ਅੰਮ੍ਰਿਤਸਰ: ਕਹਿੰਦੇ ਹਨ ਸੰਗੀਤ ਰੂਹ ਦੀ ਖੁਰਾਕ ਹੁੰਦੀ ਹੈ ਅਤੇ ਜੇਕਰ ਸੰਗੀਤ ਨੂੰ ਸੁਣਨ ਦੇ ਨਾਲ-ਨਾਲ ਕੋਈ ਰੂਹਦਾਰੀ ਨਾਲ ਗਾਉਣ ਵਾਲਾ ਮਿਲ ਜਾਵੇ ਤਾਂ ਵਾਕਿਆ ਵਿੱਚ ਆਨੰਦ ਦੀ ਕੋਈ ਸੀਮਾ ਨਹੀਂ ਰਹਿੰਦੀ। ਅਜਿਹੀ ਹੀ ਇੱਕ ਸੰਗੀਤ ਭਰਪੂਰ ਮਹਫ਼ਿਲ, ਜੋ ਕਿ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਵਿੱਚ ਪਹਿਲੀ ਵਾਰ ਮਨਾਈ ਗਈ ਹੈ। ਇਸ ਸੰਗੀਤ ਮਹਫ਼ਿਲ ਵਿੱਚ ਵੱਖ-ਵੱਖ ਕਲਾਕਾਰਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।
ਰੂਪਮ ਭਰਨਾਰੀਆਂ ਨੇ ਆਪਣੀ ਕਲਾਂ ਨਾਲ ਬੰਨ੍ਹਿਆ ਸਮਾਂ : ਇਸ ਦੇ ਨਾਲ ਹੀ ਮੁੱਖ ਮਹਿਮਾਨ ਦੇ ਤੌਰ ਉਤੇ ਪੁੱਜੇ ਸੂਫ਼ੀ ਗਾਇਕੀ ਦੀ ਦੁਨੀਆਂ ਦੇ ਉਸਤਾਦ ਮੰਨੇ ਜਾਂਦੇ ਅਸ਼ੋਕ ਕੁਮਾਰ ਅਤੇ ਇੰਡੀਅਨ ਆਈਡਲ 13 ਦੇ ਪ੍ਰਤੀਯੋਗੀ ਰੂਪਮ ਭਰਨਾਰੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਸ਼ਾਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਇਸ ਸ਼ਨਾਦਰ ਪ੍ਰੋਗਰਾਮ ਦੌਰਾਨ ਜਿੱਥੇ ਵੱਖ-ਵੱਖ ਕਲਾਕਾਰਾਂ ਵਲੋਂ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ, ਉਥੇ ਹੀ ਇਸ ਮਾਹੌਲ ਵਿੱਚ ਹਾਜ਼ਰ ਲੋਕ ਵੀ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਇਸ ਸ਼ਾਨਦਾਰ ਕਲਾਕਾਰੀ ਲਈ ਉਨ੍ਹਾਂ ਹੌਸਲਾ ਅਫਜ਼ਾਈ ਕਰਦਿਆਂ ਵੱਖ-ਵੱਖ ਇਨਾਮ ਭੇਟ ਕੀਤੇ।
- Toll Plaza Singhawala: ਸੀਐਮ ਮਾਨ ਨੇ ਬੰਦ ਕਰਵਾਇਆ ਇਕ ਹੋਰ ਟੋਲ ਪਲਾਜ਼ਾ, ਮੋਗਾ-ਫ਼ਰੀਦਕੋਟ ਵਾਸੀਆਂ ਨੂੰ ਰਾਹਤ
- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ, ਸਿਆਸੀ ਨਜ਼ਰ ਤੋਂ ਮੁਲਾਕਾਤ ਨੂੰ ਮੰਨਿਆ ਜਾ ਰਿਹਾ ਅਹਿਮ
- Reduction in Neela Card and Ration cards: ਨੀਲੇ ਕਾਰਡਾਂ ਅਤੇ ਰਾਸ਼ਨ ਕਾਰਡਾਂ ਵਿੱਚ ਵੱਡੀ ਕਟੌਤੀ, ਲੋੜਵੰਦ ਭੜਕੇ, ਸਿਆਸਤ ਭਖ਼ੀ
ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਆਏ ਵਿਦਿਆਰਥੀਆਂ ਨੇ ਦਿੱਤੀਆਂ ਪੇਸ਼ਕਾਰੀਆਂ : ਆਰਬੀਐੱਮ ਮਿਊਜ਼ਿਕ ਅਕੈਡਮੀ ਵੱਲੋਂ ਉਸਤਾਦ ਰਵੀ ਕਾਂਤ ਦੀ ਯਾਦ ਵਿੱਚ ਕਰਵਾਏ ਗਏ ਇਸ ਪਹਿਲੇ ਸੰਗੀਤਕ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ਉਤੇ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ, ਭਾਈ ਸੁਖਜੀਤ ਸਿੰਘ ਬਾਬਾ ਬਕਾਲਾ ਸਾਹਿਬ, ਜੰਡਿਆਲਾ ਗੁਰੂ ਕਸਬਾ ਤੋਂ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਸਮੇਤ ਵੱਖ-ਵੱਖ ਸਖਸ਼ੀਅਤਾਂ ਨੇ ਹਿੱਸਾ ਲਿਆ। ਇਸ ਦੌਰਾਨ ਅਕੈਡਮੀ ਵੱਲੋਂ ਸਿੱਖਿਆ ਲੈ ਰਹੇ ਵਿਦਿਆਰਥੀਆਂ ਸਮੇਤ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਵਿਦਿਆਰਥੀਆਂ ਨੇ ਵੱਖ-ਵੱਖ ਰਾਗਾਂ ਵਿੱਚ ਇਸ ਪ੍ਰੋਗਰਾਮ ਵਿੱਚ ਪੇਸ਼ਕਾਰੀਆਂ ਕੀਤੀਆਂ।
ਸੰਗੀਤ ਰੂਹ ਦੀ ਖੁਰਾਕ ਹੈ : ਇਸ ਮੌਕੇ ਹਾਜ਼ਰ ਲੋਕਾਂ ਨੇ ਉਸਤਾਦ ਰਵੀ ਕਾਂਤ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਹਰ ਸਾਲ ਇਹ ਪ੍ਰੋਗਰਾਮ ਕਰਵਾਉਣ ਦਾ ਪ੍ਰਣ ਲਿਆ। ਇਸ ਅਕੈਡਮੀ ਦੇ ਸੰਚਾਲਕ ਉਸਤਾਦ ਦੀਪਕ ਪਾਲ ਸਿੰਘ ਨੇ ਦੱਸਿਆ ਇਹ ਅਕੈਡਮੀ ਲਗਭਗ 10 ਸਾਲ ਤੋਂ ਬੱਚਿਆ ਨੂੰ ਸੰਗੀਤ ਦੀ ਸਿਖਲਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਹਰ ਸਾਲ ਪ੍ਰੋਗਰਾਮ ਕਰਵਾਇਆ ਜਾਵੇਗਾ ਤੇ ਬੱਚਿਆਂ ਨੂੰ ਚੰਗੇ ਸੰਗੀਤ ਨਾਲ, ਜੋ ਕਿ ਪਰਿਵਾਰ ਵਿੱਚ ਸੁਣਨ ਵਾਲੇ ਤੇ ਆਤਮਿਕ ਆਨੰਦ ਦੇਣ ਵਾਲੇ ਸੰਗੀਤ ਨਾਲ ਜੋੜਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗੀਤ ਰੂਹ ਦੀ ਖੁਰਾਕ ਹੈ ਅਤੇ ਇਸ ਨਾਲ ਅਸੀਂ ਪ੍ਰਮਾਤਮਾ ਨਾਲ ਇਕ ਮਿਕ ਹੋਣ ਲਈ ਸੌਖੇ ਢੰਗ ਨਾਲ ਜੁੜ ਸਕਦੇ ਹਾਂ। ਇਸ ਮੌਕੇ ਸਮਾਜ ਸੇਵਕ ਕੇਵਲ ਸਿੰਘ ਖੇਲਾ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਅਤੇ ਧੰਨਵਾਦ ਕੀਤਾ।