ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾਂ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਲਾਰੇਂਸ ਰੋਡ ਦੇ ਬ੍ਰਹਮ ਨਗਰ ਦਾ ਹੈ। ਜਿਥੇ ਆਪਣੇ ਬੇਟੀ ਨੂੰ ਬੰਗਲੌਰ ਮਿਲਣ ਗਏ ਦੰਪਤੀ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਸ਼ਤੀਸ ਭਾਟੀਆ ਨੇ ਦੱਸਿਆ ਕਿ ਸਾਨੂੰ ਘਰ 'ਚ ਕੰਮ ਕਰਨ ਵਾਲੀ ਔਰਤ ਨੇ ਦੱਸਿਆ ਕਿ ਚੋਰੀ ਹੋਈ ਹੈ। ਜਦੋਂ ਅਸੀਂ ਆ ਕੇ ਦੇਖਿਆ ਤਾਂ ਚੋਰਾਂ ਵੱਲੋਂ ਸਾਰੇ ਤਾਲੇ ਤੋੜ ਕੇ ਅਲਮਾਰੀਆਂ ਸਾਫ਼ ਕਰ ਦਿੱਤੀਆਂ ਹਨ ਅਤੇ ਬਾਥਰੂਮ ਦੀਆਂ ਟੁੱਟੀਆਂ ਤੱਕ ਉਤਾਰ ਕੇ ਲੈ ਗਏ। ਇਸ ਚੋਰੀ ਵਿੱਚ ਲੱਖਾਂ ਰੁਪਏ ਦੇ ਨੁਕਸਾਨ ਹੋਣ ਦੀ ਜਾਣਕਾਰੀ ਹੈ।
ਇਸ ਸੰਬਧੀ ਚੌਂਕੀ ਲਾਰੇਂਸ ਰੋਡ ਦੇ ਇੰਚਾਰਜ ਅਰੁਣ ਕੁਮਾਰ ਨੇ ਦੱਸਿਆ ਕਿ ਸਾਨੂੰ ਚੋਰੀ ਸਬੰਧੀ ਸ਼ਿਕਾਇਤ ਮਿਲੀ ਹੈ। ਜਿਸ 'ਤੇ ਮੁੱਢਲੀ ਜਾਣਕਾਰੀ ਤੋਂ ਪਤਾ ਲਗਾ ਹੈ ਕਿ ਅਸ਼ੌਕ ਮਹਿਰਾ ਨਾਮ ਦੇ ਵਿਅਕਤੀ ਦੇ ਘਰ ਚੌਰੀ ਹੋਈ ਹੈ। ਜੋ ਬੀਤੇ 30 ਜੁਲਾਈ ਤੋਂ ਬੰਗਲੌਰ ਆਪਣੀ ਬੇਟੀ ਕੋਲ ਗਏ ਸਨ। ਉਹਨਾਂ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚਣਾ ਸੀ। ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਚੋਰਾਂ ਨੂੰ ਫੜਨ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ:- ਪਸ਼ੂਆਂ ਨਾਲ ਭਰਿਆ ਟਰੱਕ ਕਾਬੂ