ਅੰਮ੍ਰਿਤਸਰ:ਨੌਸ਼ਹਿਰਾ ਇਲਾਕੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਕੁਝ ਨੌਜਵਾਨਾਂ ਵੱਲੋਂ ਆਪਣੀ ਗੱਡੀ ਥੱਲੇ ਦੇ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਕਿਹਾ ਹੈ ਕਿ ਬੀਤੀ ਰਾਤ ਲੌਕਡਾਊਨ ਦੇ ਦੌਰਾਨ ਸੜਕ ਤੇ ਚੱਲ ਰਹੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਸੀ ਅਤੇ ਜੋ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕਰ ਰਿਹਾ ਸੀ। ਉਨ੍ਹਾਂ ਉਤੇ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਮੁਲਾਜ਼ਮ ਉਤੇ ਚੜ੍ਹਾਈ ਗੱਡੀ
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਸਕਾਰਪੀਉ ਗੱਡੀ ਨੂੰ ਰੋਕਿਆ ਗਿਆ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਇਸੇ ਦੌਰਾਨ ਪਿੱਛੋਂ ਇਕ ਇਨੋਵਾ ਗੱਡੀ ਜ਼ੋਰ ਨਾਲ ਸਕਾਰਪੀਉ ਗੱਡੀ ਵਿਚ ਟਕਰਾਈ ਅਤੇ ਮੁਲਾਜ਼ਮ ਰੋਕੀ ਹੋਈ ਗੱਡੀ ਦੇ ਹੇਠਾਂ ਆ ਗਿਆ ਪਹਿਲਾਂ ਲੱਗਿਆ ਕਿ ਇਹ ਇੱਕ ਐਕਸੀਡੈਂਟ ਹੈ ਪਰ ਜਦੋਂ ਇਨੋਵਾ ਗੱਡੀ ਵਾਲੇ ਨੇ ਗੱਡੀ ਪਿੱਛੇ ਕਰ ਦੁਬਾਰਾ ਉਸ ਗੱਡੀ ਨੂੰ ਠੋਕਿਆ ਤਾਂ ਫਿਰ ਪਤਾ ਲੱਗਾ ਕਿ ਇਹ ਜਾਣ-ਬੁੱਝ ਕੇ ਪੁਲਿਸ ਮੁਲਾਜ਼ਮ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ।
ਮੁਲਜ਼ਮ ਦੀ ਭਾਲ ਜਾਰੀ
ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਕਿ ਅਸੀਂ ਉਸ ਇਨੋਵਾ ਗੱਡੀ ਵਾਲੇ ਨੂੰ ਕਾਬੂ ਕਰਦੇ ਉਹ ਫਰਾਰ ਹੋ ਗਿਆ।ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਕਤ ਉਸ ASI ਦਾ ਇਲਾਜ ਚੱਲ ਰਿਹਾ ਹੈ ਜਿਸ ਦੀਆਂ 16 ਪਸਲੀਆਂ ਫਰੈਕਚਰ ਹੋ ਚੁੱਕੀਆਂ ਹਨ ਅਤੇ ਹੋਰ ਵੀ ਕਾਫੀ ਸੱਟਾਂ ਲੱਗੀਆਂ ਹਨ।ਪੁਲਿਸ ਵੱਲੋਂ ਕਿਹਾ ਗਿਆ ਕਿ ਸਾਡੀਆਂ ਵੱਖ-ਵੱਖ ਟੀਮਾਂ ਉਨ੍ਹਾਂ ਦੋਸ਼ੀਆਂ ਦੀ ਭਾਲ ਕਰ ਰਹੀਆਂ ਹਨ ਉਮੀਦ ਹੈ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ।
ਇਹ ਵੀ ਪੜੋ:ਬਾਲੀਵੁੱਡ ਕਲਾਕਾਰ ਦੇ ਅੰਗਰੱਖਿਅਕ ਖ਼ਿਲਾਫ਼ ਬਲਾਤਕਾਰ ਦਾ ਮਾਮਲ