ਅੰਮ੍ਰਿਤਸਰ:ਜਿੱਥੇ ਇੱਕ ਪਾਸੇ ਪੂਰੇ ਭਾਰਤ ਵਿੱਚ ਵੈਕਸੀਨੇਸ਼ਨ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਉੱਥੇ ਦੂਜੇ ਪਾਸੇ ਅੰਮ੍ਰਿਤਸਰ ਦੇ ਡੇਰਾ ਰਾਧਾ ਸਵਾਮੀ ਡੇਰੇ ਵਿੱਚ ਵੈਕਸੀਨੇਸ਼ਨ ਦਾ ਕੈਂਪ ਲਗਵਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਅੱਜ ਉਹ ਵੈਕਸੀਨ ਲਗਵਾਉਣ ਪਹੁੰਚੇ ਹਨ ਤੇ ਉਹ ਵੈਕਸੀਨ ਲਗਵਾ ਕੇ ਬਹੁਤ ਖੁਸ਼ ਹਨ ਕਿਉਂਕਿ ਇਸ ਨਾਲ ਉਹ ਸੁਰੱਖਿਅਤ ਮਹਿਸੂਸ ਕਰ ਰਹੇ ਤੇ ਇਸ ਨਾਲ ਕੋਰੋਨਾ ਦੀ ਲਾਗ ਵਧਣ ਤੇ ਵੀ ਰੋਕ ਲੱਗੇਗੀ।
ਉਨ੍ਹਾਂ ਦੱਸਿਆ ਕਿ ਉਹ ਪਹਿਲੀ ਡੋਜ਼ ਲਗਵਾਉਣ ਪਹੁੰਚੇ ਅਤੇ ਉਨ੍ਹਾਂ ਨੇ ਪੂਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸਾਰਿਆਂ ਨੂੰ ਵੈਕਸੀਨੇਸ਼ਨ ਡੋਜ਼ ਜ਼ਰੂਰ ਲਗਵਾਉਣੀ ਚਾਹੀਦੀ ਹੈ ਤਾਂ ਜੋ ਕਿ ਅਸੀਂ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਵਿਚ ਆਪਣਾ ਯੋਗਦਾਨ ਪਾ ਸਕੀਏ।
ਦੂਜੇ ਪਾਸੇ ਸਿਵਲ ਹਸਪਤਾਲ ਡਾਕਟਰਾਂ ਦਾ ਕਹਿਣਾ ਹੈ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਇਹ ਵੈਕਸੀਨੇਸ਼ਨ ਦਾ ਕੈਂਪ ਅੰਮ੍ਰਿਤਸਰ ਡੇਰਾ ਰਾਧਾ ਸੁਆਮੀਆਂ ਦੇ ਡੇਰੇ ‘ਤੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਰੋਜ਼ਾਨਾ 600 ਲੋਕਾਂ ਨੂੰ ਇੰਜੈਕਸ਼ਨ ਲਗਾਉਣ ਦਾ ਟਾਰਗੈੱਟ ਰੱਖਿਆ ਗਿਆ ਅਤੇ ਅੱਜ ਕਰੀਬ 200 ਲੋਕਾਂ ਨੂੰ ਹੁਣ ਤੱਕ ਵੈਕਸੀਨੇਸ਼ਨ ਦੀ ਡੋਜ਼ ਦੇ ਚੁੱਕੇ ਹਨ। ਉੱਥੇ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਇੱਥੇ ਆ ਕੇ ਵੈਕਸੀਨੇਸ਼ਨ ਲਗਵਾ ਸਕਦੇ ਹਨ ਤਾਂ ਅਸੀਂ ਕੋਰੋਨਾ ਮਹਾਮਾਰੀ ਨੂੰ ਖ਼ਤਮ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।
ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਦੇ ਵਲੋਂ ਸੂਬੇ ਦੇ ਲੋਕਾਂ ਨੂੰ ਵੈਕਸੀਨੇਸ਼ਨ ਦੇਣ ਦੇ ਲਈ ਕੇਂਦਰ ਤੋਂ ਵੈਕਸੀਨ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਵੈਕਸੀਨ ਮਿਲਣ ਤੋਂ ਬਾਅਦ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੈਕਸੀਨ ਡ੍ਰਾਈਵ ਚਲਾਈ ਜਾ ਰਹੀ ਹੈ।
ਇਹ ਵੀ ਪੜੋ:ਸਰਕਾਰ ਤੁਰੰਤ ਵੈਕਸੀਨ ਖਰੀਦਣ ਲਈ ਲਗਾਵੇ ਗਲੋਬਲ ਟੈਂਡਰ: ਸੁਖਬੀਰ ਬਾਦਲ