ETV Bharat / state

Unique Wedding: ਗੁਰੂ ਨਗਰੀ ਵਿੱਚ ਹੋਇਆ ਅਨੋਖਾ ਵਿਆਹ, ਸ਼ਮਸ਼ਾਨ ਘਾਟ ਵਿੱਚ ਆਈ ਬਰਾਤ ! - unique wedding news

ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਦੇ ਵਿੱਚ ਇੱਕ ਅਨੋਖਾ ਵਿਆਹ ਹੋਇਆ ਹੈ। ਮੜ੍ਹੀਆਂ ਵਿੱਚ ਆਪਣੀ ਦਾਦੀ ਦੇ ਨਾਲ ਲੰਮੇ ਸਮੇਂ ਤੋਂ ਰਹਿ ਰਹੀ ਲਾੜ੍ਹੀ ਦਾ ਬਰਾਤ ਮੜ੍ਹੀਆਂ ਵਿੱਚ ਹੀ ਆਈ ਤੇ ਮੜ੍ਹੀਆਂ ਵਿੱਚ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।

ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਦੇ ਵਿਚ ਹੋਇਆ ਅਨੋਖਾ ਵਿਆਹ

author img

By

Published : Feb 7, 2023, 7:17 AM IST

ਸ਼ਮਸ਼ਾਨ ਘਾਟ ਵਿੱਚ ਆਈ ਬਰਾਤ

ਅੰਮ੍ਰਿਤਸਰ: ਵਿਆਹ ਤਾਂ ਤੁਸੀਂ ਬਹੁਤ ਦੇਖੇ ਹੋਣਗੇ, ਪਰ ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਦੇ ਵਿੱਚ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਦੇਖ ਤੁਸੀਂ ਖੁਦ ਵੀ ਹੈਰਾਨ ਰਹਿ ਜਾਵੋਗੇ। ਮੋਹਕਮਪੁਰਾ ਇਲਾਕੇ ਦੀਆਂ ਮੜ੍ਹੀਆਂ (ਸ਼ਮਸ਼ਾਨ ਘਾਟ) ਦੇ ਵਿੱਚ ਵਿਆਹ ਦੀਆਂ ਸਾਰੀਆਂ ਰਸਮਾਂ ਕੀਤੀਆਂ ਗਈਆਂ ਹਨ, ਜੋ ਕਿ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜੋ: Ram Rahim: ਮੋਢਾ ਰਾਮ ਰਹੀਮ ਦਾ ਬੰਦੂਕ ਭਾਜਪਾ ਦੀ ! ਨਿਸ਼ਾਨੇ ਉੱਤੇ ਐਸਜੀਪੀਸੀ, ਪੜ੍ਹੋ ਖਾਸ ਰਿਪੋਰਟ

ਸ਼ਮਸ਼ਾਨਘਾਟ ਵਿੱਚ ਪਹੁੰਚੀ ਬਰਾਤ: ਦੱਸ ਦਈਏ ਕਿ ਲੰਮੇਂ ਸਮੇਂ ਤੋਂ ਦਾਦੀ ਅਤੇ ਪੋਤੀ ਸ਼ਮਸ਼ਾਨ ਘਾਟ ਵਿੱਚ ਹੀ ਰਹਿ ਰਹੀਆਂ ਸਨ। ਆਪਣੀ ਇਮਾਨਦਾਰੀ ਅਤੇ ਨਿੱਘੇ ਸੁਭਾਅ ਦੇ ਚੱਲਦਿਆਂ ਦੋਵੇਂ ਦਾਦੀ ਅਤੇ ਪੋਤੀ ਇਲਾਕੇ ਦੇ ਲੋਕਾਂ ਦੀਆਂ ਹਰਮਨ ਪਿਆਰੀਆਂ ਹਨ। ਇਸ ਗਰੀਬ ਮੜ੍ਹੀਆਂ ਵਿੱਚ ਰਹਿਣ ਵਾਲੀ ਲੜਕੀ ਦਾ ਵਿਆਹ ਸਾਰੇ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਕੀਤਾ। ਇਲਾਕਾ ਨਿਵਾਸੀਆਂ ਨੇ ਹੀ ਲੜਕੀ ਲਈ ਮੁੰਡਾ ਲੱਭਿਆ ਅਤੇ ਉਸ ਦੇ ਸਾਰੇ ਕਾਰਜ ਆਪਣੇ ਹਥੀਂ ਕੀਤੇ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਹ ਮੜ੍ਹੀਆਂ ਦੇ ਵਿੱਚ ਰਹਿਣ ਵਾਲੀ ਲੜਕੀ ਦੀ ਬਰਾਤ ਵੀ ਮੜ੍ਹੀਆਂ ਵਿਚ ਆਈ ਤੇ ਵਿਆਹ ਦੀਆਂ ਸਾਰੀਆਂ ਰਸਮਾਂ ਮੜ੍ਹੀਆਂ ਦੇ ਵਿਚ ਹੀ ਪੂਰੀਆਂ ਕੀਤੀਆਂ ਗਈਆਂ।

