕਾਨੂੰਨ ਨੂੰ ਰੱਦ ਕਰਵਾਉਣਾ ਹੈ।