ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਇਕ ਕਾਲਜ ਦੀ ਵਿਦਿਆਰਥਣ ਪੰਪੋਸ਼ ਵਲੋਂ ਖੁਦਕੁਸ਼ੀ ਕੀਤੀ ਗਈ ਸੀ। ਉਸਦੇ ਸਬੰਧ ਵਿੱਚ ਪੁਲਿਸ ਵੱਲੋਂ ਇੱਕ ਤਰਫਾ ਕਾਰਵਾਈ ਕਰਕੇ ਲੜਕੀ ਦੇ ਸਾਥੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰਨ ਦੇ ਇਲਜਾਮ ਲੱਗੇ ਸਨ। ਇਸ ਸੰਬੰਧ ਵਿੱਚ ਪੁਲਿਸ ਦੀ ਇਸ ਇੱਕ-ਤਰਫਾ ਕਾਰਵਾਈ 'ਤੇ ਕਾਲਜ ਦੇ ਅੰਦਰ ਬੱਚਿਆਂ ਦੇ ਮਾਪੇ, ਰਿਸ਼ਤੇਦਾਰ ਆਦਿ ਇੱਕਤਰ ਹੋਏ ਅਤੇ ਉਨ੍ਹਾਂ ਨੇ ਮੀਡੀਆ ਅੱਗੇ ਆਪਣਾ-ਆਪਣਾ ਪੱਖ ਰੱਖਿਆ। ਮੀਡੀਆਂ ਵਾਲਿਆਂ ਨੇ ਕਈ ਤਰ੍ਹਾਂ ਦੇ ਸੁਆਲ ਬੱਚਿਆਂ ਦੇ ਮਾਪਿਆ ਨੂੰ ਕੀਤੇ ਪਰ ਕਿਸੇ ਵੀ ਵਿਦਿਆਰਥੀ ਜਾਂ ਮਾਪਿਆ ਨਾਲ ਹੋ ਰਹੀਂ ਵਾਰਤਾਲਾਪ ਵਿੱਚ ਕਿਧਰੇ ਵੀ ਕੋਈ ਅਜਿਹੀ ਗੱਲ ਨਜ਼ਰ ਨਹੀਂ ਆਈ ਕਿ ਜਿਸ ਨਾਲ ਮਰਹੂਮ ਵਿਦਿਆਰਥਣ ਨਾਲ ਕੋਈ ਭੇਦ-ਭਾਵ ਜਾਂ ਕੋਈ ਮਾੜਾ ਵਰਤਾਓ ਹੋਣ ਦੀ ਗੱਲ ਸਾਹਮਣੇ ਆਈ ਹੋਵੇ।
ਡੀਨ ਦੇ ਦਿੱਤਾ ਆਪਣਾ ਸਪਸ਼ਟੀਕਰਨ : ਮੀਡੀਆ ਨੂੰ ਕਾਲਜ ਦੇ ਡੀਨ ਡਾ. ਏ.ਪੀ. ਸਿੰਘ ਨੇ ਦੱਸਿਆ ਕਿ ਲੜਕੀ ਪੜ੍ਹਾਈ ਵਿੱਚ ਚੰਗੀ ਵਿਦਿਆਰਥਣ ਸੀ। ਸਮੇਂ-ਸਮੇਂ ਤੇ ਕਾਲਜ ਵੱਲੋਂ ਇਸ ਨੂੰ ਵੱਖ-ਵੱਖ ਸਮਾਗਮਾਂ ਸਮੇਂ ਅੱਗੇ ਹੋ ਕੇ ਸਮੂਲੀਅਤ ਕਰਨ ਲਈ ਹੌਸਲਾਂ ਅਫਜਾਈ ਕੀਤੀ। ਲੜਕੀ ਦੀ ਮਾਤਾ ਵੱਲੋਂ ਲਗਾਇਆ ਗਿਆ ਇਲਜਾਮ ਕਿ ਉਹ ਐਸ.ਸੀ. ਭਾਈਚਾਰੇ ਨਾਲ ਸਬੰਧਤ ਹੋਣ ਕਰਕੇ ਉਸਨੂੰ ਡਾਕਟਰ ਨਹੀਂ ਬਣਨ ਦਿੱਤਾ ਗਿਆ, ਪਰ ਇਹ ਗੱਲ ਕਾਲਜ ਦੇ ਰਿਕਾਰਡ ਵਿੱਚ ਮੌਜੂਦ ਹੈ ਕਿ ਉਹ ਆਪਣੇ ਐਮ.ਬੀ.ਬੀ.