ETV Bharat / state

ਇਲਾਜ ਕਰਵਾਉਣ ਤੋਂ ਅਸਮਰੱਥ ਨੇ ਨਹਿਰ ’ਚ ਮਾਰੀ ਛਾਲ, ਦੋ ਦਿਨਾਂ ਬਾਅਦ ਮਿਲੀ ਲਾਸ਼ - ਨਹਿਰ ਵਿਚ ਤੈਰਦੀ

ਅੰਮ੍ਰਿਤਸਰ ’ਚ ਦੋ ਦਿਨ ਪਹਿਲਾਂ ਨੌਜਵਾਨ ਵੱਲੋਂ ਨਹਿਰ ’ਚ ਛਾਲ ਮਾਰ ਦਿੱਤੀ ਗਈ ਸੀ, ਬੀਤੇ ਦਿਨ ਉਸ ਦੀ ਲਾਸ਼ ਨਹਿਰ ਵਿਚ ਤੈਰਦੀ ਨਜ਼ਰ ਆਈ ਤਾਂ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਰੋਂਦੀਆਂ ਮਾਵਾਂ ਧੀਆਂ ਦਾ ਕਹਿਣਾ ਸੀ ਕਿ ਦੀਪਕ ਗਰੀਬੀ ਤੋਂ ਅੱਕ ਕੇ ਆਤਮਹੱਤਿਆ ਕੀਤੀ।

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ
ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ
author img

By

Published : May 22, 2021, 2:06 PM IST

ਅੰਮ੍ਰਿਤਸਰ: ਨਹਿਰ ਵਿਚ ਨੌਜਵਾਨ ਦੀ ਲਾਸ਼ ਮਿਲਣ ’ਤੇ ਮੌਕੇ ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਪੁਲਸ ਨੇ ਲਾਸ਼ ਨੂੰ ਨਹਿਰ ਵਿਚੋਂ ਕੱਢਣ ਤੋਂ ਬਾਅਦ ਜਦੋਂ ਸ਼ਨਾਖਤ ਕੀਤੀ ਤਾਂ ਪਰਿਵਾਰਿਕ ਮੈਂਬਰਾਂ ਨੂੰ ਬੁਲਾਇਆ ਤਾਂ ਪਰਿਵਾਰ ਵਾਲਿਆਂ ਨੇ ਰੋ ਰੋ ਕੇ ਦੱਸਿਆ ਇਸ ਨੌਜਵਾਨ ਦੀ ਮੌਤ ਦਾ ਕਾਰਨ ਉਹ ਜ਼ਰਾ ਤੁਸੀਂ ਵੀ ਸੁਣੋ।

ਡਾਕਟਰਾਂ ਨੇ ਮਹਿੰਗੇ ਟੈਸਟ ਲਿਖ ਕੇ ਦਿੱਤੇ ਪਰ ਸਹੀ ਇਲਾਜ ਨਹੀਂ ਕੀਤਾ

ਰੋਂਦੀ ਮਾਂ ਅਤੇ ਭੈਣ ਨੇ ਕਿਹਾ ਕਿ ਦੀਪਕ ਨੂੰ ਰੀੜ ਦੀ ਹੱਡੀ ਵਿੱਚ ਪੀੜ ਰਹਿੰਦੀ ਸੀ ਜਿਹੜਾ ਉਹ ਸਹਿਣ ਨਹੀਂ ਕਰ ਪਾ ਰਿਹਾ ਸੀ। ਵੱਖ-ਵੱਖ ਹਸਪਤਾਲਾਂ ਵਿੱਚ ਵੀ ਦੀਪਕ ਇਲਾਜ ਲਈ ਗਿਆ, ਡਾਕਟਰਾਂ ਨੇ ਇਲਾਜ ਨਹੀਂ ਕੀਤਾ। ਜਿਹੜੇ ਵੀ ਹਸਪਤਾਲ ਦੇ ਵਿੱਚ ਜਾਂਦੇ ਉਥੇ ਡਾਕਟਰ ਹਜ਼ਾਰਾਂ ਰੁਪਏ ਦੇ ਟੈਸਟ ਲਿਖ ਕੇ ਦੇ ਦਿੰਦੇ ਸਨ, ਪਰ ਇਲਾਜ ਕਿਸੇ ਨੇ ਨਹੀਂ ਕੀਤਾ।

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ

ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਣ ਦੇ ਬਾਵਜੂਦ ਪੁਲਿਸ ਨੇ ਨਹੀਂ ਕੀਤੀ ਸੁਣਵਾਈ

ਦੂਜੇ ਪਾਸੇ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਵੀ ਸੁਣ ਲਓ, ਇਹਨਾ ਰੋਂਦੀਆਂ ਮਾਵਾਂ ਧੀਆਂ ਨੇ ਦੱਸਿਆ ਵੀਰਵਾਰ ਤੋਂ ਇਹ ਨੌਜਵਾਨ ਘਰੋਂ ਗ਼ਾਇਬ ਸੀ ਤਾਂ ਉਨ੍ਹਾਂ ਨੂੰ ਕਿਸੇ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਨ੍ਹਾਂ ਦੇ ਪੁੱਤ ਨੇ ਨਹਿਰ ਵਿਚ ਛਲਾਂਗ ਲਗਾ ਦਿੱਤੀ ਹੈ। ਇਸ ਸਬੰਧੀ ਜਦੋਂ ਉਹ ਪੁਲਿਸ ਕੋਲ ਪਹੁੰਚੇ ਕਿ ਉਨ੍ਹਾਂ ਦੇ ਲੜਕੇ ਦੀਪਕ ਨੇ ਨਹਿਰ ਵਿਚ ਛਲਾਂਗ ਲਗਾ ਦਿੱਤੀ ਹੈ। ਇਸ ਮੌਕੇ ਪੁਲਿਸ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਤੁਸੀਂ ਝੂਠ ਬੋਲ ਰਹੇ ਹੋ ਤਾਂ ਹੁਣ ਜਦੋ ਲਾਸ਼ ਨਹਿਰ ਵਿਚ ਤੈਰਦੀ ਨਜ਼ਰ ਆਈ ਤਾਂ ਪੁਲਸ ਵੀ ਪਹੁੰਚ ਗਈ।

ਇਸ ਮੌਕੇ ਮਾਵਾਂ ਧੀਆਂ ਨੇ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਜਾਹਰ ਕਰਦਿਆਂ ਕਿਹਾ ਕਿ ਸਾਨੂੰ ਨਹੀਂ ਚਾਹੀਦੇ ਇਹੋ ਜਿਹੇ ਡਾਕਟਰ ਤੇ ਪੁਲਿਸ ਵਾਲੇ ਜਿਨ੍ਹਾਂ ’ਚ ਇਨਸਾਨੀਅਤ ਮਰ ਚੁੱਕੀ ਹੈ।

ਇਹ ਵੀ ਪੜ੍ਹੋ: ਲੁਧਿਆਣਾ ਦੇ ਡੀਸੀ ਨੇ ਲੋਕਾਂ ਨੂੰ ਬਿਨਾਂ ਵਜ੍ਹਾ ਸਟੇਰਾਈਡ ਗੋਲੀਆਂ ਨਾ ਲੈਣ ਸਬੰਧੀ ਕੀਤੀ ਅਪੀਲ

ETV Bharat Logo

Copyright © 2025 Ushodaya Enterprises Pvt. Ltd., All Rights Reserved.