ਅੰਮ੍ਰਿਤਸਰ: ਸਰਕਾਰ ਨੇ ਜਿਨ੍ਹਾਂ ਦੇ ਹੱਥ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਦੀ ਵਾਗਡੋਰ ਸੌਂਪੀ ਹੈ, ਉਹ ਖੁਦ ਨਸ਼ਾ ਕਰ ਰਹੇ ਹਨ। ਛੇਹਰਟਾ ਵਾਸੀਆਂ ਦਾ ਦੋਸ਼ ਹੈ ਕਿ ਗੱਡੀ ਵਿੱਚ ਬੈਠੇ ਪੁਲਿਸ ਮੁਲਾਜ਼ਮਾਂ ਦੀ ਨਸ਼ਾ ਕਰਦਿਆ ਦੀ ਸੀਸੀਟੀਵੀ ਕੈਮਰਿਆਂ ਵਿੱਚ ਵੀਡੀਓ ਕੈਦ ਹੋਈ ਹੈ। ਇਲਾਕੇ ਦੇ ਲੋਕਾਂ ਨੇ ਨਸ਼ਾ ਕਰਦੇ ਰੰਗੇ ਹੱਥੀਂ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪਰ, ਇਹ ਦੋਵੇਂ ਪੁਲਿਸ ਵਾਲੇ ਮੀਡੀਆ ਦੇ ਕੈਮਰੇ (Policemen taking drugs at Cheharta Amritsar) ਸਾਹਮਣੇ ਝੂਠ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਨਜ਼ਰ ਆਏ। ਜਦੋਂ ਇਲਾਕੇ ਦੇ ਲੋਕਾਂ ਇਨ੍ਹਾਂ ਨੂੰ ਰੰਗੀ ਹੱਥੀ ਫੜਿਆ, ਤਾਂ ਮੌਕੇ ਉੱਤੇ ਥਾਣਾ ਛੇਹਰਟਾ ਦੀ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਅਧਿਕਾਰੀ ਇਨ੍ਹਾਂ ਨੂੰ ਆਪਣੇ ਨਾਲ ਲਏ ਗਏ।
ਕੈਮਰੇ ਸਾਹਮਣੇ ਆ ਕੇ ਮੁਕਰੇ ਮੁਲਾਜ਼ਮ: ਜਦੋਂ ਪੁਲਿਸ ਮੁਲਾਜ਼ਮ ਨਸ਼ਾ ਕਰਦੇ ਫੜ੍ਹੇ ਗਏ, ਤਾਂ ਮੀਡੀਆ ਨਾਲ ਗੱਲ ਕਰਦਿਆ ਏਐਸਆਈ ਕਵਲਜੀਤ ਸਿੰਘ ਤੇ ਹੈੱਡ ਕਾਂਸਟੇਬਲ ਜੰਗ ਬਹਾਦਰ ਨੇ ਆਪਣੇ ਉੱਤੇ ਨਸ਼ਾ ਲੈਣ ਦੇ ਦੋਸ਼ਾਂ ਨੂੰ ਨਕਾਰਦਿਆ ਕਿਹਾ ਕਿ ਉਹ ਨਸ਼ਾ ਨਹੀਂ ਲੈ ਰਹੇ ਸੀ। ਏਐਸਆਈ ਕਵਲਜੀਤ ਸਿੰਘ ਨੇ ਕਿਹਾ ਕਿ ਉਸ ਦੀ ਸਿਹਤ ਖਰਾਬ ਸੀ ਇਸ ਲਈ ਇੱਥੇ ਖੜਾ ਸੀ ਅਤੇ ਹੱਥ ਮੂੰਹ ਧੋਤਾ। ਜਦਕਿ, ਹੈੱਡ ਕਾਂਸਟੇਬਲ ਜੰਗ ਬਹਾਦਰ ਨੇ ਕਿਹਾ ਕਿ ਉਹ ਏਐਸਆਈ ਨੂੰ ਪੈਸੇ ਦੇਣ (Punjab Policemen drugs Video viral) ਆਇਆ ਸੀ। ਉਸ ਨੇ ਕਿਹਾ ਕਿ ਕਵਲਜੀਤ ਨੇ 1000 ਰੁਪਏ ਮੰਗੇ ਸੀ, ਕਿਉਂਕਿ ਉਸ ਨੇ ਆਪਣੀ ਗੱਡੀ ਵਿੱਚ ਪੈਟਰੋਲ ਪਵਾਉਣਾ ਸੀ। ਦੋਨਾਂ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਨਸ਼ਾ ਨਹੀਂ ਕੀਤਾ ਗਿਆ ਹੈ, ਚਾਹੇ ਸਾਡਾ ਮੈਡੀਕਲ ਕਰਵਾ ਲਓ।
ਦੋਹਾਂ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ: ਉਥੇ ਹੀ, ਜਿਹੜੇ ਦੋ ਪੁਲਿਸ ਮੁਲਾਜ਼ਮਾਂ ਦੀ ਨਸ਼ਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ, ਉਸ ਨੂੰ ਲੈ ਕੇ ਥਾਣਾ ਛੇਹਰਟਾ ਦੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ (video viral of two Punjab Policemen taking drugs) ਕਰਦੇ ਹੋਏ ਕਿਹਾ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਦੋ ਪੁਲਿਸ ਮੁਲਾਜ਼ਮ ਰਾਮ ਤੀਰਥ ਰੋਡ ਉੱਤੇ ਆ ਕੇ ਨਸ਼ਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹੈਡ ਕਾਂਸਟੇਬਲ ਜੰਗ ਬਹਾਦਰ ਜੋ ਕਿ ਥਾਣਾ ਲੋਪੋਕੇ ਦੇ ਵਿੱਚ ਤੈਨਾਤ ਹੈ ਤੇ ਉਸ ਦਾ ਦੂਜਾ ਸਾਥੀ ਏਐਸਆਈ ਕਵਲਜੀਤ ਸਿੰਘ ਦੋਮੁਹੀ ਦਿਹਾਤੀ ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਹਨ। ਇਨ੍ਹਾਂ ਦੋਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਰੰਗੇ-ਹੱਥੀਂ ਆਪਣੀ ਗੱਡੀ ਵਿੱਚ ਨਸ਼ਾ ਕਰਦੇ ਹੋਏ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆਕਿ ਇਨ੍ਹਾਂ ਦੋਵਾਂ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਪੰਜਾਬ ਪੁਲਿਸ ਨੇ ਤਿਆਰ ਕੀਤਾ ਗੀਤ, ਵੇਖੋ ਵੀਡੀਓ