ਅੰਮ੍ਰਿਤਸਰ: ਮੋਬਾਇਲ ਖੋਹ ਮਾਮਲੇ ਚ ਮਰਨ ਵਾਲੀ ਰਜਨੀ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ ਪਰਿਵਾਰਿਕ ਮੈਂਬਰਾਂ, ਸਥਾਨਕ ਲੋਕਾਂ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਛੇਹਰਟਾ ਰੋਡ ਤੋਂ ਕੱਢਿਆ ਗਿਆ। ਕੈਂਡਲ ਮਾਰਚ ਕੱਢ ਰਹੇ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਈ ਗਈ ਹੈ।
ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਰਜਨੀ ਸ਼ਰਮਾ ਦੀ ਜਾਨ ਗਈ ਹੈ। ਜਿਸ ਥਾਂ ’ਤੇ ਰਜਨੀ ਨਾਲ ਹਾਦਸਾ ਵਾਪਰਿਆ ਸੀ ਉਸ ਥਾਂ ਤੇ ਅਜੇ ਵੀ ਪੁਲਿਸ ਪ੍ਰਸ਼ਾਸਨ ਦਾ ਕੋਈ ਨਾਕਾ ਨਹੀਂ ਹੈ। ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਪ੍ਰਸ਼ਾਸਨ ਦੀ ਨਾਕਾਮੀ ਵੀ ਇਸ ਮਾਮਲੇ ਚ ਸਾਹਮਣੇ ਆਈ ਹੈ ਕਿਉਂਕਿ ਜਿਸ ਥਾਂ ਤੇ ਇਹ ਘਟਨਾ ਵਾਪਰੀ ਸੀ ਉਸ ਥਾਂ ’ਤੇ ਅਜੇ ਤੱਕ ਕੋਈ ਲਾਈਟ ਨਹੀਂ ਲਗਾਈ ਗਈ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ ਮੁਲਜ਼ਮਾਂ ਨੂੰ ਜਲਦ ਨਹੀਂ ਕਾਬੂ ਕੀਤਾ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।
ਇਹ ਵੀ ਪੜੋ: ਨਾਜਾਇਜ਼ ਕਬਜ਼ਾ ਕਰਨ ਵਾਲਿਆਂ 'ਤੇ ਚੱਲਿਆ ਨਿਗਮ ਦਾ ਪੀਲਾ ਪੰਜਾ
ਰੋਸ ਮਾਰਚ ’ਚ ਸ਼ਾਮਲ ਸਥਾਨਕਨਿਵਾਸੀਆਂ ਵੱਲੋਂ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਗਈ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਰਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁੱਲ ਵੀ ਖੌਫ ਨਹੀਂ ਹੈ ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਅੰਮ੍ਰਿਤਸਰ ਚ ਲੋਕ ਕਿੰਨੇ ਕੂ ਸੁਰੱਖਿਅਤ ਹਨ।