ETV Bharat / state

ਬਿਆਸ ਦਰਿਆ 'ਚ ਪਾਣੀ ਦਾ ਪੱਧਰ ਅਜੇ ਵੀ ਯੈਲੋ ਅਲਰਟ 'ਤੇ, ਨੇੜਲੇ ਇਲਾਕਿਆਂ ਵਿੱਚ ਬਣਿਆ ਖਤਰਾ - The water level in the Beas river is high

ਪੰਜਾਬ ਵਿੱਚ ਹੋਈ ਭਾਰੀ ਬਰਸਾਤ ਤੋਂ ਬਾਅਦ ਆਏ ਹੜ੍ਹਾਂ ਨੇ ਹਰ ਪਾਸੇ ਤਬਾਹੀ ਮਚਾ ਦਿੱਤੀ ਲੋਕਾਂ ਦੇ ਘਰ ਬਰਬਾਦ ਹੋ ਗਏ ਪਿੰਡਾਂ ਵਿੱਚ ਖੇਤ ਨਸ਼ਟ ਹੋ ਗਏ। ਉਥੇ ਹੀ ਇਹਨਾਂ ਸਭ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਕਿਓਂਕਿ ਅੰਮ੍ਰਿਤਸਰ ਨੇੜੇ ਬਿਆਸ ਦਰਿਆ ਵਿੱਚ ਪਾਣੀ ਦੇ ਪੱਧਰ 'ਚ ਕੋਈ ਗਿਰਾਵਟ ਨਹੀਂ ਆਈ।

The water level in the Beas river is still on yellow alert, there is a danger in the nearby areas
ਬਿਆਸ ਦਰਿਆ 'ਚ ਪਾਣੀ ਦਾ ਪੱਧਰ ਅਜੇ ਵੀ ਯੈਲੋ ਅਲਰਟ 'ਤੇ, ਨੇੜਲੇ ਇਲਾਕਿਆਂ ਵਿੱਚ ਬਣਿਆ ਖਤਰਾ
author img

By

Published : Aug 8, 2023, 9:22 AM IST

ਬਿਆਸ ਦਰਿਆ 'ਚ ਪਾਣੀ ਦਾ ਪੱਧਰ ਅਜੇ ਵੀ ਯੈਲੋ ਅਲਰਟ 'ਤੇ, ਨੇੜਲੇ ਇਲਾਕਿਆਂ ਵਿੱਚ ਬਣਿਆ ਖਤਰਾ

ਅੰਮ੍ਰਿਤਸਰ: ਪੰਜਾਬ ਵਿੱਚ ਹੜ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕਰ ਦਿੱਤੇ, ਪਿੰਡਾਂ ਵਿੱਚ ਖੇਤ ਨਸ਼ਟ ਹੋ ਗਏ। ਉਥੇ ਹੀ ਇਹਨਾਂ ਸਭ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਕਿਓਂਕਿ ਅੰਮ੍ਰਿਤਸਰ ਨੇੜੇ ਬਿਆਸ ਦਰਿਆ ਵਿੱਚ ਪਾਣੀ ਦੇ ਪੱਧਰ 'ਚ ਕੋਈ ਗਿਰਾਵਟ ਨਹੀਂ ਆਈ। ਬੀਤੇ ਦਿਨਾਂ ਤੋਂ ਅੰਮ੍ਰਿਤਸਰ ਖੇਤਰ ਅਧੀਨ ਪੈਂਦੇ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਉੱਚਾ ਹੋ ਗਿਆ ਹੈ। ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਦਰਿਆ ਦੇ ਨੀਵੇਂ ਖੇਤਰਾਂ ਵਿੱਚ ਪਾਣੀ ਦੀ ਆਮਦ ਵਧਣ ਨਾਲ ਲਗਾਤਾਰ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਵਿੱਚ ਜਿਆਦਾਤਰ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਪਾਣੀ ਦੀ ਰਫ਼ਤਾਰ ਵਿੱਚ ਵੀ ਤੇਜੀ ਦੇਖਣ ਨੂੰ ਮਿਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਆਸ ਦਰਿਆ 'ਤੇ ਤਾਇਨਾਤ ਇਰੀਗੇਸ਼ਨ ਵਿਭਾਗ ਦੇ ਪੈਟਰੋਲਿੰਗ ਮੈਨ ਕਮ ਗੇਜ਼ ਰੀਡਰ ਵਿਜੈ ਕੁਮਾਰ ਨੇ ਦੱਸਿਆ ਕਿ ਬੀਤੇ ਕਰੀਬ ਇਕ ਹਫਤੇ ਤੋਂ ਲਗਾਤਾਰ ਬਿਆਸ ਦਰਿਆ ਵਿੱਚ ਪਾਣੀ ਦਾ ਲੈਵਲ ਉੱਚ ਪੱਧਰ 'ਤੇ ਚੱਲ ਰਿਹਾ ਹੈ।

