ਅੰਮ੍ਰਿਤਸਰ: ਅੰਮ੍ਰਿਤਸਰ 'ਚ ਨਾਈਟ ਕਰਫਿਊ ਦੀ ਸ਼ਰੇਆਮ ਉਲੰਘਣਾ ਕੀਤੀ ਗਈ, ਜਦੋਂ ਪੋਸ਼ ਇਲਾਕੇ ਮਾਲ ਰੋਡ 'ਤੇ ਚੱਲ ਰਿਹਾ ਬਿਊਟੀ ਸੈਲੂਨ ਨਾਈਟ ਕਰਫਿਊ ਦਾ ਸਮਾਂ ਹੋਣ ਦੇ ਬਾਵਜੂਦ ਆਪਣੇ ਗ੍ਰਾਹਕਾਂ ਨੂੰ ਸਰਵਿਸ ਦੇ ਰਿਹਾ ਸੀ। ਇਸ ਸਬੰਧੀ ਜਦੋਂ ਪੱਤਰਕਾਰਾਂ ਵਲੋਂ ਲਾਈਵ ਕਵਰੇਜ ਕੀਤੀ ਜਾ ਰਹੀ ਸੀ ਤਾਂ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਉਸ ਸੈਲੂਨ ਨੂੰ ਬੰਦ ਕਰਵਾਇਆ ਗਿਆ।
ਇਸ ਸਬੰਧੀ ਪੱਤਰਕਾਰਾਂ ਦਾ ਗੱਲਬਾਤ ਕਰਦਿਆਂ ਸੈਲੂਨ ਦੇ ਮੁਲਾਜ਼ਮ ਦਾ ਕਹਿਣਾ ਕਿ ਐਮਰਜੈਂਸੀ ਗ੍ਰਾਹਕ ਆ ਗਿਆ ਸੀ, ਜਿਸ ਕਾਰਨ ਕੰਮ ਕਰਦਿਆਂ ਸਮਾਂ ਲੱਗ ਗਿਆ। ਉਸ ਦਾ ਕਹਿਣਾ ਸੀ ਕਿ ਮਹਿਲਾ ਗ੍ਰਾਹਕ ਨੇ ਜ਼ਰੂਰੀ ਕਿਤੇ ਜਾਣਾ ਸੀ, ਜਿਸ ਕਾਰਨ ਉਹ 8 ਵਜੇ ਦੇ ਕਰੀਬ ਸੈਲੂਨ 'ਤੇ ਪਹੁੰਚੇ। ਜਿਸ ਕਾਰਨ ਨਾਈਟ ਕਰਫਿਊ 'ਚ ਵੀ ਸੈਲੂਨ ਚੱਲ ਰਿਹਾ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਨ੍ਹਾਂ ਸੈਲੂਨ ਦੀ ਲਾਈਵ ਵੀਡੀਓ ਦੇਖੀ, ਜਿਸ ਕਾਰਨ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹੀ ਅਣਗਹਿਲੀ ਕਰਦਾ ਹੈ ਅਤੇ ਨਿਯਮਾਂ ਨੂੰ ਤੋੜਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਲੱਖਾ ਸਿਧਾਣਾ ਦੀ ਫੇਸਬੁੱਕ 'ਤੇ ਲਾਈਵ ਖੁੱਲ੍ਹੀ ਚੇਤਾਵਨੀ, 10 ਅਪ੍ਰੈਲ ਨੂੰ ਕਰਾਂਗੇ ਕੇਐਮਪੀ ਜਾਮ