ਅੰਮ੍ਰਿਤਸਰ: ਰੋਜ਼ਾਨਾ ਪੰਜਾਬ (Punjab) ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵੱਲੋਂ ਹਜ਼ਾਰਾਂ ਹੀ ਅਣਪਛਾਤੇ ਲੋਕਾਂ ਦੀਆਂ ਲਾਸ਼ਾ ਬਰਾਮਦ ਹੁੰਦੀਆਂ ਹਨ, ਜਿਨ੍ਹਾਂ ਦੀਆਂ ਸ਼ਨਾਖਤ ਵੀ ਨਹੀਂ ਹੋ ਪਾਉਦੀ ਅਤੇ ਕੁਝ ਲਾਸ਼ਾ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਜਾਂਚ ਦੌਰਾਨ ਕਤਲ ਕੀਤੇ ਜਾਣ ਦੀ ਵੀ ਖ਼ਬਰ ਸਾਹਮਣੇ ਆਉਦੀ ਹੈ, ਅਜਿਹੀ ਹੀ ਇੱਕ ਲਾਸ਼ ਅੰਮ੍ਰਿਤਸਰ ਦੇ ਸਿਵਲ ਲਾਈਨ ਖੇਤਰ ਤੋਂ ਭੇਦਭਰੇ ਹਾਲਾਤਾ ‘ਚ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਹਾਲੇ ਕੋਈ ਪਛਾਣ ਨਹੀਂ ਹੋ ਸਕੀ।
ਪੁਲਿਸ ਨੇ ਮ੍ਰਿਤਕ ਦੀ ਪਛਾਣ (Identification of the deceased) ਕਰਨ ਦੇ ਲਈ ਇੱਕ ਨੰਬਰ ਜਾਰੀ ਕੀਤਾ ਹੈ। ਇਸ ਮੌਕੇ ਥਾਣਾ ਸਿਵਲ ਲਾਈਨ (Police station civil line) ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਸਿਵਲ ਲਾਈਨ ਏਰੀਆ ਤੋਂ ਮਿਲੀ ਹੈੈ।
ਇਹ ਵੀ ਪੜ੍ਹੋ:ਸੈਣੀ ਦੀ ਗ੍ਰਿਫਤਾਰੀ ’ਤੇ ਹੁਣ ਹਾਈਕੋਰਟ ਹੀ ਲਵੇਗਾ ਫੈਸਲਾ, 20 ਅਪ੍ਰੈਲ ਤੱਕ ਗ੍ਰਿਫਤਾਰੀ ’ਤੇ ਰੋਕ
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਕੋਲੋ ਕੋਈ ਵੀ ਪਛਾਣ ਪੱਤਰ ਬਰਾਮਦ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 27 ਤੋਂ 30 ਸਾਲ, ਕੱਦ 5 ਫੁੱਟ 7 ਇੰਚ, ਰੰਗ ਸਲੇਰਾ, ਸੱਜੇ ਹੱਥ ਵਿੱਚ ਕੜਾ ਅਤੇ ਖੱਬੇ ਕੰਨ ਵਿੱਚ ਵਾਲੀ ਪਹਿਣੀ ਹੋਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਸ਼ਨਾਖਤ ਕਰਨ ਲਈ ਅੰਮ੍ਰਿਤਸਰ ਸਿਵਲ ਹਸਪਤਾਲ ਦੀ ਮੋਰਚਰੀ (Mortuary of Amritsar Civil Hospital) ਵਿਖੇ 72 ਘੰਟੇ ਲਈ ਰੱਖਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਇਸ ਵਿਅਕਤੀ ਨੂੰ ਜਾਣਦਾ ਹੋਵੇ ਤਾਂ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੇ ਫੋਨ 97811-30208 ਅਤੇ 97811-30666 ਤੇ ਸੰਪਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ:ਸ਼ੇਨ ਵਾਰਨ ਦੀ ਮੌਤ 'ਤੇ ਭਾਰਤ ਤੋਂ ਪਾਕਿਸਤਾਨ ਤੱਕ ਵਹੇ ਹੰਝੂ,