ਐਸ. ਦੇ ਸਾਰੇ ਇਮਤਿਹਾਨ ਪਾਸ ਕਰ ਚੁੱਕੀ ਸੀ ਅਤੇ ਅਗਲੇ ਮਹੀਨੇ ਉਸਦੀ ਇੰਟਰਨਸ਼ਿਪ ਵੀ ਖਤਮ ਹੋ ਰਹੀਂ ਸੀ ਤਾਂ ਫਿਰ ਡਾਕਟਰ ਨਾ ਬਨਣ ਵਾਲਾ ਇਲਜਾਮ ਸਰਾਸਰ ਝੂਠਾ ਅਤੇ ਬੇ-ਬੁਨਿਆਦ ਹੈ। ਬਲਕਿ ਲੜਕੀ ਆਪਣੇ ਪਰਿਵਾਰਕ ਕਾਰਣਾਂ ਕਰਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਾਨਸਿਕ ਤਨਾਅ ਵਿੱਚ ਸੀ ਅਤੇ ਸਾਈਕੇਟ੍ਰਿਕ ਟਰੀਟਮੈਂਟ ਲੈ ਰਹੀਂ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਵੀ ਦੱਸਿਆ ਕਿ ਕਾਲਜ ਵਿੱਚ ਇਸ ਸਮੇਂ ਪੜ੍ਹਾਈ ਕਰ ਰਹੇ ਤਕਰੀਬਨ 400 ਵਿਦਿਆਰਥੀ ਐਸ.ਸੀ./ ਐਸ.ਟੀ. ਭਾਈਚਾਰੇ ਨਾਲ ਸਬੰਧਤ ਹਨ। ਕਾਲਜ ਵਿੱਚ ਕਦੀ ਵੀ ਕਿਸੇ ਵਿਦਿਆਰਥੀ ਵੱਲੋਂ ਅਜਿਹੀ ਸ਼ਿਕਾਇਤ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : Farmers Opposition to G-20 Summit: G-20 ਸੰਮੇਲਨ ਦੇ ਵਿਰੋਧ 'ਚ ਅੰਮ੍ਰਿਤਸਰ ਲਈ ਰਵਾਨਾ ਹੋਏ ਕਿਸਾਨ
ਵਿਦਿਆਰਥੀਆਂ ਵਿੱਚ ਰੋਸ : ਪੁਲਿਸ ਦੀ ਇੱਕ ਤਰਫਾ ਕਾਰਵਾਈ ਨਾਲ ਕਾਲਜ ਦੇ ਵਿਦਿਆਰਥੀਆਂ ਵਿੱਚ ਪੁਲਿਸ ਪ੍ਰਤੀ ਕਾਫੀ ਰੋਸ ਹੈ। ਉਨ੍ਹਾਂ ਦੀ ਮੰਗ ਹੈ ਕਿ ਪੁਲਿਸ ਨਿਰਪੱਖ ਜਾਂਚ ਕਰੇ ਜਿਸ ਵਿੱਚ ਸਮੂਹ ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ ਆਦਿ ਤੋਂ ਪੁੱਛ-ਗਿੱਛ ਕਰਕੇ ਅਗਰ ਕੋਈ ਸੱਚਾਈ ਸਾਹਮਣੇ ਆਉਂਦੀ ਹੈ, ਤਾਂ ਕਾਨੂੰਨ ਨੂੰ ਮੱਦੇਨਜ਼ਰ ਰੱਖ ਕੇ ਕੋਈ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਦਿਆਰਥੀ ਨਾਲ ਬੇ-ਇਨਸਾਫੀ ਜਾਂ ਧੱਕਾ ਨਾ ਕੀਤਾ ਜਾਵੇ। ਅਸੀਂ ਪੁਲਿਸ ਨੂੰ ਉਪਰੋਕਤ ਘਟਨਾ ਦੀ ਛਾਣਬੀਣ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਾਂਗੇ।