ਅੰਮ੍ਰਿਤਸਰ: ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਇੰਡੀਆ ਗੇਟ ਸਥਿਤ ਭੱਲਾ ਗਲੀ ਵਿੱਚ ਕੁੱਝ ਨੌਜਵਾਨਾਂ ਵੱਲੋਂ ਪੁਰਾਣੀ ਰੰਜਿਸ਼ ਤਹਿਤ ਆਪਣੇ ਗੁਆਂਢ ਰਹਿੰਦੀਆਂ 2 ਲੜਕੀਆਂ ਤੇ 1 ਔਰਤ ਉਪਰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਹੋਈਆਂ, ਪਰ ਬਾਅਦ ਮਹਿਲਾਵਾਂ ਇਨਸਾਫ਼ ਲੈਣ ਲਈ ਦਰ-ਦਰ ਦੀਆ ਠੋਕਰਾਂ ਖਾ ਰਹੀਆਂ ਹਨ।
ਪਰ ਪੁਲਿਸ ਵੱਲੋ ਇਨਸਾਫ਼ ਨਾਂ ਮਿਲਣ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ, ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋ ਆਰੋਪੀਆਂ ਖ਼ਿਲਾਫ਼ ਮਾਮਲਾ ਤਾਂ ਦਰਜ ਕੀਤਾ ਗਿਆ ਹੈ, ਪਰ ਬਣਦੀਆ ਧਾਰਾਵਾਂ ਨਹੀ ਲਗਾਈਆਂ ਗਈਆਂ। ਉਨ੍ਹਾਂ ਪੁਲਿਸ 'ਤੇ ਢਿੱਲੀ ਕਾਰੁਜ਼ਗਾਰੀ ਦੇ ਆਰੋਪ ਲਗਾਉਂਦਿਆ ਕਿਹਾ ਕਿ ਪੁਲਿਸ ਵੱਲੋ ਪਰਚਾ ਦਰਜ ਕਰਨ ਦੇ ਬਾਵਜੂਦ ਵੀ ਆਰੋਪੀ ਪੁਲਿਸ ਦੀ ਗ੍ਰਿਫਤ ਵਿੱਚੋ ਬਾਹਰ ਹਨ ਤੇ ਬਾਹਰ ਰੋਕ ਕੇ ਧਮਕੀਆਂ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਤੁਸੀ ਅਦਾਲਤ ਵਿੱਚੋ ਕੇਸ ਵਾਪਸ ਨਾਂ ਲਿਆ ਤਾਂ ਤੁਹਾਨੂੰ ਚਿੱਟੇ ਦੇ ਕੇਸ ਵਿੱਚ ਅੰਦਰ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਕਿ ਆਰੋਪੀਆਂ ਖਿਲਾਫ਼ ਧਾਰਾ 452 ਦਾ ਵਾਧਾ ਕੀਤਾ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ ਤੇ ਜਾਨ-ਮਾਲ 'ਤੇ ਇੱਜ਼ਤ ਦੀ ਰਾਖੀ ਕੀਤੀ ਜਾਵੇ। ਦੂਜੇ ਪਾਸੇ ਥਾਣਾ ਛੇਹਰਟਾ ਦੇ ਮੁਖੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਆਰੋਪੀ ਪਾਇਆ ਗਿਆ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਸੰਗਰੂਰ ਜ਼ਿਮਨੀ ਚੋਣ 2022: ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਪੁੱਤ ਵੱਲੋਂ ਜਿੱਤ ਦਾ ਦਾਅਵਾ