ਅੱਜ ਦਾ ਮੁੱਖਵਾਕ
ਰਾਗੁ ਧਨਾਸਰੀ ਮਹਲਾ ੩ ਘਰੁ ੪
ੴ ਸਤਿਗੁਰ ਪ੍ਰਸਾਦਿ॥
ਵਿਆਖਿਆ -
ਹੇ ਪ੍ਰਭੂ, ਅਸੀ ਜੀਵ ਤੇਰੇ ਦਰ ਦੇ ਮੰਗਤੇ ਹਾਂ। ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈ।
ਹੇ ਪ੍ਰਭੂ, ਮੇਰੇ ਉਤੇ ਦਇਆਵਾਨ ਹੋ, ਮੈਨੂੰ ਮੰਗਤੇ ਨੂੰ ਆਪਣਾ ਨਾਮ ਬਖ਼ਸ਼ੋ, ਤਾਂ ਕਿ ਮੈਂ ਸਦਾ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਰਹਾ ।੧।
ਹੇ ਪ੍ਰਭੂ, ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ। ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ। ਕੋਈ ਹੋਰ ਤੇਰੇ ਵਰਗਾ ਨਹੀਂ ਹੈ ।੧।ਰਹਾਉ।
ਹੇ ਪ੍ਰਭੂ, ਮੈਨੂੰ ਮਾਇਆ ਵੇੜੇ ਨੂੰ ਹੁਣ ਤੱਕ ਮਰਨ ਦੇ ਅਨੇਕਾਂ ਗੇੜ ਪੈ ਚੁੱਕੇ ਨੇ, ਹੁਣ ਤਾਂ ਮੇਰੇ 'ਤੇ ਕੁਝ ਮਿਹਰ ਕਰ। ਹੇ ਪ੍ਰਭੂ, ਮੇਰੇ ਉਤੇ ਦਇਆ ਕਰੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਿਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ੇ ।੨।
ਹੇ ਭਾਈ, ਨਾਨਕ ਆਖਦਾ ਹੈ, ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁੱਲ੍ਹ ਜਾਂਦੇ ਹਨ। ਉਸ ਦੀ ਪ੍ਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ। ਗੁਰੂ ਨਾਲ ਉਸ ਦਾ ਮਨ ਮਿਲ ਜਾਂਦਾ ਹੈ ।੩।੧।੯।
ਇਹ ਵੀ ਪੜ੍ਹੋ: Love Rashifal: ਖੁਸ਼ਨੁਮਾ ਰਹੇਗਾ ਅੱਜ ਦਾ ਦਿਨ, ਆਪਣੇ ਪਾਰਟਨਰ ਤੋਂ ਮਿਲ ਸਕਦਾ ਹੈ ਕੋਈ ਸਰਪ੍ਰਾਈਜ਼