ਲਗਾਤਾਰ ਘੱਟ ਵੱਧ ਰਿਹਾ ਪਾਣੀ ਦਾ ਪੱਧਰ : ਗੇਜ਼ ਰੀਡਰ ਨੇ ਦੱਸਿਆ ਕਿ ਕਰੀਬ ਤਿੰਨ ਦਿਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਯੈਲੋ ਅਲਰਟ ਤੇ ਚੱਲਣ ਦਰਮਿਆਨ 90 ਹਜਾਰ ਕਿਊ ਸਿਕ ਚੱਲਦਾ ਰਿਹਾ ਹੈ।ਜੌ ਕਿ 29 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ 31 ਜੁਲਾਈ ਬਾਅਦ ਦੁਪਹਿਰ ਤਕ ਇਸੇ ਪੱਧਰ ਤੇ ਰਿਹਾ।ਜਿਸ ਤੋਂ ਬਾਅਦ ਇੱਕ ਅਗਸਤ, ਦੋ ਅਗਸਤ, ਤਿੰਨ ਅਗਸਤ ਅਤੇ ਚਾਰ ਅਗਸਤ ਦਰਮਿਆਨ ਪਾਣੀ ਦਾ ਪੱਧਰ 739.80 ਦੀ ਗੇਜ਼ ਨਾਲ 85 ਹਜਾਰ 400 ਕਿਊਸਿਕ,739.90 ਦੇ ਨਾਲ ਕਰੀਬ 87 ਹਜਾਰ ਕਿਊਸਿਕ ਪਾਣੀ ਅਤੇ 5 ਤੋਂ 6 ਅਗਸਤ ਦਰਮਿਆਨ 739.70 ਦੀ ਗੇਜ਼ ਦੇ ਨਾਲ 83 ਹਜ਼ਾਰ ਇਕ ਸੋ ਕਿਊਸਿਕ ਪਾਣੀ ਵਹਿ ਰਿਹਾ ਹੈ।

ਪਾਣੀ ਦਾ ਪੱਧਰ ਘੱਟਦਾ ਨਜਰ ਨਹੀਂ ਆ ਰਿਹਾ: ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਵਿੱਚ ਬੀਤੇ ਦਿਨਾਂ ਤੋਂ ਚੱਲ ਰਹੇ ਤੇਜ ਰਫ਼ਤਾਰ ਪਾਣੀ ਨਾਲ ਦਰਿਆ ਦਾ ਫੈਲਾਅ ਘੇਰਾ ਵੱਧਦਾ ਜਾ ਰਿਹਾ ਹੈ। ਇਸ ਨਾਲ ਕੰਢੀ ਖੇਤਰ ਦੇ ਕਈ ਪਿੰਡਾਂ ਦੀਆਂ ਨੀਵੀਆਂ ਜਮੀਨਾਂ ਵਿੱਚ ਪਾਣੀ ਭਰਨ ਕਾਰਣ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪਹਾੜੀ ਅਤੇ ਮੈਦਾਨੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਘੱਟਦਾ ਨਜਰ ਨਹੀਂ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਪਰ ਆਉਣ ਵਾਲੇ ਦਿਨਾਂ ਤੋਂ ਮੌਸਮ ‘ਚ ਫਿਰ ਤੋਂ ਬਦਲਾਅ ਆਵੇਗਾ। ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.