ਅੰਮ੍ਰਿਤਸਰ: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਸ ਵੱਲੋਂ ਵੱਖ-ਵੱਖ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਕੁਝ ਨੌਜਵਾਨਾਂ ਵੱਲੋਂ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਦੇ ਟੈਟੂ ਆਪਣੇ ਸਰੀਰ ’ਤੇ ਬਣਵਾਏ ਜਾ ਰਹੇ ਹਨ ਤੇ ਕੁਝ ਨੌਜਵਾਨਾਂ ਵੱਲੋਂ ਸਿੱਧੂ ਮੂਸੇ ਵਾਲੇ ਦਾ ਨਾਮ ਅਤੇ ਉਸ ਦੀ ਜਨਮ ਤਰੀਕ ਅਤੇ ਉਸਦੀ ਡੈੱਥ ਤਰੀਕ ਆਪਣੀਆਂ ਬਾਹਾਂ ’ਤੇ ਟੈਟੂ ਦੇ ਰੂਪ ਵਿੱਚ ਬਣਵਾਈਆਂ ਜਾ ਰਹੀਆਂ। ਇਸਦੇ ਨਾਲ ਹੀ ਕੁਝ ਨੌਜਵਾਨਾਂ ਵੱਲੋਂ ਸਿੱਧੂ ਮੂਸੇਵਾਲੇ ਦੇ ਟਰੈਕਟਰ ਵਰਗੇ ਆਪਣੇ ਸਾਈਕਲਾਂ ਨੂੰ ਰੂਪ ਰੇਖਾ ਦੀ ਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਦੂਜੇ ਪਾਸੇ ਅੱਜ ਸਿੱਧੂ ਮੂਸੇਵਾਲਾ ਦਾ ਜਨਮਦਿਨ ਵੀ ਹੈ ਤੇ ਅੱਜ ਦੇ ਦਿਨ ਅੰਮ੍ਰਿਤਸਰ ਵਿਚ ਟੁੱਥਪਿਕ ਆਰਟਿਸਟ ਬਲਜਿੰਦਰ ਸਿੰਘ ਵੱਲੋਂ 11 ਹਜ਼ਾਰ ਟੁੱਥਪਿਕ ਦੀ ਮੱਦਦ ਦੇ ਨਾਲ ਸਿੱਧੂ ਮੂਸੇਵਾਲੇ ਦੀ ਤਸਵੀਰ ਬਣਾਈ ਤੇ ਉਸ ਨੇ ਇਹ ਤਸਵੀਰ ਜਨਮਦਿਨ ’ਤੇ ਮੂਸੇਵਾਲੇ ਨੂੰ ਸ਼ਰਧਾਂਜਲੀ ਭੇਟ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਜਿੰਦਰ ਸਿੰਘ ਨੇ ਕਿਹਾ ਕੀ ਜੇ ਸਿੱਧੂ ਮੂਸੇਵਾਲਾ ਅੱਜ ਜਿਉਂਦਾ ਹੁੰਦਾ ਤੇ ਅੱਜ ਦੇ ਦਿਨ ਨੂੰ ਬੜੀ ਖੁਸ਼ੀ ਦੇ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਉਣਾ ਸੀ ਪਰ ਸਿੱਧੂ ਮੂਸੇਵਾਲਾ ਇਸ ਸੰਸਾਰ ਨੂੰ ਅਲਵਿਦਾ ਕਰ ਚੁੱਕੇ ਹਨ ਤੇ ਅੱਜ ਦੇ ਦਿਨ ਉਨ੍ਹਾਂ ਦਾ 29 ਵਾਂ ਜਨਮਦਿਨ ਹੈ ਤੇ ਬੜੇ ਦੁੱਖ ਦੀ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਆਰਟਿਸਟ ਨੇ ਕਿਹਾ ਕਿ ਮੈਂ ਇਕ ਆਰਟਿਸਟ ਹੋਣ ਦੇ ਨਾਤੇ ਆਪਣੇ ਤਰੀਕੇ ਨਾਲ 11 ਹਜਾਰ 225 ਟੁੱਥਪਿਕ ਦੀ ਮੱਦਦ ਦੇ ਨਾਲ ਸਿੱਧੂ ਮੂਸੇਵਾਲੇ ਦੀ ਤਸਵੀਰ ਤਿਆਰ ਕੀਤੀ ਹੈ ਅਤੇ ਇਹ ਤਸਵੀਰ ਉਹ ਮੂਸਾ ਪਿੰਡ ਜਾ ਕੇ ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਨੂੰ ਭੇਟ ਕਰਨਗੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ।
ਇਸਦੇ ਨਾਲ ਹੀ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਮੂਸੇਵਾਲਾ ਦੀ ਮਾਤਾ ਵੱਲੋਂ ਹਰ ਵਿਅਕਤੀ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ ਗਈ ਹੈ ਉਸ ਦਾ ਵੀ ਸਵਾਗਤ ਕਰਦੇ ਹਨ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ।
ਇਹ ਵੀ ਪੜ੍ਹੋ: ਹੁਣ ਫਰਜ਼ੀ ਡਿਗਰੀਆਂ ’ਤੇ ਨੌਕਰੀਆਂ ਕਰਨ ਵਾਲਿਆਂ ਦੀ ਖੈਰ ਨਹੀਂ !