ETV Bharat / state

ਮੰਜੀ ਸਾਹਿਬ ਹਾਲ ਅੰਦਰ ਪੱਖੇ ਅਤੇ A.C ਬੰਦ ਕੀਤੇ ਜਾਣ ਕਾਰਨ ਸੰਗਤ ਪਰੇਸ਼ਾਨ, ਵੀਡੀਓ ਵਾਇਰਲ

ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਵੱਲੋਂ ਮੰਜੀ ਸਾਹਿਬ ਅੰਦਰ ਲੱਗੇ ਪੱਖੇ ਅਤੇ ਏ.ਸੀ. ਬੰਦ ਕਰਨ ਨੂੰ ਲੈਕੇ ਭਾਰੀ ਹੰਗਾਮਾ ਕੀਤਾ ਗਿਆ ਹੈ। ਇਸ ਮਸਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।

ਮੰਜੀ ਸਾਹਿਬ ਹਾਲ ਅੰਦਰ ਪੱਖੇ ਅਤੇ A.C ਬੰਦ ਕੀਤੇ ਜਾਣ ਕਾਰਨ ਸੰਗਤ ਵੱਲੋਂ ਹੰਗਾਮਾ

author img

By

Published : Jun 30, 2022, 12:15 PM IST

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਹੈ। ਇਸ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਦਰਬਾਰ ਸਾਹਿਬ ਵਿੱਚ ਮੰਜੀ ਸਾਹਿਬ ਹਾਲ ਵਿੱਚ ਸੰਗਤ ਵੱਲੋਂ ਹੰਗਾਮਾ ਕੀਤਾ ਗਿਆ ਹੈ। ਸੰਗਤ ਵੱਲੋਂ ਮੰਜੀ ਸਾਹਿਬ ਅੰਦਰ ਲੱਗੇ ਪੱਖੇ ਅਤੇ ਏ.ਸੀ. ਬੰਦ ਕਰਨ ਨੂੰ ਲੈਕੇ ਸੰਗਤ ਵੱਲੋਂ ਰੋਸ ਜਤਾਇਆ ਗਿਆ ਹੈ। ਇਸ ਮਸਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ।

ਇਸ ਮੌਕੇ ਸੰਗਤ ਨੇ ਰੋਸ ਜਤਾਉਂਦਿਆਂ ਕਿਹਾ ਗਿਆ ਹੈ ਕਿ ਸ੍ਰੀ ਦਰਬਾਸ ਸਾਹਿਬ ਵਿਖੇ ਸੰਗਤ ਦੂਰੋਂ-ਦੂਰੋਂ ਨਤਮਸਤਕ ਹੋਣ ਲਈ ਪਹੁੰਚਦੀ ਹੈ ਪਰ ਇੱਥੇ ਰਹਿਣ ਮੌਕੇ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸੰਗਤ ਨੇ ਰੋਸ ਜਤਾਇਆ ਹੈ ਕਿ ਪੱਖੇ ਅਤੇ ਏ.ਸੀ ਬੰਦ ਹੋਣ ਕਾਰਨ ਉਨ੍ਹਾਂ ਗਰਮੀ ਵਿੱਚ ਪੈਣ ਲਈ ਮਜ਼ਬੂਰ ਹੋਣਾ ਪਿਆ ਹੈ।

ਮੰਜੀ ਸਾਹਿਬ ਹਾਲ ਅੰਦਰ ਪੱਖੇ ਅਤੇ A.C ਬੰਦ ਕੀਤੇ ਜਾਣ ਕਾਰਨ ਸੰਗਤ ਵੱਲੋਂ ਹੰਗਾਮਾ

ਇਸਦੇ ਨਾਲ ਸੰਗਤ ਨੇ ਰੋਸ ਜਤਾਉਂਦਿਆ ਕਿਹਾ ਕਿ ਸੰਗਤ ਦੇ ਖਰਚੇ ਨਾਲ ਸਭ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇੱਥੇ ਵੀ ਗੱਲ ਨਿੱਕਲਕੇ ਸਾਹਮਣੇ ਆਈ ਹੈ ਕਿ ਜਿਹੜੇ ਸੇਵਾਦਾਰਾਂ ਵੱਲੋਂ ਏ.ਸੀ ਅਤੇ ਪੱਖੇ ਬੰਦ ਕੀਤੇ ਗਏ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕਰਨ ਦਾ ਆਦੇਸ਼ ਉੱਪਰ ਤੋਂ ਆਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਪੱਖੇ ਅਤੇ ਏ.ਸੀ ਬੰਦ ਕੀਤੇ ਹਨ।

ਗੁੱਸੇ ਵਿੱਚ ਆਈ ਸੰਗਤ ਨੇ ਦੱਸਿਆ ਕਿ ਸਰਾਂ ਵਿੱਚ ਕੋਈ ਕਮਰਾ ਨਾ ਮਿਲਣ ਦੇ ਚੱਲਦੇ ਉਹ ਹਾਲ ਵਿੱਚ ਸੌਣ ਲਈ ਆਉਂਦੇ ਸਨ ਪਰ ਇੱਥੇ ਪੱਖੇ ਅਤੇ ਏ.ਸੀ ਬੰਦ ਕੀਤੇ ਗਏ ਹਨ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਮੀਂਹ ਵਿੱਚ ਭਿੱਜਣਾ ਪਿਆ ਸੀ ਕਿਉਂਕਿ ਹਾਲ ਨੂੰ ਸੰਗਤ ਲਈ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਹੰਗਾਮਾ ਨੂੰ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਅਧਿਕਾਰਿਤ ਬਿਆਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ: ਤਿੰਨ ਸਾਲਾਂ ਬਾਅਦ ਸਖ਼ਤ ਸੁਰੱਖਿਆ ਦਰਮਿਆਨ ਪਹਿਲਾ ਜੱਥਾ ਅਮਰਨਾਥ ਯਾਤਰਾ ਲਈ ਹੋਇਆ ਰਵਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.