ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪਿਛਲੇ ਦਿਨੀਂ ਸੇਵਾ ਮੁਕਤ ਏਅਰ-ਫੋਰਸ ਅਫ਼ਸਰ ਇੰਦਰਬੀਰ ਸਿਧਾਨਾ ਦੇ ਘਰ ਦਿਨ ਦਿਹਾੜੇ ਚੋਰੀ (Daytime theft) ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਤਫ਼ਤੀਸ਼ ਕਰਨ ਉੱਤੇ ਪਤਾ ਲੱਗਾ ਕਿ ਘਰ ਵਿੱਚ ਪਿਛਲੇ ਕਾਫੀ ਸਮੇਂ ਤੋਂ ਕੰਮ ਕਰਨ ਵਾਲੀ ਮਹਿਲਾ ਹੀ ਇਸ ਚੋਰੀ ਦੀ ਮਾਸਟਰ ਮਾਇੰਡ (he maid was the mastermind of this theft) ਸੀ। ਉਸ ਵੱਲੋ ਆਪਣੇ ਪਤੀ ਤੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।
ਪੁਲਿਸ ਨੇ ਰਮਨਪ੍ਰੀਤ ਕੌਰ ਅਤੇ ਉਸਦੇ ਪਤੀ ਬਿਕਰਮਜੀਤ ਸਿੰਘ ਅਤੇ ਰਿਸ਼ਤੇਦਾਰ ਦੀਪਕ ਨੂੰ ਕਾਬੂ ਕਰ ਲਿਆ ਰਮਨਪ੍ਰੀਤ ਕੌਰ ਪਿਛਲੇ ਸਵਾ ਸਾਲ ਤੋਂ ਇੰਦਰਬੀਰ ਸਿੰਘ ਸਿਧਾਣਾ ਦੇ ਘਰ ਕੰਮ ਕਰਦੀ ਸੀ ਅਤੇ ਇਸ ਨੂੰ ਘਰ ਬਾਰੇ ਪੂਰੀ ਜਾਣਕਾਰੀ ਸੀ। ਪੁਲਿਸ ਮੁਤਾਬਿਕ ਮਹਿਲਾ ਨੇ ਪਤੀ ਬਿਕਰਮਜੀਤ ਸਿੰਘ ਉਰਫ਼ ਵਿੱਕੀ ਅਤੇ ਰਿਸ਼ਤੇਦਾਰ ਦੀਪਕ ਸਿੰਘ ਨਾਲ ਸਲਾਹ ਕਰਕੇ ਚੋਰੀ ਨੂੰ (After consultation the theft was carried out) ਅੰਜ਼ਾਮ ਦਿੱਤਾ।
ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਕਿਹਾ ਕਿ ਵਾਰਦਾਤ ਵਾਲੇ ਦਿਨ ਰਮਨਪ੍ਰੀਤ ਕੌਰ ਜੋਕਿ ਨੌਕਰਾਣੀ ਸੀ ਘਰ ਦਾ ਸਾਰਾ ਕੰਮ ਕਰਕੇ ਚਲੀ ਗਲੀ ਤੇ ਫਿਰ ਉਕਤ ਦੋਵੇਂ ਮੁਲਜ਼ਮਾਂ ਉਸਦਾ ਪਤੀ ਅਤੇ ਰਿਸ਼ਤੇਦਾਰ ਘਰ ਦੇ ਪਿਛਲੇ ਪਾਸੇ ਤੋਂ ਘਰ ਦੇ ਅੰਦਰ ਦਾਖਲ ਹੋਏ ਅਤੇ ਘਰ ਵਿੱਚੋਂ ਨਕਦੀ ਅਤੇ ਗੋਲਡ ਚੋਰੀ ਕਰਕੇ ਲੈ ਗਏ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ 10 ਲੱਖ ਦੀ ਕੀਮਤ ਦਾ ਸੋਨਾ ਅਤੇ 6 ਲੱਖ 75 ਹਜ਼ਾਰ ਰੁਪਏ (6 lakh 75 thousand in cash) ਦੀ ਨਕਦੀ ਤੋਂ ਇਲਾਵਾ ਲੱਖਾਂ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ: ਖਨੌਰੀ ਮੂਨਕ ਨਜ਼ਦੀਕ ਘੱਗਰ ਨਦੀ 'ਚ ਵਧਿਆ ਪਾਣੀ, ਕਿਸਾਨਾਂ ਦੇ ਸੂਤੇ ਸਾਹ