ਅੰਮ੍ਰਿਤਸਰ: ਪੰਜਾਬ ਵਿੱਚ ਕਾਨੂੰਨ ਵਿਵਸਥਾ (Law and order in Punjab) ਨੂੰ ਲੈਕੇ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਹਨ, ਜੋ ਕਾਫ਼ੀ ਹੱਦ ਤੱਕ ਸਹੀ ਵੀ ਸਾਬਿਤ ਹੁੰਦੇ ਨਜ਼ਰ ਆਏ ਹਨ। ਇੱਕ ਪਾਸੇ ਜਿੱਥੇ ਸੂਬੇ ਅੰਦਰ ਲੁੱਟ-ਖੋਹ ਅਤੇ ਕਤਲ ਦੀਆਂ ਵਾਰਦਾਤਾਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਂਦਾ ਕੀਤਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਜ਼ਮੀਨਾਂ ‘ਤੇ ਨਾਜਾਇਜ਼ ਕਬਜਿਆ (Illegal occupation of lands) ਨੂੰ ਲੈਕੇ ਵੀ ਪੰਜਾਬ ਦੇ ਲੋਕ ਬਹੁਤ ਪ੍ਰੇਸ਼ਾਨ ਹਨ।
ਅਜਿਹੀ ਹੀ ਪ੍ਰੇਸ਼ਾਨੀ ਨਾਲ ਜੂਝ ਰਹੇ ਪਰਮਾਨੰਦ ਨਾਮ ਦੇ ਵਿਅਕਤੀ ਨੇ ਪੰਜਾਬ ਸਰਕਾਰ ‘ਤੇ ਸਵਾਲ (Question on Punjab Government) ਚੁੱਕੇ ਹਨ। ਪਰਮਾਨੰਦ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪਲਾਟ ‘ਤੇ ਕੁਝ ਸਿਆਸੀ ਲੀਡਰਾਂ ਵੱਲੋਂ ਕਬਜ਼ਾ ਕੀਤਾ ਗਿਆ ਹੈ, ਜਿਸ ਦੀ ਉਹ ਕਈ ਵਾਰ ਪੁਲਿਸ (police) ਨੂੰ ਸ਼ਿਕਾਇਤ ਵੀ ਕਰ ਚੁੱਕੇ ਹਨ, ਪਰ ਪੁਲਿਸ (police) ‘ਤੇ ਸਿਆਸੀ ਦਬਾਅ ਹੋਣ ਕਰਕੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ।
ਪਰਮਾਨੰਦ ਨੇ ਦੱਸਿਆ ਕਿ ਇਸ ਜਗ੍ਹਾ ਦੇ ਸਾਰੇ ਕਾਗਜ਼ਾਤ ਮੇਰੇ ਕੋਲ ਪਏ ਹਨ, ਫਿਰ ਵੀ ਪੁਲਿਸ (police) ਕੁਝ ਨਹੀਂ ਕਰ ਰਹੀ, ਜਿਸ ਕਰਕੇ ਸਾਡਾ ਸਾਰਾ ਪਰਿਵਾਰ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ ਤਾਂ ਉਹ ਪੁਲਿਸ ਥਾਣੇ ਬਾਹਰ ਧਰਨੇ ‘ਤੇ ਬੈਠ ਜਾਣਗੇ।
ਦੂਜੇ ਪਾਸੇ ਜੇਕਰ ਪੁਲਿਸ (police) ਦੀ ਗੱਲ ਸੁਣੀਏ ਤਾਂ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਸਾਡੇ ਕੋਲ ਹੁਣੇ ਸ਼ਿਕਾਇਤ ਆਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੁਲਿਸ ਤੇ ਲੋਕਾਂ 'ਚ ਟਕਰਾਅ, ਹੋਈ ਫ਼ਾਇਰਿੰਗ - ਚੱਲੇ ਇੱਟਾਂ-ਰੋੜੇ, ਕਈ ਜ਼ਖ਼ਮੀ