ਅੰਮ੍ਰਿਤਸਰ: ਆਏ ਦਿਨ ਪੰਜਾਬ ਵਿੱਚ ਟੋਲ ਪਲਾਜ਼ਿਆਂ ਉੱਤੇ ਟੋਲ ਪਰਚੀਆਂ ਨੂੰ ਲੈ ਕੇ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਨੂੰ ਲੈ ਕੇ ਅਕਸਰ ਸੁਰਖੀਆਂ ਬਣੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਉੱਤੇ ਬਣੇ ਢਿੱਲਵਾਂ ਟੋਲ ਪਲਾਜ਼ਾ ਦਾ ਹੈ, ਜਿੱਥੇ ਬੁੱਧਵਾਰ ਰਾਤ ਕਰੀਬ 10 ਵਜੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਝੋਨੇ ਦੀ ਫਸਲ ਵੱਢ ਕੇ ਕੰਬਾਈਨ ਸਵਾਰ ਵਿਅਕਤੀ ਲੁਧਿਆਣਾ ਦੀ ਤਰਫ਼ ਜਾ ਰਹੇ ਸਨ।
ਇਸੇ ਦੌਰਾਨ ਜਦੋਂ ਉਕਤ ਕੰਬਾਈਨ ਢਿੱਲਵਾਂ ਟੋਲ ਪਲਾਜ਼ਾ ਉੱਤੇ ਪੁੱਜੀ ਤਾਂ ਟੋਲ ਕਰਮਚਾਰੀਆਂ ਵੱਲੋਂ ਟੋਲ ਤੋਂ ਲੰਘਣ ਲਈ ਟੈਕਸ ਰੂਪੀ ਪਰਚੀ ਦੀ ਮੰਗ ਕੀਤੀ ਗਈ, ਪਰਚੀ ਮੰਗਣ ਉੱਤੇ ਕੰਬਾਈਨ ਉੱਤੇ ਸਵਾਰ ਬਜ਼ੁਰਗ ਵਿਅਕਤੀ ਤੇ ਇੱਕ ਨੌਜਵਾਨ ਹੇਠਾਂ ਆ ਗਏ ਅਤੇ ਮਾਮਲਾ ਗਰਮਾ ਗਿਆ। ਟੋਲ ਅਧਿਕਾਰੀਆਂ ਅਤੇ ਕੰਬਾਈਨ ਸਵਾਰ ਵਿਅਕਤੀਆਂ ਦੀ ਬਹਿਸ ਇਸ ਹੱਦ ਤੱਕ ਵੱਧ ਗਈ ਕਿ ਕੰਬਾਈਨ ਸਵਾਰ ਬਜ਼ੁਰਗ ਵਿਅਕਤੀ ਤੇ ਨੌਜਵਾਨ ਇੱਕ ਸੜਕ ਉੱਤੇ ਹੀ ਲੇਟ ਗਏ। ਜਿਸ ਤੋਂ ਬਾਅਦ ਵੱਡਾ ਟ੍ਰੈਫਿਕ ਦਾ ਜਾਮ ਲੱਗ ਗਿਆ।
ਇਸ ਦੌਰਾਨ ਕੰਬਾਈਨ ਸਵਾਰ ਲੜਕੇ ਤੇ ਬਜ਼ੁਰਗ ਨੇ ਦੱਸਿਆ ਕਿ ਉਹ ਇੱਕ ਕਿਸਾਨ ਯੂਨੀਅਨ ਨਾਲ ਸਬੰਧਿਤ ਹਨ ਅਤੇ ਸਾਡੇ ਕੋਲੋ ਤਾਂ ਲੁਧਿਆਣਾ ਦਾ ਟੋਲ ਪਲਾਜ਼ਾ ਵਾਲੇ ਪਰਚੀ ਨਹੀਂ ਮੰਦਜੇ ਹਨ ਤਾਂ ਫਿਰ ਇਹ ਕਿੱਦਾਂ 500 ਮੰਗੀ ਜਾ ਰਹੇ ਹਨ। ਇਸ ਮਾਮਲੇ ਨੂੰ ਗਰਮਾਉਂਦਾ ਦੇਖ ਕੇ ਟੋਲ ਮੈਨੇਜਰ ਸੰਜੈ ਠਾਕੁਰ ਦਫ਼ਤਰ ਤੋਂ ਬਾਹਰ ਆਏ ਤੇ ਸੜਕ ਉੱਤੇ ਲੰਮੇ ਪਏ ਬਜ਼ੁਰਗ ਨੂੰ ਕਿਸੇ ਤਰ੍ਹਾਂ ਮਨਾ ਕੇ ਸਾਈਡ ਉੱਤੇ ਲੈ ਗਏ ਅਤੇ ਟ੍ਰੈਫਿਕ ਨੂੰ ਚਾਲੂ ਕਰਵਾ ਬਾਕੀ ਕੰਬਾਈਨ ਮਾਲਕਾ ਵੱਲੋਂ ਪਰਚੀ ਕਟਵਾਉਣ ਦਾ ਹਵਾਲਾ ਦਿੰਦਿਆਂ ਪਰਚੀ ਕਟਵਾਉਣ ਦੀ ਮੰਗ ਕੀਤੀ।
- Khalistani Supporter Arrest In London: ਲੰਡਨ 'ਚ ਫੜਿਆ ਗਿਆ ਖਾਲਿਸਤਾਨੀ ਸਮਰਥਕ, ਭਾਰਤੀ ਹਾਈ ਕਮਿਸ਼ਨ 'ਤੇ ਕੀਤਾ ਸੀ ਹਮਲਾ, NIA ਨੂੰ ਵੀ ਸੀ ਇਸ ਦੀ ਭਾਲ
- Sidhu Moosewala Murder Update: ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ 19 ਅਕਤੂਬਰ ਨੂੰ ਅਗਲੀ ਸੁਣਵਾਈ, ਵੀਡੀਓ ਕਾਨਫਰੰਸ ਰਾਹੀ ਪੇਸ਼ ਹੋਏ 24 ਮੁਲਜ਼ਮ
- Ludhiana Crime News: ਲੁਧਿਆਣਾ ਪੁਲਿਸ ਨੇ ਸਾਬਕਾ ਹੋਮਗਾਰਡ ਦੇ ਕਤਲ ਦੀ ਗੁੱਥੀ 36 ਘੰਟੇ 'ਚ ਸੁਲਝਾਈ, ਦੋ ਮੁਲਜ਼ਮ ਪੁਲਿਸ ਅੜਿੱਕੇ
ਉਕਤ ਮਾਮਲੇ ਦੌਰਾਨ ਮਸਲਾ ਹੱਲ ਨਾ ਹੁੰਦੀਆਂ ਦੇਖ ਕੰਬਾਈਨ ਚਾਲਕਾਂ ਕੋਲੋ 210 ਦੀ ਪਰਚੀ ਕਟਵਾਉਣ ਨੂੰ ਕਿਹਾ ਗਿਆ, ਜਦ ਇਸ ਗੱਲ ਉੱਤੇ ਵੀ ਬਹਿਸ ਵੱਧ ਗਈ ਤਾਂ ਟੋਲ ਅਧਿਕਾਰੀਆਂ ਨੇ ਕੰਬਾਈਨ ਚਾਲਕਾਂ ਨੂੰ ਬਿਨ੍ਹਾਂ ਪਰਚੀ ਜਾਣ ਨੂੰ ਇਜਾਜ਼ਤ ਦੇ ਕੇ ਰਵਾਨਾ ਕਰ ਦਿੱਤਾ। ਉਕਤ ਸਾਰੇ ਮਾਮਲੇ ਦੇ ਬਹਿਸ ਮੌਕੇ ਉੱਤੇ ਮੌਜੂਦ ਈਟੀਵੀ ਭਾਰਤ ਦੇ ਕੈਮਰੇ ਵੱਲੋਂ ਰਿਕਾਰਡ ਕਰਕੇ ਦੋਨਾਂ ਧਿਰਾਂ ਦਾ ਪੱਖ ਜਾਣਿਆ ਗਿਆ।