ETV Bharat / state

ਸ਼੍ਰੋਮਣੀ ਕਮੇਟੀ ਨੇ ਜਾਣਬੁੱਝ ਕੇ ਮੋਰਚੇ ਉਪਰ ਹਮਲਾ ਕੀਤਾ: ਪਰਮਜੀਤ ਸਿੰਘ ਅਕਾਲੀ - ਪਰਮਜੀਤ ਸਿੰਘ ਅਕਾਲੀ

ਅੰਮ੍ਰਿਤਸਰ 'ਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਈ ਲੜਾਈ ਨੂੰ ਲੈ ਕੇ ਮੋਰਚੇ ਦੇ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਇਹ ਕਮੇਟੀ ਵੱਲੋਂ ਜਾਣਬੁੱਝ ਕੇ ਕੀਤਾ ਗਿਆ ਹਮਲਾ ਹੈ।

ਸ੍ਰੋਮਣੀ ਕਮੇਟੀ ਨੇ ਜਾਣਬੁੱਝ ਕੇ ਮੋਰਚੇ ਉਪਰ ਹਮਲਾ ਕੀਤਾ: ਪਰਮਜੀਤ ਸਿੰਘ ਅਕਾਲੀ

author img

By

Published : Oct 27, 2020, 5:07 PM IST

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਐਸਜੀਪੀਸੀ ਦਫ਼ਤਰ ਅੱਗੇ ਪਿਛਲੇ 40 ਦਿਨਾਂ ਤੋਂ ਪੱਕੇ ਮੋਰਚਾ ਲੱਗਿਆ ਹੋਇਆ ਸੀ ਪਰ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਭਿਆਨਕ ਲੜਾਈ ਹੋ ਗਈ, ਜਿਸ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸ਼੍ਰੋਮਣੀ ਕਮੇਟੀ ਦੇ ਕੁੱਝ ਵਰਕਰ ਵੀ ਜ਼ਖ਼ਮੀ ਹੋਏ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਸਿੰਘਾਂ ਵਿੱਚੋਂ ਕਮੇਟੀ ਮੈਂਬਰ ਪਰਮਜੀਤ ਸਿੰਘ ਅਕਾਲੀ ਨਾਲ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।

ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੋਰਚਾ ਸ਼ਾਤਮਈ ਚਲਾਇਆ ਰਿਹਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਭਾਈ ਸੁਖਜੀਤ ਸਿੰਘ ਖੋਸਾ ਵੱਲੋਂ ਮੁੱਖ ਗੇਟ ਨੂੰ ਤਾਲਾ ਲਾਉਣ ਨੂੰ ਲੈ ਮੁੱਦਾ ਬਣਾ ਲਿਆ। ਉਨ੍ਹਾਂ ਕਿਹਾ ਕਿ ਜੇ ਭਾਈ ਖੋਸਾ ਦਖਲਅੰਦਾਜ਼ੀ ਕਰਦੇ ਸੀ ਤਾਂ ਮੋਰਚੇ ਨੂੰ ਦੱਸਣਾ ਚਾਹੀਦਾ ਸੀ। ਪਰੰਤੂ ਸ੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੀ ਮਰਿਆਦਾ ਵਿੱਚ ਦਖ਼ਲਅੰਦਾਜ਼ੀ ਦਾ ਬਹਾਨਾ ਬਣਾ ਕੇ ਮੋਰਚੇ ਉਪਰ ਟਾਸਕ ਫ਼ੋਰਸ ਦੇ 400-500 ਵਿਅਕਤੀ ਇਕੱਠੇ ਕਰਕੇ ਉਪਰ ਹਮਲਾ ਕਰ ਦਿੱਤਾ, ਜਿਸ ਦੌਰਾਨ ਮੋਰਚੇ ਦੇ ਸਿੰਘਾਂ ਅਤੇ ਬੀਬੀਆਂ ਦੇ ਸੱਟਾਂ ਲੱਗੀਆਂ। ਇਸ ਦੌਰਾਨ ਉਨ੍ਹਾਂ ਨੇ ਵੀ ਹਮਲਾਵਰਾਂ ਦਾ ਸਾਹਮਣਾ ਕੀਤਾ ਪਰੰਤੂ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਹਮਲਾਵਰਾਂ ਵਿਰੁੱਧ ਤਾਂ ਕੀ ਕਾਰਵਾਈ ਕਰਨੀ ਸੀ ਉਲਟਾ ਉਨ੍ਹਾਂ ਉਪਰ ਹੀ 307 ਦਾ ਪਰਚਾ ਦਰਜ ਕਰ ਦਿੱਤਾ।

ਸ੍ਰੋਮਣੀ ਕਮੇਟੀ ਨੇ ਜਾਣਬੁੱਝ ਕੇ ਮੋਰਚੇ ਉਪਰ ਹਮਲਾ ਕੀਤਾ: ਪਰਮਜੀਤ ਸਿੰਘ ਅਕਾਲੀ

ਪਰਮਜੀਤ ਸਿੰਘ ਨੇ ਕਿਹਾ ਕਿ ਇਹ ਹਮਲਾ ਟਾਸਕ ਫ਼ੋਰਸ ਵੱਲੋਂ ਕੀਤਾ ਗਿਆ ਹੈ, ਜਿਸ ਲਈ ਪ੍ਰਸ਼ਾਸਨ ਨੂੰ ਜਾਂਚ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਜਾਰੀ ਕੀਤੀ ਜਾਵੇ ਤਾਂ ਜੋ ਪਤਾ ਲੱਗੇ ਕਿ ਪਹਿਲਾਂ ਹਮਲਾ ਕੌਣ ਕਰਨ ਆਇਆ ?

ਸ਼੍ਰੋਮਣੀ ਕਮੇਟੀ ਵੱਲੋਂ ਕਾਂਗਰਸ ਨਾਲ ਰਲੇ ਹੋਣ ਦੇ ਦੋਸ਼ਾਂ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਾਂਗਰਸ ਸਰਕਾਰ ਨਾਲ ਰਲੇ ਹੁੰਦੇ ਤਾਂ ਸਾਡੇ 'ਤੇ ਇਹ ਮਾਮਲੇ ਦਰਜ ਨਾ ਹੁੰਦੇ। ਉਨ੍ਹਾਂ ਕਿਹਾ ਕਿ ਅਸੀਂ ਦਾ ਸੁਰੂ ਤੋਂ ਕਹਿ ਰਹੇ ਕਿ ਜੇਕਰ ਇਸ ਮੋਰਚੇ ਵਿੱਚ ਕਿਸੇ ਵੀ ਰਾਜਸੀ ਧਿਰ ਦੀ ਦਖਲ ਅੰਦਾਜ਼ੀ ਹੋਈ ਤਾਂ ਅਸੀਂ ਖ਼ੁਦ ਉਸਦਾ ਜਲੂਸ ਕੱਢਾਂਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.