ETV Bharat / state

Section 295-A : 295-ਏ ਦੀ ਧਾਰਾ 'ਚ ਵਾਧਾ ਕਰਨ ਲਈ ਸਿੱਖ ਜਥੇਬੰਦੀ ਨੇ ਦਿੱਤਾ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ - ਅੰਮ੍ਰਿਤਸਰ ਪੁਲਿਸ

ਬੇਅਦਬੀਆਂ ਦੇ ਮਾਮਲਿਆਂ ਵਿੱਚ ਧਾਰਾ 295-ਏ ਵਿੱਚ ਵਾਧਾ ਕਰਨ ਲਈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਸਿੱਖ ਜਥੇਬੰਦੀਆਂ ਨੇ ਰਾਸ਼ਟਰਪਤੀ ਦੇ ਨਾਂ ਆਪਣਾ ਮੰਗ ਪੱਤਰ ਦਿੱਤਾ ਹੈ।

The Sikh organizations gave a demand letter to the Deputy Commissioner of Amritsar
Section 295-A : 295-ਏ ਦੀ ਧਾਰਾ 'ਚ ਵਾਧਾ ਕਰਨ ਲਈ ਸਿੱਖ ਜਥੇਬੰਦੀ ਨੇ ਦਿੱਤਾ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ
author img

By

Published : Mar 10, 2023, 10:54 AM IST

Section 295-A : 295-ਏ ਦੀ ਧਾਰਾ 'ਚ ਵਾਧਾ ਕਰਨ ਲਈ ਸਿੱਖ ਜਥੇਬੰਦੀ ਨੇ ਦਿੱਤਾ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ

ਅੰਮ੍ਰਿਤਸਰ : ਪੰਜਾਬ ਵਿੱਚ ਲਗਾਤਾਰ ਬੇਅਦਬੀ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਇਸ ਵਿੱਚ 295-ਏ ਤਹਿਤ ਮਾਮਲੇ ਦਰਜ ਕੀਤੇ ਜਾਂਦੇ ਸਨ ਅਤੇ ਇਸ ਧਾਰਾ ਦੇ ਮੁਤਾਬਕ ਕਿਸੇ ਨੂੰ ਵੀ ਵੱਡੀ ਸਜ਼ਾ ਨਹੀਂ ਮਿਲਦੀ ਸੀ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ 295-ਏ ਧਾਰਾ ਵਿੱਚ ਹੋਰ ਵਾਧਾ ਕਰਨ ਲਈ ਬਾਰ-ਬਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਸਨ। ਇਸੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ।

ਰਾਸ਼ਟਰਪਤੀ ਦੇ ਨਾਂ ਸੌਂਪਿਆ ਮੰਗ ਪੱਤਰਕਾਰ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਆਗੂ ਭਾਈ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਸਤਿਕਾਰ ਕਮੇਟੀ ਅਤੇ ਜੱਥਾ ਸਿਰਲੱਥ ਵੱਲੋਂ ਇੱਕ ਮੰਗ ਪੱਤਰ ਦੇਸ਼ ਦੀ ਰਾਸ਼ਟਰਪਤੀ ਨੂੰ ਦੇਣ ਦਾ ਵਿਚਾਰ ਦਿੱਤਾ ਜਾ ਰਿਹਾ ਸੀ ਪਰ ਪੁਲਿਸ ਵੱਲੋਂ ਸਾਨੂੰ ਸਭ ਨੂੰ ਬੰਦੀ ਬਣਾਇਆ ਗਿਆ। ਉਨ੍ਹਾਂ ਵਲੋ ਸਾਡਾ ਮੰਗ ਪੱਤਰ ਦੇਸ਼ ਦੀ ਰਾਸ਼ਟਰਪਤੀ ਤੱਕ ਪਹੁੰਚਾਉਣ ਲਈ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧਾਰਾ 295-ਏ ਤਹਿਤ ਜਦੋਂ ਮਾਮਲਾ ਦਰਜ ਹੁੰਦਾ ਸੀ ਤਾਂ ਕਿਸੇ ਨੂੰ ਵੀ ਇਸ ਦਾ ਡਰ ਨਹੀਂ ਸੀ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਵਿੱਚ ਵਾਧਾ ਕੀਤਾ ਜਾਵੇ ਅਤੇ ਮੰਗ ਪੱਤਰ ਪ੍ਰਸਾਸ਼ਨ ਵੱਲੋਂ ਅੱਗੇ ਭੇਜਿਆ ਜਾਵੇ। ਦੂਸਰੇ ਪਾਸੇ ਪੁਲਿਸ ਅਧਿਕਾਰੀ ਪੀਐਸ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਇਹ ਮੰਗ ਪੱਤਰ ਦਿੱਤਾ ਗਿਆ ਹੈ ਇਸਨੂੰ ਰਾਸ਼ਟਰਪਤੀ ਤੱਕ ਪਹੁੰਚਦਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Former CM Channi on Punjab Govt: ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ, ਪੰਜਾਬ ਸਰਕਾਰ ਕਾਨੂੰਨ ਵਿਵਸਥਾ ਉੱਤੇ ਘੇਰਿਆ

ਸਖਤੀ ਨਾਲ ਸੋਚਣ ਦੀ ਲੋੜ : ਜ਼ਿਕਰਯੋਗ ਹੈ ਕਿ ਧਾਰਾ 295-ਏ ਦੇ ਤਹਿਤ ਜਦੋਂ ਵੀ ਕਿਸੇ ਵਿਅਕਤੀ ਦੇ ਉੱਤੇ ਮਾਮਲਾ ਦਰਜ ਹੁੰਦਾ ਹੈ ਤਾਂ ਉਹ ਜਲਦ ਜਮਾਨਤ ਉਤੇ ਬਾਹਰ ਆ ਜਾਂਦਾ ਹੈ ਅਤੇ ਇਸ ਤਰਾਂ ਦਾ ਕਿਸੇ ਨੂੰ ਡਰ ਖ਼ੌਫ਼ ਨਹੀਂ ਰਹਿੰਦਾ ਕਿ ਕੋਈ ਵੱਡੀ ਕਾਰਵਾਈ ਹੋਵੇਗੀ। ਇਕ ਵਾਰ ਫਿਰ ਤੋਂ ਸਿੱਖ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਰਾਸ਼ਟਰਪਤੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ 295 ਏ ਧਾਰਾ ਨੂੰ ਹੋਰ ਸਖਤ ਕੀਤਾ ਜਾ ਸਕੇ ਤਾਂ ਜੋ ਕਿ ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਸਤੇ ਸੋਚ ਨਾ ਸਕੇ। ਕਿਉਂ ਕਿ ਲਗਾਤਾਰ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਨਾਲ ਸਿਖ ਸੰਗਤ ਦੇ ਮਨਾਂ ਨੂੰ ਚੋਟ ਪਹੁੰਚੀ ਹੈ। ਇਸ ਲਈ ਇਸ ਪਾਸੇ ਹੁਣ ਸਖਤੀ ਨਾਲ ਸੋਚਣ ਦੀ ਲੋੜ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.