ਇਲਾਕਾ ਵਾਸੀਆਂ ਨੇ ਕੀਤਾ ਵਿਆਹ: ਇਸ ਮੌਕੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਕਤ ਦਾਦੀ ਪੋਤੀ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਇਲਾਕੇ ਦੇ ਵਿੱਚ ਬਣੀਆਂ ਮੜ੍ਹੀਆਂ ਅੰਦਰ ਇਕ ਛੋਟੇ ਜਿਹੇ ਕਮਰੇ ਵਿੱਚ ਰਹਿ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਮੜ੍ਹੀਆਂ ਦੇ ਵਿਚ ਹੀ ਉਕਤ ਲੜਕੀ ਦੀ ਬਰਾਤ ਆਈ ਹੈ ਅਤੇ ਲੜਕੀ ਦੇ ਵਿਆਹ ਦਾ ਸਾਰਾ ਪ੍ਰਬੰਧ ਇਲਾਕਾ ਨਿਵਾਸੀਆਂ ਵੱਲੋਂ ਕੀਤਾ ਗਿਆ ਹੈ। ਇੱਥੋਂ ਤਕ ਕਿ ਲੜਕੀ ਲਈ ਮੁੰਡਾ ਵੀ ਇਲਾਕਾ ਨਿਵਾਸੀਆਂ ਨੇ ਰਲ ਕੇ ਲੱਭਿਆ ਹੈ।

ਉਨ੍ਹਾਂ ਦੱਸਿਆ ਕਿ ਕੁਝ ਲੋਕ ਭਾਵੇ ਮੜ੍ਹੀਆਂ ਦੇ ਸਬੰਧ ਵਿੱਚ ਕਈ ਵਿਚਾਰ ਕਰਦੇ ਹਨ, ਪਰ ਅੱਜ ਉਕਤ ਲੜਕੀ ਦੀ ਬਰਾਤ ਸਿੱਧੀ ਮੜ੍ਹੀਆਂ ਵਿੱਚ ਆਈ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਮੜ੍ਹੀਆਂ ਵਿੱਚ ਵੀ ਪੂਰੀਆਂ ਕੀਤੀਆਂ ਗਈਆਂ। ਇਸ ਮੌਕੇ ਤੇ ਉਕਤ ਲੜਕੀ ਦੀ ਦਾਦੀ ਪ੍ਰਕਾਸ਼ ਕੌਰ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਹੈ ਕਿ ਅੱਜ ਇਲਾਕਾ ਵਾਸੀਆਂ ਦੀ ਮਦਦ ਨਾਲ ਉਸ ਦੀ ਧੀ ਆਪਣੇ ਸਹੁਰੇ ਘਰ ਚਲੇ ਗਈ ਹੈ। ਉਸ ਨੇ ਕਿਹਾ ਕਿ ਉਹ ਇਸ ਲਈ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੀ ਹੈ।

ਇਹ ਵੀ ਪੜੋ: Re-arrest of Sadhu Singh Dharamsot: ਸਾਧੂ ਸਿੰਘ ਧਰਮਸੋਤ ਦੀ ਮੁੜ ਗ੍ਰਿਫ਼ਤਾਰੀ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹੋਇਆ ਐਕਸ਼ਨ, ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.