ਅੰਮ੍ਰਿਤਸਰ: ਭਿੱਖੀਵਿੰਡ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜਿਸ ਸਬੰਧੀ ਭਿੱਖੀਵਿੰਡ ਥਾਣਾ ਵਿੱਚ ਦਿੱਤੇ ਬਿਆਨਾ ਵਿੱਚ ਦਿਲਬਾਗ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮਾਛੀਕੇ ਹਾਲ ਵਾਸੀ ਕੱਚਾ ਪਹੂਵਿੰਡ ਰੋਡ ਕਾਲੋਨੀ ਨੇ ਦੱਸਿਆ, ਕਿ ਮੇਰੇ ਪਿਤਾ ਹਰਭਜਨ ਸਿੰਘ ਦੀ 10 ਜੂਨ ਨੂੰ ਮੌਤ ਹੋ ਗਈ ਸੀ। ਜਿਸ ਕਰਕੇ ਮੈਂ ਆਪਣੇ ਪਰਿਵਾਰ ਸਮੇਤ ਆਪਣੀ ਕੋਠੀ ਨੂੰ ਤਾਲਾ ਲਾ ਕੇ ਪਿੰਡ ਮਾਛੀਕੇ ਵਿਖੇ ਚਲਾ ਗਿਆ ਸੀ।
ਦਿਲਬਾਗ ਸਿੰਘ ਮੁਤਾਬਿਕ ਜਦੋਂ ਉਹ 20 ਜੂਨ ਨੂੰ ਸ਼ਾਮ ਕਰੀਬ 5 ਵਜੇ ਆਪਣੇ ਪਰਿਵਾਰ ਸਮੇਤ ਘਰ ਵਾਪਸ ਆਇਆ, ਤਾਂ ਘਰ ਦੇ ਅੰਦਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ। ਤੇ ਸਾਰਾ ਸਮਾਨ ਖਿਲਰਿਆ ਹੋਇਆ ਸੀ। ਤੇ ਸਾਰੀਆਂ ਅਲਮਾਰੀਆਂ ਤੇ ਬੈੱਡ ਬਾਕਸ ਖੋਲ੍ਹੇ ਹੋਏ ਸਨ। ਚੋਰਾਂ ਵੱਲੋਂ ਕਾਫ਼ੀ ਸਮਾਨ ਚੋਰੀ ਕੀਤਾ ਜਾ ਚੁੱਕਾ ਸੀ।
ਦਿਲਬਾਗ ਸਿੰਘ ਨੇ ਕਿਹਾ, ਅਲਮਾਰੀ ਵਿੱਚ ਇੱਕ 32 ਬੋਰ ਦਾ ਰਿਵਾਲਵਰ ਤੇ 50 ਰੌਂਦ ਵੀ ਚੋਰ ਆਪਣੇ ਨਾਲ ਲੈ ਗਏ, ਜਿਸ ਦਾ ਇੱਕ ਲੱਖ ਤੋਂ ਵੀ ਵੱਧ ਹੈ। ਮਕਾਨ ਮਾਲਕ ਅਨੁਸਾਰ 31 ਤੋਲੇ ਸੋਨਾ ਤੇ 50 ਹਜ਼ਾਰ ਨਗਦੀ ‘ਤੇ ਵੀ ਹੱਥ ਸਾਫ਼ ਕਰ ਗਏ। ਪੀੜਤ ਵੱਲੋਂ 17 ਲੱਖ ਤੋਂ ਉਪਰ ਦੀ ਚੋਰ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਹਾਲਾਂਕਿ ਘਰ ਵਿੱਚ ਸੀ.ਸੀ.ਟੀ.ਵੀ. (CCTV) ਕੈਮਰੇ ਵੀ ਲੱਗੇ ਹੋਏ ਹਨ, ਪਰ ਚੋਰ ਜਾਂਦੇ ਹੋਏ ਸੀ.ਸੀ.ਟੀ.ਵੀ CCTV ਕੈਮਰੇ ਅਤੇ ਡੀ.ਵੀ.ਆਰ. (DVR) ਵੀ ਨਾਲ ਲੈ ਗਏ। ਪੀੜਤ ਵੱਲੋਂ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਾਂਚ ਅਫਸਰ ਦਾ ਕਹਿਣਾ ਹੈ, ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਚੋਰਾਂ ਨੇ ਕਿਸਾਨ ਆਗੂ ਦੇ ਘਰ ਨੂੰ ਬਣਾਇਆ ਨਿਸ਼ਾਨਾਂ