ETV Bharat / state

ਰਾਸ਼ਟਰਮੰਡਲ ਖੇਡਾਂ ’ਚ ਤਗਮਾ ਜਿੱਤ ਪਿੰਡ ਪਹੁੰਚੇ ਲਵਪ੍ਰੀਤ ਸਿੰਘ ਦਾ ਇੰਝ ਕੀਤਾ ਸਵਾਗਤ

author img

By

Published : Aug 7, 2022, 3:35 PM IST

ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ 'ਚ 109 ਕਿਲੋਗ੍ਰਾਮ ਕੈਟਾਗਿਰੀ ਵਿੱਚ ਭਾਰਤ ਨੂੰ ਕਾਂਸੀ ਦਾ ਤਮਗਾ ਜਿਤਾਇਆ ਹੈ। ਨੌਜਵਾਨ ਦੇ ਪਿੰਡ ਪਹੁੰਚਣ ਤੇ ਉਸਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਹੈ।

ਤਗਮਾ ਜੇਤੂ ਲਵਪ੍ਰੀਤ ਸਿੰਘ ਨੂੰ ਪਿੰਡ ਵਾਸੀਆਂ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ: ਕਾਮਨਵੈਲਥ ਖੇਡਾਂ ਵਿਚ ਦੇਸ਼ ਲਈ ਤਗਮਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਦਾ ਜਿੱਥੇ ਪਿੰਡ ਪਹੁੰਚਣ ’ਤੇ ਭਰਵਾ ਸਵਾਗਤ ਕੀਤਾ ਗਿਆ ਉੱਥੇ ਹੀ ਪਿੰਡ ਵਾਲਿਆਂ ਨੇ ਦੱਸਿਆ ਕਿ ਇਹ ਸਭ ਲਵਪ੍ਰੀਤ ਦੀ ਮਿਹਨਤ ਦਾ ਨਤੀਜਾ ਹੈ ਜਿਸਨੇ ਕਾਮਨਵੈਲਥ ਖੇਡਾਂ ਵਿਚ ਤਗਮਾ ਹਾਸਿਲ ਕਰ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿੱਚ’ਤੇ ਦੇਸ਼ ਦਾ ਨਾਮ ਰੌਸ਼ਨ ਕਰਨ ’ਤੇ ਉਸਨੂੰ ਸਨਮਾਨਿਤ ਵੀ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੁਝ ਕੁ ਨੌਜ਼ਵਾਨ ਹੁੰਦੇ ਹਨ ਜੋ ਆਪਣੀ ਮਿਹਨਤ ਦੇ ਸਦਕਾ ਇਤਿਹਾਸ ਰਚਦੇ ਹਨ।ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਅਜਿਹੇ ਮਿਹਨਤੀ ਅਤੇ ਬਹਾਦਰ ਨੌਜ਼ਵਾਨਾ ’ਤੇ ਮਾਣ ਹੈ।

ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ 'ਚ 109 ਕਿਲੋਗ੍ਰਾਮ ਕੈਟਾਗਿਰੀ ਵਿੱਚ ਭਾਰਤ ਨੂੰ ਕਾਂਸੀ ਦਾ ਤਮਗਾ ਜਿਤਾਇਆ ਹੈ। ਨੌਜਵਾਨ ਦੀ ਇਸ ਜਿੱਤ ਨੂੰ ਲੈਕੇ ਉਸਦੇ ਪਰਿਵਾਰ ਦੇ ਵਿਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਲਵਪ੍ਰੀਤ ਸਿੰਘ ਦੇ ਘਰ ਵਿੱਚ ਲੱਡੂ ਵੰਡੇ ਜਾ ਰਹੇ ਹਨ। ਇਸਦੇ ਨਾਲ ਹੀ ਉਸਦੀ ਜਿੱਤ ਦੀ ਖੁਸ਼ੀ ਵਿੱਚ ਪੂਰਾ ਪਿੰਡ ਢੋਲ ਦੇ ਥਾਪ 'ਤੇ ਝੂਮਦਾ ਵਿਖਾਈ ਦੇ ਰਿਹਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਕਾਮਨਵੈਲਥ ਖੇਡਾਂ ਵਿਚ ਦੇਸ਼ ਲਈ ਤਗਮਾ ਜਿੱਤ ਕੇ ਆਏ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜਿਥੇ ਦੇਸ਼ ਭਰ ਦੇ ਲੋਕਾਂ ਦੀ ਦੁਆਵਾਂ ਸਦਕਾ ਮੈਨੂੰ ਜਿੱਤ ਹਾਸਿਲ ਹੋਈ ਹੈ ਉਥੇ ਹੀ ਮੇਰੇ ਪਿੰਡ ਦੇ ਲੋਕਾਂ ਦੀਆ ਅਰਦਾਸਾਂ ਸਦਕਾ ਮੈਨੂੰ ਇਹ ਮੁਕਾਮ ਹਾਸਿਲ ਹੋਇਆ ਹੈ। ਨੌਜਵਾਨ ਖਿਡਾਰੀ ਨੇ ਕਿਹਾ ਕਿ ਮੈਂ ਆਪਣੇ ਪਿੰਡ ਵਾਲਿਆਂ ਦਾ ਰਿਣੀ ਹਾਂ ਜਿੰਨ੍ਹਾਂ ਮੇਰੇ ਪਿੰਡ ਪਹੁੰਚਣ ’ਤੇ ਮੇਰਾ ਸ਼ਾਨਦਾਰ ਸਵਾਗਤ ਕੀਤਾ ਹੈ। ਉਸਨੇ ਕਿਹਾ ਕਿ ਮੈਂ ਇਸਨੂੰ ਕਦੇ ਭੁਲਾ ਨਹੀਂ ਸਕਦਾ।

ਲਵਪ੍ਰੀਤ ਨੇ ਦੱਸਿਆ ਕਿ ਮੁਕਾਬਲੇ ਸਮੇ ਦਿਲ ਵਿਚ ਥੋੜਾ ਡਰ ਜ਼ਰੂਰ ਸੀ ਪਰ ਆਪਣੀ ਮਿਹਨਤ ਅਤੇ ਪਰਿਵਾਰ ਵੱਲੋਂ ਦਿੱਤਾ ਸਾਥ ਤੇ ਵਿਸ਼ਵਾਸ ਸੀ ਕਿ ਮੈਂ ਇਸ ਮੁਕਾਬਲੇ ਵਿੱਚ ਜ਼ਰੂਰ ਜਿੱਤਾਗਾ ਅਤੇ ਅਜ ਉਸੇ ਵਿਸ਼ਵਾਸ ਸਦਕਾ ਇਹ ਮੁਕਾਮ ਹਾਸਿਲ ਹੋਇਆ ਹੈ ਜਿਸਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ: 14 ਮਾਰਚ 2023 ਨੂੰ ਮਨਾਈ ਜਾਵੇਗੀ ਬਾਬਾ ਅਕਾਲੀ ਫੂਲਾ ਸਿੰਘ ਦੀ ਬਰਸੀ

ETV Bharat Logo

Copyright © 2024 Ushodaya Enterprises Pvt. Ltd., All Rights Reserved.