ਅੰਮ੍ਰਿਤਸਰ: ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਕਾਬੂ ਕੀਤਾ ਹੈ। ਚੋਰਾਂ ਕੋਲੋਂ ਚੋਰੀ ਦੀ ਇੱਕ ਕਾਰ ਤੇ 2 ਐਕਟਿਵਾ ਸਕੂਟਰ ਵੀ ਕਾਬੂ ਕੀਤੇ ਗਏ ਹਨ। ਪੁਲਿਸ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਹ ਚੋਰ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਪੁਰਾਣੀ ਗੱਡੀਆਂ ਚੋਰੀ ਕਰਕੇ ਇੱਕ ਕਬਾੜੀਏ ਨੂੰ ਵੇਚਦੇ ਸੀ ਤੇ ਉਹ ਕਬਾੜੀਆ ਇਨ੍ਹਾਂ ਕਾਰਾਂ ਦਾ ਸਮਾਨ ਮਹਿੰਗੀ ਕੀਮਤ 'ਤੇ ਵੇਚ ਦਿੰਦਾ ਸੀ। ਪੁਲਿਸ ਨੇ ਕਬਾੜੀਏ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਦੱਸਿਆ ਕਿ ਚੋਰਾਂ ਨੇ ਹੁਣ ਤੱਕ 21 ਕਾਰਾਂ ਚੋਰੀ ਕਰਕੇ ਕਬਾੜੀਏ ਨੂੰ ਵੇਚੀਆਂ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।