ਅੰਮ੍ਰਿਤਸਰ : ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਘਟਣ ਦਾ ਨਾਮ ਨਹੀਂ ਲੈਅ ਰਿਹਾ ਅਤੇ ਬੀਤੇ ਤਿੰਨ ਹਫ਼ਤਿਆਂ ਤੋਂ ਪਾਣੀ ਦੀ ਆਮਦ ਵਧਣ ਦੇ ਨਾਲ-ਨਾਲ ਰਫਤਾਰ ਵਿੱਚ ਵੀ ਤੇਜ਼ ਗਤੀ ਮਾਪੀ ਜਾ ਰਾਹੀਂ ਹੈ, ਜਿਸ ਕਾਰਨ ਨੇੜਲੇ ਇਲਾਕਿਆਂ ਦੇ ਲੋਕ ਇਸ ਨੂੰ ਲੈਅ ਕੇ ਕਾਫੀ ਚਿੰਤਤ ਨਜ਼ਰ ਆ ਰਹੇ ਹਨ, ਕਿਉਂਕਿ ਪਹਿਲਾਂ ਹੀ ਨੇੜਲਾ ਜ਼ਿਆਦਾਤਰ ਖੇਤਰ ਬਿਆਸ ਦਰਿਆ ਦੇ ਪਾਣੀ ਵਿੱਚ ਡੁੱਬਿਆ ਨਜ਼ਰ ਆ ਰਿਹਾ ਹੈ।
ਬੀਤੇ 15 ਦਿਨਾਂ ਦੀ ਗੱਲ ਕਰੀਏ ਤਾਂ ਇਸ ਦਰਮਿਆਨ ਬਿਆਸ ਦਰਿਆ ਦੇ ਅੰਮ੍ਰਿਤਸਰ ਖੇਤਰ ਵਿੱਚ ਪਾਣੀ ਦਾ ਪੱਧਰ ਮਾਪਣ ਉਤੇ ਗੇਜ਼ 735 ਤੋਂ ਲੈਅ ਕੇ 739.80 ਤੱਕ ਪੁੱਜ ਚੁੱਕਾ ਸੀ, ਜੋ ਕਿ ਕਾਫੀ ਸਾਲਾਂ ਦੌਰਾਨ ਪਾਣੀ ਦਾ ਇਹ ਪੱਧਰ ਉਚ ਦਰਜੇ ਉਤੇ ਨੋਟ ਕੀਤਾ ਗਿਆ ਹੈ। ਹਾਲਾਂਕਿ ਬੀਤੇ ਸਾਲਾਂ ਦੌਰਾਨ ਵੀ ਪਾਣੀ ਦੀ ਆਮਦ ਵਧਣ ਨਾਲ ਨੀਵੇਂ ਇਲਾਕਿਆਂ ਵਿੱਚ ਇੰਨੇ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਸਨ, ਪਰ ਇਸ ਵਾਰ ਲਗਾਤਾਰ ਵੱਧ ਰਹੀ ਪਾਣੀ ਦੀ ਆਮਦ ਅਤੇ ਇਸ ਤੋਂ ਇਲਾਵਾ ਪੰਜਾਬ ਸਣੇ ਹੋਰਨਾਂ ਸੂਬਿਆਂ ਤੋਂ ਪਾਣੀ ਦੀ ਵਧੇਰੇ ਆਮਦ ਕਾਰਨ ਆਏ ਹੜ੍ਹਾਂ ਦੀਆਂ ਤਸਵੀਰਾਂ ਨੇ ਹੁਣ ਇਸ ਇਲਾਕੇ ਵਿੱਚ ਰਹਿੰਦੇ ਲੋਕਾਂ ਦੇ ਮਨਾਂ ਵਿੱਚ ਭਾਰੀ ਡਰ ਦਾ ਮਾਹੌਲ ਸਿਰਜਿਆ ਹੋਇਆ ਹੈ।
- ਟਮਾਟਰਾਂ ਦੀ ਵੱਧਦੀ ਕੀਮਤ ਨੂੰ ਦੇਖ ਰਾਜਪਾਲ ਨੇ ਕੀਤੀ ਤੋਬਾ, ਰਾਜ ਭਵਨ 'ਚ ਬਿਨਾਂ ਟਮਾਟਰ ਲੱਗੇਗਾ ਹੁਣ ਤੜਕਾ
- ਅਸਾਮ ਸਰਕਾਰ ਸਿੱਖ ਵਿਆਹਾਂ ਨੂੰ 'ਆਨੰਦ ਮੈਰਿਜ ਐਕਟ' ਤਹਿਤ ਦੇਵੇਗਾ ਮਾਨਤਾ, ਸੀਐਮ ਹਿਮਾਂਤਾ ਬਿਸਵਾ
- WEATHER UPDATE: ਉੱਤਰ-ਪੱਛਮੀ, ਪੂਰਬ ਤੇ ਦੱਖਣ ਦੇ ਰਾਜਾਂ ਵਿੱਚ ਮੀਂਹ ਦੀ ਭਵਿੱਖਬਾਣੀ, ਜਾਣੋ ਮੌਸਮ ਦੀ ਸਥਿਤੀ
ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਯੈਲੋ ਅਲਰਟ ਉਤੇ : ਬਿਆਸ ਦਰਿਆ ਤੇ ਤਾਇਨਾਤ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਉਮੇਦ ਸਿੰਘ ਅਨੁਸਾਰ ਬਿਆਸ ਦਰਿਆ ਵਿੱਚ 28 ਜੁਲਾਈ ਸ਼ਾਮ ਨੂੰ 6 ਵਜੇ ਤਕ ਉਚ ਦਰਜੇ ਦਾ ਮਾਪ 739.80 ਦੀ ਗੇਜ਼ ਨਾਲ 85 ਹਜ਼ਾਰ 400 ਕਿਉਸਿਕ ਮਾਪਿਆ ਗਿਆ ਸੀ, ਜਿਸ ਤੋਂ ਬਾਅਦ 30 ਜੁਲਾਈ, 31 ਜੁਲਾਈ, ਇੱਕ ਅਗਸਤ ਕ੍ਰਮਵਾਰ 740 ਦੀ ਗੇਜ਼ ਨਾਲ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਯੈਲੋ ਅਲਰਟ ਉਤੇ ਪੁੱਜਾ ਹੈ ਅਤੇ ਚਲਦਾ ਆ ਰਿਹਾ ਹੈ, ਜਿਸ ਨਾਲ ਨੇੜਲੇ ਕਰੀਬ ਇਕ ਦਰਜਨ ਪਿੰਡਾਂ ਦੀਆਂ ਫਸਲਾਂ ਤਬਾਹ ਹੋਣ ਦੇ ਨਾਲ ਨਾਲ ਦਰਿਆ ਕੰਢੇ ਲੱਗੇ ਰੁੱਖ ਅਤੇ ਕੁਝ ਸਥਾਨਾਂ ਨੂੰ ਭਾਰੀ ਨੁਕਸਾਨ ਵੀ ਪੁੱਜਾ ਹੈ।
ਬਿਆਸ ਵਿੱਚ ਪਾਣੀ ਵਧਣ ਦਾ ਕਾਰਨ ਬਰਸਾਤ ਵੀ : ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਦਾ ਕਾਰਨ ਲਗਾਤਾਰ ਹੋ ਰਹੀਆਂ ਬਰਸਾਤਾਂ ਵੀ ਹਨ, ਜਿਸ ਨਾਲ ਪਾਣੀ ਦਾ ਪੱਧਰ ਲਗਾਤਾਰ ਬੀਤੇ ਹਫ਼ਤੇ ਤੋਂ 70 ਹਜਾਰ ਤੋਂ 85 ਹਜਾਰ ਕਿਊ ਸਿਕ ਦੇ ਗੇੜ ਵਿੱਚ ਘੁੰਮ ਰਿਹਾ ਸੀ।ਇਸ ਪੱਧਰ ਅਨੁਸਾਰ ਯੈਲੋ ਅਲਰਟ ਤੋਂ ਪਾਣੀ ਦਾ ਪੱਧਰ ਸਿਰਫ 2 ਪੁਆਇੰਟ ਹੇਠਾਂ ਚੱਲ ਰਿਹਾ ਸੀ ਜੋ ਕਿ ਹੁਣ 740 ਤੇ ਪੁੱਜਾ ਕੇ 90 ਹਜ਼ਾਰ ਕਿਊਸਿਕ ਵਹਿ ਰਿਹਾ ਹੈ। ਜ਼ਿਕਰਯੋਗ ਹੈ ਕਿ ਜੇਕਰ ਇਹ ਜਲ ਪੱਧਰ ਹੋਰ ਵਧਦਾ ਹੈ ਤਾਂ ਨੇੜਲੇ ਧੁੱਸੀ ਬੰਨ੍ਹ ਸਣੇ ਨੇੜਲੇ ਇਲਾਕਿਆਂ ਵਿੱਚ ਖਤਰਾ ਹੋਰ ਵੀ ਵਧ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਇਸ ਤੋਂ ਖਤਰਾ ਨਾ ਹੋਣ ਦੀ ਗੱਲ ਕਰ ਰਿਹਾ ਹੈ ਪਰ ਜਿਵੇਂ ਮਾਲਵੇ ਵਿੱਚ ਪ੍ਰਸ਼ਾਸਨ ਵਲੋਂ ਖਤਰਾ ਨਾ ਕਹਿਣ ਤੇ ਵੀ ਨੁਕਸਾਨ ਹੋਇਆ ਹੈ ਤਾਂ ਉਸ ਨੂੰ ਦੇਖ ਕੇ ਲੋਕ ਇਸ ਨੂੰ ਸਵਾਲੀਆ ਨਿਸ਼ਾਨ ਵੀ ਗਿਣ ਰਹੇ ਹਨ।