ਅੰਮ੍ਰਿਤਸਰ: ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਰਾਤ 9 ਵਜੇ ਤੋਂ ਲੈਕੇ ਸਵੇਰ 5 ਵਜੇ ਤੱਕ ਕਰਫਿਊ ਲੱਗ ਜਾਂਦਾ ਹੈ। ਜਿਸ ਕਾਰਨ ਦੁਕਾਨਦਾਰ ਆਪਣੀ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚੱਲੇ ਜਾਂਦੇ ਹਨ। ਪਰ ਅੰਮ੍ਰਿਤਸਰ ਦੇ ਲੋਕਾਂ ’ਚ ਕੋਰੋਨਾ ਦਾ ਖੌਫ ਘੱਟ ਪਰ ਚੋਰਾਂ ਦਾ ਖੌਫ ਜਿਆਦਾ ਹੈ ਕਿਉਂਕਿ ਨਾਈਟ ਕਰਫਿਊ ਦੌਰਾਨ ਬੇਖੌਫ ਚੋਰ ਦੁਕਾਨਾਂ ’ਤੇ ਆਪਣਾ ਹੱਥ ਸਾਫ ਕਰ ਰਹੇ ਹਨ। ਮਾਮਲਾ ਛੇਹਰਟਾ ਇਲਾਕੇ ਦਾ ਹੈ ਜਿੱਥੇ ਚੋਰਾਂ ਨੇ ਪੰਜ ਚੋਰੀਆਂ ਕੀਤੀਆਂ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਚੋਰਾਂ ਨੇ ਦੁਕਾਨਾਂ ਦੇ ਸ਼ਟਰ ਨੂੰ ਤੋੜ ਕੇ ਚੋਰੀਆਂ ਕੀਤੀਆਂ। ਜਿਨ੍ਹਾਂ ਦੀ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਹਨ।
ਪੀੜਤ ਦੁਕਾਨਦਾਰ ਨੇ ਦੱਸਿਆ ਕਿ ਪਹਿਲਾਂ ਹੀ ਨਾਈਟ ਕਰਫਿਊ ਕਰਕੇ ਪਰੇਸ਼ਾਨ ਹਨ। ਉਨ੍ਹਾਂ ਦੀ ਕਮਾਈ ਨਹੀਂ ਹੋ ਰਹੀ ਹੈ। ਉਸ ਤੋਂ ਬਾਅਦ ਜਦੋਂ ਉਹ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਦੁਕਾਨਾਂ ਨੂੰ ਬੰਦ ਕਰਕੇ ਚੱਲੇ ਜਾਂਦੇ ਹਨ ਤਾਂ ਚੋਰ ਉਨ੍ਹਾਂ ਦੀ ਦੁਕਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਦੁਨਾਕਦਾਰ ਨੇ ਦੱਸਿਆ ਕਿ ਉਹਨ੍ਹਾਂ ਨੇ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਇਨ੍ਹਾਂ ਹੀ ਨਹੀਂ ਨੇੜੇ ਦੀਆਂ ਪੰਜ ਹੋ ਦੁਕਾਨਾਂ ਦਾ ਵੀ ਇਹੀ ਹਾਲ ਸੀ। ਜਿਸ ਕਾਰਨ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ।
ਇਹ ਵੀ ਪੜੋ: ਡੈਮ 'ਚ ਨੌਕਰੀ ਦੀ ਮੰਗ ਨੂੰ ਲੈਕੇ ਟਾਵਰ 'ਤੇ ਚੜ੍ਹ ਕਰ ਰਹੇ ਪ੍ਰਦਰਸ਼ਨ
ਦੂਜੇ ਪਾਸੇ ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਮੋਹਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।