ETV Bharat / state

ਗੈਂਗਰੇਪ ਦੇ ਤਿੰਨ ਮੁਲਜ਼ਮ 72 ਘੰਟਿਆਂ 'ਚ ਕਾਬੂ - ਮੁਲਜਮਾਂ ਦੀ ਭਾਲ ਸ਼ੁਰੂ ਕਰ

ਅੰਮ੍ਰਿਤਸਰ ਦੀ ਪੁਲਿਸ ਨੇ ਨਬਾਲਿਗ ਲੜਕੀ ਨਾਲ ਗੈਂਗਰੇਪ (Gangrape) ਹੋਣ ਦੇ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ 72 ਘੰਟੇ (Hours)ਵਿਚ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਗੈਂਗਰੇਪ ਦੇ ਤਿੰਨ ਮੁਲਜ਼ਮ 72 ਘੰਟਿਆਂ 'ਚ ਕਾਬੂ

author img

By

Published : Jun 8, 2021, 10:54 PM IST

ਅੰਮ੍ਰਿਤਸਰ:ਬੀਤੀ ਦਿਨੀਂ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਚਾਟੀਵਿੰਡ ਦੇ ਇੱਕ ਪਿੰਡ ਵਿੱਚ ਨਬਾਲਿਗ ਲੜਕੀ ਨਾਲ ਗੈਂਗਰੇਪ (Gangrape) ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਵਿਚ ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨ ਕਥਿਤ ਮੁਲਜ਼ਮਾਂ ਨੂੰ 72 ਘੰਟਿਆਂ (Hours) ਅੰਦਰ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਧਰੁਵ ਦਹੀਆ ਨੇ ਕਿਹਾ ਹੈ ਕਿ ਬੀਤੀ 04 ਜੂਨ 2021 ਪਿੰਡ ਰਾਮਪੁਰਾ ਵਾਸੀ ਔਰਤ ਨੇ ਥਾਣਾ ਚਾਟੀਵਿੰਡ ਵਿਖੇ ਸੂਚਨਾ ਦਿੱਤੀ ਸੀ ਕਿ ਉਸ ਦੀ 14 ਸਾਲ ਦੀ ਨਬਾਲਿਗ ਲੜਕੀ (Minor girl)ਨਾਲ 3-4 ਜੂਨ ਦੀ ਦਰਮਿਆਨੀ ਰਾਤ ਨੂੰ ਤਿੰਨ ਮੁਲਜ਼ਮਾਂ ਵੱਲੋਂ ਗੈਂਗਰੇਪ ਕੀਤਾ ਗਿਆ ਹੈ।

ਪੁਲਿਸ ਅਧਿਕਾਰੀ ਨੇੇ ਦੱਸਿਆ ਕਿ ਇਸ ਸਬੰਧੀ ਐਸ.ਐਚ.ਓ ਮਨਮੀਤ ਸਿੰਘ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਥਿਤ ਮੁਲਜਮਾਂ ਅਕਾਸ਼ ਉਰਫ ਗੁਰਪ੍ਰੀਤ ਸਿੰਘ, ਜਸਪਾਲ ਅਤੇ ਅਕਾਸ਼ ਖਿਲਾਫ ਮੁਕਦਮਾ ਨੰ 139, 04 ਜੂਨ 2021 ਜੁਰਮ 376-ਡੀ, 365, 506, 34 , 06 ਪ੍ਰੋਟੈਕਸ਼ਨ ਆਫ ਚਿਲਡਰਨ ਫਰੌਮ ਸੈਕਸ਼ੁਅਲ ਅਫਸੈਂਸ ਐਕਟ 2012, 2019 ਤਹਿਤ ਦਰਜ ਰਜਿਸਟਰ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਟੀਮਾਂ ਬਣਾ ਕੇ ਕਥਿਤ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਅਤੇ ਬੀਤੀ 07 ਜੂਨ ਨੂੰ ਚੌਂਕੀ ਇੰਚਾਰਜ ਸ਼ਮਸ਼ੇਰ ਸਿੰਘ ਦੀ ਅਗਵਾਈ ਵਿੱਚ ਰੇਡ ਪਾਰਟੀ ਵੱਲੋਂ ਕਥਿਤ ਮੁਲਜ਼ਮ ਅਕਾਸ਼ ਉਰਫ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਏਐਸਆਈ ਕੁਲਦੀਪ ਸਿੰਘ ਦੀ ਰੇਡ ਟੀਮ ਦੁਆਰਾ ਦੂਜੇ ਦੋਵਾਂ ਕਥਿਤ ਮੁਲਜ਼ਮਾਂ ਅਕਾਸ਼ ਅਤੇ ਜਸਪਾਲ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜੋ:ਵੱਖ ਰਹਿ ਰਹੀ ਪਤਨੀ ਨੂੰ ਪਤੀ ਖਰਚਾ ਦੇਵੇਗਾ-ਹਾਈਕੋਰਟ

ETV Bharat Logo

Copyright © 2025 Ushodaya Enterprises Pvt. Ltd., All Rights Reserved.