ਅੰਮ੍ਰਿਤਸਰ: ਲੋੜੜੀ, ਬਸੰਤ ਰੁੱਤ ਤੇ ਪਤੰਗਬਾਜ਼ੀ ਦਾ ਰਿਸ਼ਤਾ ਗੁਡ਼ਾ ਰਿਸ਼ਤਾ ਹੈ ਤੇ ਪਤੰਗਬਾਜ਼ੀ ਦਾ ਦੌਰ ਜਾਰੀ ਹੈ। ਪਤੰਗਬਾਜ਼ੀ ਰਾਜੇ ਮਹਾਰਾਜਿਆਂ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਮਨੋਰੰਜਨ ਦਾ ਇੱਕ ਵਧੀਆ ਜ਼ਰੀਆ ਹੈ। ਇਹ ਪਤੰਗਬਾਜ਼ੀ ਹੁਣ ਇਨਸਾਨੀ ਜ਼ਿੰਦਗੀ ਦੇ ਨਾਲ ਪੰਛੀਆਂ 'ਤੇ ਭਾਰੂ ਪੈਂਦੀ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ ਡੋਰ ਸੂਤੀ ਧਾਗੇ ਨਾਲ ਤਿਆਰ ਹੁੰਦੀ ਸੀ।
ਕੁਝ ਸਾਲਾਂ ਤੋਂ ਮਾਰਕੀਟ ' ਚ ਆਈ ਚਾਈਨਾ ਡੋਰ ਨੇ ਸੂਤੀ ਡੋਰ ਦੀ ਥਾਂ ਲੈ ਲਈ ਹੈ। ਜ਼ਿਲ੍ਹੇ ਵਿੱਚ ਰਵਾਇਤੀ ਡੋਰ ਦੇ ਕਾਰੋਬਾਰੀਆਂ 'ਤੇ ਇਸ ਦਾ ਵੱਡਾ ਅਸਰ ਪਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੇ ਆੁਉਣ ਤੋਂ ਬਾਅਦ ਸੂਤੀ ਡੋਰ ਪਹਿਲਾਂ ਵਾਂਗ ਨਹੀਂ ਵਿਕ ਰਹੀ। ਉਨ੍ਹਾਂ ਨੇ ਸਰਕਾਰ ਤੋਂ ਚਾਈਨਾ ਡੋਰ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਚਾਈਨਾ ਡੋਰ ਇੰਨੀ ਪੱਕੀ, ਤੇਜ਼ ਤੇ ਜਾਨਲੇਵਾ ਹੈ ਕਿ ਇਸ ਡੋਰ ਵਿੱਚ ਉਲਝੇ ਪੰਛੀਆਂ ਤੇ ਜਾਨਵਰਾਂ ਦੀ ਮੌਤ ਹੋ ਸਕਦੀ ਹੈ।
ਆਖਰ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਸਰਕਾਰ ਕੁਝ ਅਜਿਹੇ ਕਦਮ ਚੁੱਕੇ ਜਿਸ ਤੋਂ ਬਾਅਦ ਲੋਕ ਰਵਾਇਤੀ ਡੋਰ ਦੀ ਵੱਧ ਤੋਂ ਵੱਧ ਖਰੀਦ ਕਰਨ ਤੇ ਬੇਜ਼ੁਬਾਨ ਪੰਛੀਆਂ ਦੀ ਜਾਨ ਬਚਾਈ ਜਾ ਸਕੇ ਤੇ ਇਨ੍ਹਾਂ ਕਾਰੋਬਾਰੀਆਂ ਨੂੰ ਵੀ ਰੋਜ਼ੀ ਰੋਟੀ ਦੇ ਕੋਈ ਹੋਰ ਜ਼ਰੀਏ ਲੱਭਣ ਦੀ ਥਾਂ ਇਸੇ ਕਾਰੋਬਾਰ ਵਿੱਚ ਹੀ ਫਾਇਦਾ ਹੋ ਸਕੇ।